*ਅੰਤਰਰਾਸ਼ਟਰੀ ਬੁੱਕ ਆਫ਼ ਰਿਕਾਰਡਜ਼ ਵਿੱਚ ਨਾਮ ਦਰਜ ਕਰਵਾ ਕੇ ਦਿਵਿਤ ਬਾਂਸਲ ਨੇ ਬਰਨਾਲਾ ਦਾ ਵਧਾਇਆ ਮਾਣ*
*ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਵਿਦਿਆਰਥੀ ਨੂੰ ਕੀਤਾ ਸਨਮਾਨਿਤ*

ਬਰਨਾਲਾ, 15 ਸਤੰਬਰ: ਸੁਨੀਲ ਕੁਮਾਰ
ਬਰਨਾਲਾ ਦੇ ਹੋਣਹਾਰ ਵਿਦਿਆਰਥੀ ਦਿਵਿਤ ਬਾਂਸਲ ਨੇ ਅਬੈਕਸ (ਮੈਂਟਲ ਮੈਥ) ਵਿੱਚ ਸ਼ਾਨਦਾਰ ਪ੍ਰਾਪਤੀ ਹਾਸਲ ਕਰਦਿਆਂ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ।
ਸਟਡੀ ਪੁਆਇੰਟ ਅਕੈਡਮੀ (ਯੂਸੀਮਾਸ) ਅਤੇ ਸੈਕਰਡ ਹਾਰਟ ਕਾਨਵੈਂਟ ਸਕੂਲ, ਬਰਨਾਲਾ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਨੇ 4 ਅੰਕਾਂ ਨੂੰ 3 ਅੰਕਾਂ ਵਾਲੀ ਭਾਗ ਦੇ 50 ਸਵਾਲ ਸਿਰਫ 41 ਸਕਿੰਟ ਅਤੇ 72 ਸੈਂਟੀਸੈਕਿੰਡ ਵਿੱਚ ਸਭ ਤੋਂ ਤੇਜ਼ੀ ਨਾਲ ਹੱਲ ਕਰਕੇ ਇਹ ਰਿਕਾਰਡ ਆਪਣੇ ਨਾਮ ਕੀਤਾ ਹੈ।
ਇਸ ਸ਼ਾਨਦਾਰ ਉਪਲਬਧੀ ‘ਤੇ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈ ਏ ਐਸ ਨੇ ਦਿਵਿਤ ਨੂੰ ਸਨਮਾਨਿਤ ਕਰਦਿਆਂ ਉਸ ਦੀ ਮਿਹਨਤ, ਲਗਨ ਅਤੇ ਪ੍ਰਤਿਭਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਹੋਣਹਾਰ ਹੋਰ ਬੱਚਿਆਂ ਲਈ ਵੀ ਪ੍ਰੇਰਣਾ ਸਰੋਤ ਹਨ।
ਉਸਦੇ ਮਾਤਾ ਰੀਤੂ ਅਤੇ ਪਿਤਾ ਮੁਕੇਸ਼ ਬਾਂਸਲ ਨੇ ਇਸ ਸਫ਼ਲਤਾ ਦਾ ਸਿਹਰਾ ਬੱਚੇ ਦੀ ਲਗਾਤਾਰ ਮਿਹਨਤ, ਅਧਿਆਪਕਾਂ ਦੀ ਸਹੀ ਮਾਰਗਦਰਸ਼ਨ ਨੂੰ ਦਿੱਤਾ।
ਇਸ ਮੌਕੇ ਸਟਡੀ ਪੁਆਇੰਟ ਅਕੈਡਮੀ (ਯੂਸੀਮਾਸ) ਦੇ ਅਧਿਆਪਕ ਆਸ਼ੀਸ਼ ਸਿੰਗਲਾ ਅਤੇ ਮੈਡਮ ਸ਼ਿਖਾ ਨੇ ਕਿਹਾ ਕਿ ਵਿਦਿਆਰਥੀ ਨੇ ਸਖ਼ਤ ਮਿਹਨਤ ਅਤੇ ਲਗਾਤਾਰ ਅਭਿਆਸ ਨਾਲ ਇਹ ਮਾਣਮੱਤੀ ਉਪਲਬਧੀ ਹਾਸਲ ਕੀਤੀ ਹੈ।
