Canada police: ਵਿਦੇਸ਼ ਗਏ ਪੰਜਾਬੀ ਨੌਜਵਾਨ ਲਵਪ੍ਰੀਤ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ,

ਵੈਨਕੂਵਰ/  ਬਿਉਰੋ

 

ਵਿਦੇਸ਼ ਵਿੱਚ ਕੰਮ ਕਾਰ ਕਰਨ ਲਈ ਗਿਆ ਭਾਰਤੀ ਮੂਲ ਦਾ ਨੌਜਵਾਨ ਪੁਲਿਸ ਹਿਰਾਸਤ ਵਿੱਚ ਲਿਆ ਗਿਆ ਉਸ ਉੱਤੇ ਦੋਸ਼ ਹੈ ਕਿ ਨੌਜਵਾਨ ਵੱਲੋਂ ਕਾਰ ’ਚ ਬੈਠੇ ਵਿਅਕਤੀ ’ਤੇ ਜਾਨਲੇਵਾ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰਨ ਜੇ ਦੋਸ਼ ਲੱਗੇ ਹਨ ਭਾਰਤੀ ਮੂਲ ਦੇ ਨੌਜਵਾਨ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਾਣਕਾਰੀ ਦੇ ਅਨੁਸਾਰ ਓਂਟਾਰੀਓ ਦੀ ਪੀਲ ਪੁਲੀਸ ਦੀ ਕੇਂਦਰੀ ਲੁੱਟ ਖੋਹ ਬਿਊਰੋ ਨੇ ਬਰੈਂਪਟਨ ਰਹਿੰਦੇ 27 ਸਾਲਾਂ ਦੇ ਪੰਜਾਬੀ ਨੌਜਵਾਨ ਲਵਪ੍ਰੀਤ ਮਾਨ ਨੂੰ ਕਾਰਾਂ ਲੁੱਟਣ ਦੇ ਯਤਨ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਬੀਤੇ ਐਤਵਾਰ ਰਾਤ ਸਾਢੇ 10 ਵਜੇ ਮੁਲਜਮ ਨੇ ਬਰੈਂਪਟਨ ਦੀ ਕਰੈਡਿਟ ਵਿਊ ਰੋਡ ਅਤੇ ਕਲਾਕਵਰਕ ਡਰਾਇਵ ਸਥਿੱਤ ਆਪਣੇ ਘਰ ਦੇ ਸਾਹਮਣੇ ਪਹੁੰਚਕੇ ਕਾਰ ਪਾਰਕ ਕਰ ਰਹੇ ਵਿਅਕਤੀ ਨੂੰ ਕਾਰ ਚੋਂ ਬਾਹਰ ਸੁੱਟਣ ਦਾ ਯਤਨ ਕਰਦਿਆਂ ਗੰਭੀਰ ਜ਼ਖ਼ਮੀ ਕਰ ਦਿੱਤਾ, ਪਰ ਵਿਅਕਤੀ ਸਰੀਰਕ ਤੌਰ ਤੇ ਭਾਰਾ ਹੋਣ ਕਰਕੇ ਮੁਲਜ਼ਮ ਉਸਨੂੰ ਕਾਰ ਤੋਂ ਬਾਹਰ ਸੁੱਟ ਕੇ ਕਾਰ ਭਜਾਉਣ ਵਿੱਚ ਨਾਕਾਮ ਰਿਹਾ।

ਉਥੋਂ ਥੋੜੀ ਦੂਰ ਜਾ ਕੇ ਉਸ ਨੇ ਇੱਕ ਹੋਰ ਘਰ ਦੀ ਘੰਟੀ ਵਜਾਈ, ਪਰ ਕਿਸੇ ਵਲੋਂ ਦਰਵਾਜਾ ਨਾ ਖੋਲੇ ਜਾਣ ਤੋਂ ਬਾਅਦ ਉਹ ਦਰਵਾਜਾ ਭੰਨ ਕੇ ਅੰਦਰ ਗਿਆ ਤੇ ਘਰ ਵਾਲਿਆਂ ਤੋਂ ਕਾਰ ਦੀਆਂ ਚਾਬੀਆਂ ਮੰਗੀਆਂ। ਚਾਬੀਆਂ ਨਾ ਮਿਲਣ ਤੇ ਉਹ ਉਥੋਂ ਭੱਜ ਗਿਆ। ਇਸ ਉਪਰੰਤ ਮੁਲਜ਼ਮ ਨੇ ਦੋ ਹੋਰ ਘਰਾਂ ਦੇ ਬਾਹਰ ਖੜੀਆਂ ਕਾਰਾਂ ਦੀ ਭੰਨ ਤੋੜ ਕਰਕੇ ਕਾਰਾਂ ਭਜਾਉਣ ਦੇ ਯਤਨ ਕੀਤੇ ਪਰ ਸਫਲ ਨਾ ਹੋ ਸਕਿਆ।

ਪੁਲੀਸ ਬੁਲਾਰੇ ਨੇ ਦੱਸਿਆ ਸੀਸੀਟੀਵੀ ਕੈਮਰਿਆਂ ਰਾਹੀਂ ਮੁਲਜ਼ਮ ਦੀ ਪਛਾਣ ਕੀਤੀ ਗਈ ਤੇ ਜਲਦੀ ਹੀ ਗ੍ਰਿਫਤਾਰ ਕਰ ਲਿਆ ਗਿਆ। ਪੁੱਛਗਿੱਛ ਤੋਂ ਬਾਅਦ ਉਸ ਵਿਰੁੱਧ ਲੁੱਟ ਖੋਹ, ਜਾਨਲੇਵਾ ਹਮਲਾ, ਗੈਰਕਨੂੰਨੀ ਹਥਿਆਰ ਰੱਖਣ ਅਤੇ ਧਮਕੀਆਂ ਦੇਣ ਦੀਆਂ ਵੱਖ ਵੱਖ ਧਾਰਵਾਂ ਹੇਠ ਮਾਮਲਾ ਦਰਜ ਕਰਕੇ ਅਦਾਲਤ ’ਚ ਪੇਸ਼ ਕੀਤਾ ਗਿਆ। ਇਸ ਦੌਰਾਨ ਲਵਪ੍ਰੀਤ ਨੂੰ ਜ਼ਮਾਨਤ ਨਾ ਮਿਲਣ ਕਰਕੇ ਜੇਲ ਭੇਜ ਦਿਤਾ ਗਿਆ।

Leave a Reply

Your email address will not be published. Required fields are marked *