Teachers Day:5 ਸਤੰਬਰ ਨੂੰ ਕੌਮੀ ਅਧਿਆਪਕ ਦਿਵਸ ‘ਤੇ ਵਿਸ਼ੇਸ਼,ਸੱਭਿਅਕ ਅਤੇ ਉੱਨਤ ਸਮਾਜ ਦਾ ਧੁਰਾ ਹੈ ਅਧਿਆਪਕ : ਸਹੋਤਾ

5 ਸਤੰਬਰ ਨੂੰ ਕੌਮੀ ਅਧਿਆਪਕ ਦਿਵਸ ‘ਤੇ ਵਿਸ਼ੇਸ਼,ਸੱਭਿਅਕ ਅਤੇ ਉੱਨਤ ਸਮਾਜ ਦਾ ਧੁਰਾ ਹੈ ਅਧਿਆਪਕ : ਸਹੋਤਾ

ਹੁਸਿ਼ਆਰਪੁਰ, 5 ਸਤੰਬਰ (ਤਰਸੇਮ ਦੀਵਾਨਾ )

ਅਧਿਆਪਕ ਨੂੰ ਕੌਮ ਦਾ ਨਿਰਮਾਤਾ ਮੰਨਿਆ ਜਾਂਦਾ ਹੈ। ਅਧਿਆਪਕ ਦਾ ਸਮਾਜ ਵਿੱਚ ਰੁਤਬਾ ਬਹੁਤ ਉੱਚਾ ਹੈ। ਅੱਜ ਦੇਸ਼ ਭਰ ‘ਚ ਮਨਾਏ ਜਾ ਰਹੇੇ ਕੌਮੀ ਅਧਿਆਪਕ ਦਿਵਸ ਮੌਕੇ ਵਿਚਾਰ ਸਾਂਝੇ ਕਰਦੇ ਹੋਏ ਲੈਕਚਰਾਰ ਜਸਵਿੰਦਰ ਸਿੰਘ ਸਹੋਤਾ ਨੇ ਕਿਹਾ ਕਿ ਅਧਿਆਪਕ ਦੇਸ਼ ਦਾ ਨਿਰਮਾਤਾ ਹੈ। ਸੱਭਿਅਕ ਅਤੇ ਉੱਨਤ ਸਮਾਜ ਦਾ ਧੁਰਾ ਹੈ ਅਧਿਆਪਕ। ਅਧਿਆਪਕ ਖੁਦ ਮੋਮਬੱਤੀ ਵਾਂਗ ਜਲ਼ ਕੇ ਦੂਸਰਿਆਂ ਨੂੰ ਗਿਆਨ ਦਾ ਪ੍ਰਕਾਸ਼ ਵੰਡਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਮੇਂ ਨੂੰ ਭਵਿੱਖ ਵੱਲ ਜਾਣ ਲਈ ਵਰਤਮਾਨ ਵਿੱਚੋਂ ਗੁਜ਼ਰਨਾ ਪੈਂਦਾ ਹੈ, ਉਸੇ ਤਰ੍ਹਾਂ ਡਾਕਟਰ, ਵਕੀਲ, ਜੱਜ, ਦੇਸ਼-ਵਿਦੇਸ਼ ਵਿੱਚ ਉੱਚੇ ਅਹੁਦਿਆਂ ’ਤੇ ਨਿਯੁਕਤ ਹੋਣ ਲਈ ਹਰੇਕ ਨੂੰ ਅਧਿਆਪਕ ਪਾਸੋਂ ਸਿੱਖਿਆ ਲੈਣੀ ਹੀ ਪੈਂਦੀ ਹੈ। ਅਦਰਸ਼ ਅਧਿਆਪਕ ਤੋਂ ਸਿੱਖਿਅਤ ਬੱਚੇ ਚੰਗੇ ਨਾਗਰਿਕ ਬਣਦੇ ਹਨ ਅਤੇ ਦੇਸ਼ ਦੀ ਬਾਗਡੋਰ ਸੰਭਾਲਦੇ ਹਨ। ਅਧਿਆਪਕ ਪਾਠਕ੍ਰਮ ਦੇ ਨਾਲ ਵਿਦਿਆਰਥੀਆਂ ਦਾ ਚਰਿੱਤਰ ਨਿਰਮਾਣ ਵੀ ਕਰਦਾ ਹੈ। ਸੰਚਾਰ ਸਾਧਨਾ ਦੇ ਗਲਤ ਉਪਯੋਗ ਕਾਰਨ ਮਿਆਰੀ ਸਮਾਜਿਕ ਕਦਰਾਂ-ਕੀਮਤਾਂ ਦੀ ਅਲੋਪ ਹੋ ਰਹੀਆਂ ਹਨ, ਜਿਸ ਕਾਰਨ ਸਮਾਜ ਵਿੱਚ ਦਿਨੋਂ-ਦਿਨ ਆ ਰਹੇ ਨਿਘਾਰ ਨੇ ਬੁੱਧੀਜੀਵੀ ਵਰਗ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਸਿੱਖਿਆ ਮਨੁੱਖਤਾ ਦੀ ਆਤਮਕ ਵਿਕਾਸ ਦਾ ਸਾਧਨ ਹੈ। ਸਮਾਜ ਵਿੱਚੋਂ ਲਾਲਚ, ਆਪਣਾ ਸਵਾਰਥ ਅਤੇ ਅਣਗਿਹਲੀ ਨੂੰ ਮਿਆਰੀ ਸਿੱਖਿਆ ਨਾਲ ਖਤਮ ਕੀਤਾ ਜਾ ਸਕਦਾ ਹੈ। ਕੌਮੀ ਅਧਿਆਪਕ ਦਿਵਸ ਮੌਕੇ ਦੇਸ਼ ਭਰ ‘ਚ ਕਈ ਸਮਾਗਮ ਕਰਵਾਏ ਜਾ ਰਹੇ ਹਨ। ਇਸ ਮੌਕੇ ਵਿਲੱਖਣ ਤਰੀਕੇ ਨਾਲ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ ਕੇਂਦਰ ਅਤੇ ਰਾਜ ਸਰਕਾਰਾਂ ਅਤੇ ਸਮਾਜ ਵਲੋਂ ਵਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ। ਸਹੋਤਾ ਨੇ ਚਿੰਤਾਪ੍ਰਗਟ ਕਰਦੇ ਹੋਏ ਕਿਹਾ ਕਿ ਅਜੋਕੇ ਤਕਨੀਕੀ ਯੁੱਗ ਵਿੱਚ ਵਿਦਿਆਰਥੀਆਂ ਵਿੱਚ ਘਟਦੀ ਜਾ ਰਹੀ ਅਨੁਸ਼ਾਸਨ ਦੀ ਭਾਵਨਾ ਅਧਿਆਪਕ ਵਰਗ ਲਈ ਚਣੌਤੀ ਹੈ। ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਦੇਣ ਲਈ ਅਧਿਆਪਕ ਆਪਣੇ ਗਿਆਨ ਵਿੱਚ ਵਾਧਾ ਕਰਦੇ ਰਹਿੰਦੇ ਹਨ। ਅਧਿਆਪਕ ਦਾ ਕੇਵਲ ਕਿਤਾਬੀ ਗਿਆਨ ਹੀ ਨਹੀਂ ਦਿੰਦਾ, ਸਗੋਂ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਆਉਣ ਵਾਲੀਆਂ ਚਣੌਤੀਆਂ ਦਾ ਸਫਲਤਾ ਪੂਰਵਕ ਮੁਕਾਬਲਾ ਕਰਨ ਦੇ ਯੋਗ ਵੀ ਬਣਾਉਂਦਾ ਹੈ। ਦੇਸ਼ ਦੀਆਂ ਬਹੁਤੀਆਂ ਸਮੱਸਿਆਵਾਂ ਦਾ ਹੱਲ ਮਿਆਰੀ ਸਿੱਖਿਆ ਹੈ। ਅਧਿਆਪਕ ਸਨਮਾਨ ਹੁਕਮ ਨਾਲ ਨਹੀਂ ਸਗੋਂ ਮਿਹਨਤ ਨਾਲ ਪ੍ਰਾਪਤ ਕਰ ਸਕਦਾ ਹੈ। ਅਧਿਆਪਕਾਂ ਨੂੰ ਵੀ ਪੂਰੀ ਤਨਦੇਹੀ ਨਾਲ ਵਿਦਿਆਰਥੀਆਂ ਦੀ ਅਗਵਾਈ ਕਰਦੇ ਹਨ, ਤਾਂ ਜੋ ਸਮਾਜ ਨੂੰ ਵਿਕਸਤ ਅਤੇ ਸੱਭਿਅਕ ਬਣਾਉਣ ਲਈ ਵਿਦਿਆਰਥੀ ਸੁਚੱਜੇ ਢੰਗ ਨਾਲ ਸਮਾਜ ਦੀ ਨੁਮਾਇੰਦਗੀ ਕਰਦੇ ਰਹਿਣ।

ਕੈਪਸ਼ਨ- ਲੈਕਚਰਾਰ ਜਸਵਿੰਦਰ ਸਿੰਘ ਸਹੋਤਾ।

Leave a Reply

Your email address will not be published. Required fields are marked *