ਐਸ.ਐਸ.ਪੀ. ਡਾ. ਦਰਪਣ ਆਹਲੂਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਿਆਂ ਵਿਰੁੱਧ ਖੰਨਾ ਪੁਲਿਸ ਦਾ ‘ਡਬਲ ਐਕਸ਼ਨ’, ਜਾਇਦਾਦਾਂ ’ਤੇ ਕਾਰਵਾਈ ਅਤੇ ਟਿਕਾਣਿਆਂ ਕੀਤੀ ਸਫ਼ਾਈ*

*ਐਸ.ਐਸ.ਪੀ. ਡਾ. ਦਰਪਣ ਆਹਲੂਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਿਆਂ ਵਿਰੁੱਧ ਖੰਨਾ ਪੁਲਿਸ ਦਾ ‘ਡਬਲ ਐਕਸ਼ਨ’, ਜਾਇਦਾਦਾਂ ’ਤੇ ਕਾਰਵਾਈ ਅਤੇ ਟਿਕਾਣਿਆਂ ਕੀਤੀ ਸਫ਼ਾਈ*

*ਨਸ਼ਿਆਂ ਖ਼ਿਲਾਫ਼ ਖੰਨਾ ਪੁਲਿਸ ਦੀ ਵੱਡੀ ਕਾਰਵਾਈ, 3 ਮੁਲਜ਼ਮਾਂ ਦੀਆਂ ਜਾਇਦਾਦਾਂ ਨੂੰ ਢਾਹਿਆ*

*ਪੁਲਿਸ ਜ਼ਿਲ੍ਹਾ ਖੰਨਾ ਵਿੱਚ ਨਸ਼ਾ ਸੇਵਨ ਦੇ ਅੱਡਿਆਂ ’ਤੇ ਵੀ ਪੁਲਿਸ ਦੀ ਨਜ਼ਰ, 9 ਥਾਵਾਂ ’ਤੇ ਸ਼੍ਰਮਦਾਨ ਨਾਲ ਸਫ਼ਾਈ*

ਖੰਨਾ, ਲੁਧਿਆਣਾ, 31 ਅਗਸਤ: ਰੋਜ਼ਾਨਾਂ ਰਿਪੋਰਟਰ

 

ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ) ਖੰਨਾ ਡਾ. ਦਰਪਣ ਆਹਲੂਵਾਲੀਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੁਲਿਸ ਜ਼ਿਲ੍ਹਾ ਖੰਨਾ ਦੀ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ 3 ਸਬ ਡਿਵੀਜ਼ਨਾਂ ਖੰਨਾ, ਸਮਰਾਲਾ ਅਤੇ ਪਾਇਲ ਵਿੱਚ ਕੁੱਲ 12 ਥਾਵਾਂ ‘ਤੇ ਸਮੂਹਿਕ ਢਾਹੁਣ ਅਤੇ ਸਫ਼ਾਈ ਮੁਹਿੰਮ ਦਾ ਆਯੋਜਨ ਕੀਤਾ ਗਿਆ। ਇਸ ਮੁਹਿੰਮ ਦਾ ਮੁੱਖ ਉਦੇਸ਼ ਨਸ਼ਾ ਤਸਕਰੀ ਨਾਲ ਜੁੜੇ ਵਿਅਕਤੀਆਂ ਵੱਲੋਂ ਬਣਾਈਆਂ/ਵਰਤੀਆਂ ਜਾ ਰਹੀਆਂ ਜਾਇਦਾਦਾਂ ਅਤੇ ਨਸ਼ਾ ਸੇਵਨ ਲਈ ਵਰਤੇ ਜਾਂਦੇ ਛੱਡੇ ਹੋਏ ਟਿਕਾਣਿਆਂ ਨੂੰ ਹਟਾਉਣਾ ਅਤੇ ਇਨ੍ਹਾਂ ਥਾਵਾਂ ਦੀ ਸਫ਼ਾਈ ਕਰਕੇ ਆਮ ਲੋਕਾਂ ਲਈ ਸੁਰੱਖਿਅਤ ਮਾਹੌਲ ਯਕੀਨੀ ਬਣਾਉਣਾ ਹੈ।

ਇਸ ਮੁਹਿੰਮ ਦੌਰਾਨ ਪੁਲਿਸ ਜ਼ਿਲ੍ਹਾ ਖੰਨਾ ਦੀਆਂ ਵੱਖ-ਵੱਖ ਸਬ-ਡਵੀਜ਼ਨਾਂ ਵਿੱਚ 03 ਐਨ.ਡੀ.ਪੀ.ਐਸ. ਮੁਲਜ਼ਮਾਂ ਨਾਲ ਸਬੰਧਤ ਜਾਇਦਾਦਾਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਸਬ-ਡਵੀਜ਼ਨ ਸਮਰਾਲਾ ਅਧੀਨ ਮਨੀਸ਼ ਅਤੇ ਰਜਨੀਸ਼ ਕੁਮਾਰ ਪੁੱਤਰ ਹਰੀ ਲਾਲ, ਵਾਸੀ ਅੰਬੇਡਕਰ ਕਲੋਨੀ, ਸਮਰਾਲਾ, ਸਬ-ਡਵੀਜ਼ਨ ਪਾਇਲ ਅਧੀਨ ਮਨਪ੍ਰੀਤ ਚੌਧਰੀ ਉਰਫ਼ ਭੀਮਾ ਪੁੱਤਰ ਪਾਲ ਚੰਦ, ਵਾਸੀ ਵਿਸ਼ਵਕਰਮਾ ਰੋਡ, ਦੋਰਾਹਾ ਅਤੇ ਸਬ-ਡਵੀਜ਼ਨ ਖੰਨਾ ਅਧੀਨ ਨਿੱਕਾ ਪੁੱਤਰ ਕਾਲੂ, ਵਾਸੀ ਮੀਟ ਮਾਰਕੀਟ ਨਾਲ ਸਬੰਧਤ ਜਾਇਦਾਦਾਂ ਸਬੰਧੀ ਕਾਰਵਾਈ ਕੀਤੀ ਗਈ।

ਇਸ ਤੋਂ ਇਲਾਵਾ 09 ਛੱਡੇ ਹੋਏ ਟਿਕਾਣਿਆਂ ਦੀ ਸ਼੍ਰਮਦਾਨ ਰਾਹੀਂ ਸਫ਼ਾਈ ਵੀ ਕਰਵਾਈ ਗਈ, ਜਿੱਥੇ ਨਸ਼ਾ ਸੇਵਨ ਕਰਨ ਵਾਲਿਆਂ ਵੱਲੋਂ ਇਨ੍ਹਾਂ ਥਾਵਾਂ ਦੀ ਵਰਤੋਂ ਕੀਤੇ ਜਾਣ ਦੀਆਂ ਸ਼ਿਕਾਇਤਾਂ ਸਨ। ਸਬ-ਡਵੀਜ਼ਨ ਸਮਰਾਲਾ ਵਿੱਚ ਮੁੱਖ ਚੌਕ ਪਿੱਛੇ ਸ਼ਰਾਬ ਦੀ ਦੁਕਾਨ, ਪੁਰਾਣਾ ਮਾਰਕੀਟ ਕਮੇਟੀ ਦਫ਼ਤਰ, ਮੜੀਆ-ਮਾਛੀਵਾੜਾ ਰੋਡ, ਗੁਰੂ ਗੋਬਿੰਦ ਸਿੰਘ ਸਟੇਡੀਅਮ ਨੇੜੇ ਪਾਣੀ ਦੀ ਟੈਂਕੀ ਅਤੇ ਬੱਸ ਸਟੈਂਡ ਨੇੜੇ ਪਾਣੀ ਦੀ ਟੈਂਕੀ; ਸਬ-ਡਵੀਜ਼ਨ ਪਾਇਲ ਵਿੱਚ ਧਮੋਟ ਅਤੇ ਬੱਸ ਸਟੈਂਡ ਨੇੜੇ ਅਤੇ ਸਬ-ਡਵੀਜ਼ਨ ਖੰਨਾ ਵਿੱਚ ਕਰਤਾਰ ਨਗਰ ਅਤੇ ਮੀਟ ਮਾਰਕੀਟ ਵਿਖੇ ਸਫ਼ਾਈ ਮੁਹਿੰਮ ਚਲਾਈ ਗਈ।

ਇਸ ਮੁਹਿੰਮ ਵਿੱਚ ਵਿਧਾਇਕਾਂ, ਵੀ.ਡੀ.ਸੀ. ਕੋਆਰਡੀਨੇਟਰਾਂ ਅਤੇ ਮੈਂਬਰਾਂ, ਸਿਵਲ ਪ੍ਰਸ਼ਾਸਨਿਕ ਅਧਿਕਾਰੀਆਂ/ਕਰਮਚਾਰੀਆਂ ਅਤੇ ਆਮ ਲੋਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਅਜਿਹੀਆਂ ਕਾਰਵਾਈਆਂ ਅਤੇ ਲੋਕ-ਭਾਗੀਦਾਰੀ ਵਾਲੀਆਂ ਮੁਹਿੰਮਾਂ ਨੂੰ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰੱਖਣ ਦਾ ਭਰੋਸਾ ਦਿੱਤਾ ਗਿਆ।

 

Leave a Reply

Your email address will not be published. Required fields are marked *