ਅਵੈਧ ਸਬੰਧਾਂ ਦੇ ਚਲਦਿਆਂ ਪਤੀ ਅਤੇ ਸੱਸ ਨੇ ਮਿਲ ਕੇ ਔਰਤ ਨੂੰ ਪਿਲਾਇਆ ਹਾਰਪਿਕ ਹਾਲਤ ਗੰਭੀਰ

ਅਵੈਧ ਸਬੰਧਾਂ ਦੇ ਚਲਦਿਆਂ ਪਤੀ ਅਤੇ ਸੱਸ ਨੇ ਮਿਲ ਕੇ ਔਰਤ ਨੂੰ ਪਿਲਾਇਆ ਹਾਰਪਿਕ ਹਾਲਤ ਗੰਭੀਰ

ਜਲੰਧਰ ਦੇ ਫੋਰਟੀਜ ਹਸਪਤਾਲ ਵਿੱਚ ਔਰਤ ਜੇਰੇ ਇਲਾਜ ਦਾਖਲ

ਜਲੰਧਰ/ 24 ਅਗਸਤ /ਸੁਨੀਲ ਕੁਮਾਰ

ਜਲੰਧਰ ਤੋਂ ਬਹੁਤ ਹੀ ਇੱਕ ਮੰਦਭਾਗੀ ਘਟਨਾ ਸਾਹਮਣੇ ਆ ਰਹੀ ਹੈ । ਪਤੀ ਪਤਨੀ ਦੇ ਵਿੱਚ ਮਾਮੂਲੀ ਝਗੜੇ ਜੋ ਕਿ ਇੱਕ ਬਹੁਤ ਵੱਡੀ ਵਾਰਦਾਤ ਦਾ ਕਾਰਨ ਬਣ ਜਾਂਦੇ ਹਨ ਪਤੀ ਦੇ ਅਵੈਧ ਸਬੰਧਾਂ ਦਾ ਵਿਰੋਧ ਕਰਨ ਤੇ ਪਤੀ ਅਤੇ ਸੱਸ ਵੱਲੋਂ ਔਰਤ ਨੂੰ ਜਾਨੋ ਮਾਰਨ ਲਈ ਉਸ ਨੂੰ ਕੋਈ ਜਹਿਰੀਲਾ ਪਦਾਰਥ ਪਿਲਾ ਦਿੱਤਾ ਗਿਆ ਜਾਣਕਾਰੀ ਦੇ ਅਨੁਸਾਰ
ਜਲੰਧਰ ਵਿੱਚ ਇਕ ਮਹਿਲਾ ਨੂੰ ਉਸਦੇ ਪਤੀ ਅਤੇ ਸੱਸ ਵੱਲੋਂ ਜ਼ਬਰਦਸਤੀ ਟਾਇਲਟ ਸਾਫ਼ ਕਰਨ ਵਾਲਾ ਕਲੀਨਰ ਪਿਲਾਉਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਦੀ ਹਾਲਤ ਵਿਗੜਣ ਤੋਂ ਬਾਅਦ ਉਸਨੂੰ ਇਲਾਜ ਲਈ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।ਮਹਿਲਾ ਦਾ ਦੋਸ਼ ਹੈ ਕਿ ਉਸਨੇ ਆਪਣੇ ਪਤੀ ਦੇ ਕਥਿਤ ਅਵੈਧ ਸੰਬੰਧਾਂ ਦਾ ਵਿਰੋਧ ਕੀਤਾ ਸੀ। ਇਸ ਗੱਲ ਨੂੰ ਲੈ ਕੇ ਘਰ ਵਿੱਚ ਝਗੜਾ ਹੋਇਆ ਅਤੇ ਉਸਦੇ ਪਤੀ ਤੇ ਸੱਸ ਨੇ ਉਸਨੂੰ ਜ਼ਬਰਦਸਤੀ ਹਾਰਪਿਕ ਵਰਗਾ ਟਾਇਲਟ ਕਲੀਨਰ ਪਿਲਾ ਦਿੱਤਾ। ਇਸ ਤੋਂ ਬਾਅਦ ਉਸਦੀ ਤਬੀਅਤ ਬਹੁਤ ਖਰਾਬ ਹੋ ਗਈ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ।ਮਹਿਲਾ ਨੂੰ ਜਾਨ ਬਚਾਉਣ ਲਈ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਮਹਿਲਾ ਦਾ ਦੋਸ਼ ਹੈ ਕਿ ਘਟਨਾ ਤੋਂ ਬਾਅਦ ਉਸਦਾ ਪਤੀ ਆਪਣੀ ਮਾਂ ਅਤੇ ਉਨ੍ਹਾਂ ਦੀ ਬੇਟੀ ਨੂੰ ਲੈ ਕੇ ਹਸਪਤਾਲ ਤੋਂ ਚਲਾ ਗਿਆ।ਮਹਿਲਾ ਦੀ ਹਾਲਤ ਬਿਆਨ ਦੇਣ ਯੋਗ ਨਾ ਹੋਣ ਕਰਕੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜੁਡੀਸ਼ਲ ਮੈਜਿਸਟ੍ਰੇਟ ਦੇ ਸਾਹਮਣੇ ਉਸਦੇ ਬਿਆਨ ਦਰਜ ਕਰਵਾਏ ਗਏ। ਇਸ ਤੋਂ ਬਾਅਦ ਪੁਲਿਸ ਨੇ ਮਹਿਲਾ ਦੇ ਪਤੀ ਅਤੇ ਸੱਸ ਖ਼ਿਲਾਫ਼ ਐਫਆਈਆਰ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ਾਂ ਦੀ ਸੱਚਾਈ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ ਅਤੇ ਜਿਹੜੇ ਵੀ ਦੋਸ਼ੀ ਹਨ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *