Canada :ਕਨੇਡਾ ਵਿੱਚ ਭਾਰਤੀ ਮੂਲ ਦੇ ਨੌਜਵਾਨ ਦੀ ਕਾਰ ਉੱਤੇ ਹਮਲਾ ਅਤੇ ਗਾਲੀ ਗਲੋਚ

ਵਿਨੀਪੈਗ/ ਬਿਊਰੋ

ਭਾਰਤ ਦੇ ਲੋਕ ਕਨੇਡਾ ਵਿੱਚ ਕਾਫੀ ਸਮੇਂ ਤੋਂ ਰਹਿ ਰਹੇ ਹਨ ਪਰ ਭਾਰਤੀ ਮੂਲ ਦੇ ਇੱਕ ਨੌਜਵਾਨ ਤੇ ਇੱਕ ਅਣਪਛਾਤੇ ਵਿਅਕਤੀ ਵੱਲੋਂ ਬਦਸਲੂਕੀ ਅਤੇ ਗਾਲੀ ਗਲੋਚ ਅਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦੇ ਅਨੁਸਾਰ ਇਹ ਘਟਨਾ ਸ਼ਨਿੱਚਰਵਾਰ ਦੁਪਹਿਰ ਦੀ ਹੈ ਜਦੋਂ ਸ਼ਾਲੂ ਸਾਜਨ ਡਾਊਨ ਟਾਊਨ ਹੈਲੀਫੈਕਸ ਦੀ ਲੋਅਰ ਵਾਟਰ ਸਟਰੀਟ ’ਤੇ ਆਪਣੀ ਕਾਰ ਪਾਰਕ ਕਰ ਰਹੇ ਸਨ। ਬੈਗ ਪਾਈਪ ਚੁੱਕੇ ਇੱਕ ਅਣਪਛਾਤੇ ਵਿਅਕਤੀ ਨੇ ਪਹਿਲਾਂ ਉਨ੍ਹਾਂ ਦੀ ਕਾਰ ਦੇ ਸਾਈਡ ਮਿਰਰ ਅਤੇ ਫਿਰ ਡਿੱਗੀ ’ਤੇ ਹਮਲਾ ਕੀਤਾ। ਜਦੋਂ ਪੀੜਤ ਨੇ ਇਸ ਹਰਕਤ ਦਾ ਵਿਰੋਧ ਕੀਤਾ, ਤਾਂ ਹਮਲਾਵਰ ਹੋਰ ਵੀ ਭੜਕ ਗਿਆ ਅਤੇ ਉਸ ਨੇ “ਆਪਣੇ ਦੇਸ਼ ਵਾਪਸ ਚਲੇ ਜਾਓ” ਵਰਗੀਆਂ ਨਸਲੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਮੌਕੇ ’ਤੇ ਮੌਜੂਦ ਇੱਕ ਗਵਾਹ ਰੇਵੇਨ ਫੌਕਸ ਨੇ ਵੀ ਇਸ ਤਿੱਖੀ ਬਹਿਸ ਅਤੇ ਨਸਲੀ ਟਿੱਪਣੀਆਂ ਦੀ ਪੁਸ਼ਟੀ ਕੀਤੀ ਹੈ। ਹਾਲਾਤ ਇੰਨੇ ਤਣਾਅਪੂਰਨ ਹੋ ਗਏ ਸਨ ਕਿ ਜਦੋਂ ਸਾਜਨ ਨੇ ਪੁਲੀਸ ਨੂੰ ਫ਼ੋਨ ਕਰਨ ਲਈ ਮੋਬਾਈਲ ਕੱਢਿਆ, ਤਾਂ ਹਮਲਾਵਰ ਮੌਕੇ ਤੋਂ ਵਾਟਰ ਫ਼ਰੰਟ ਵੱਲ ਭੱਜ ਗਿਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

Leave a Reply

Your email address will not be published. Required fields are marked *