ਉਤਰਾਖੰਡ ਵਿੱਚ ਸਟੇਜ ਨੂੰ ਗੰਗਾਜਲ ਨਾਲ ਸ਼ੁੱਧ ਕਰਨ ਦੀ ਘਟਨਾ ਮੰਦਭਾਗੀ ਭਾਜਪਾ ਆਗੂਆ ਖਿਲਾਫ ਹੋਵੇ ਐਸਸੀ ਐਸ ਟੀ ਦਾ ਪਰਚਾ ਦਰਜ਼ : ਬੇਗਮਪੁਰਾ ਟਾਈਗਰ ਫੋਰਸ

ਉਤਰਾਖੰਡ ਵਿੱਚ ਸਟੇਜ ਨੂੰ ਗੰਗਾਜਲ ਨਾਲ ਸ਼ੁੱਧ ਕਰਨ ਦੀ ਘਟਨਾ ਮੰਦਭਾਗੀ ਭਾਜਪਾ ਆਗੂਆ ਖਿਲਾਫ ਹੋਵੇ ਐਸਸੀ ਐਸ ਟੀ ਦਾ ਪਰਚਾ ਦਰਜ਼ : ਬੇਗਮਪੁਰਾ ਟਾਈਗਰ ਫੋਰਸ

ਭਾਰਤ ਦਾ ਸੰਵਿਧਾਨ ਹਰ ਨਾਗਰਿਕ ਨੂੰ ਬਰਾਬਰੀ, ਸਵੈਮਾਣ ਅਤੇ ਧਾਰਮਿਕ ਆਜ਼ਾਦੀ ਦਾ ਮੌਲਿਕ ਅਧਿਕਾਰ ਦਿੰਦਾ ਹੈ : ਬੀਰਪਾਲ ਠਰੋਲੀ, ਹੈਪੀ ਫਤਿਹਗੜ੍ਹ

ਹੁਸ਼ਿਆਰਪੁਰ, 17 ਅਗਸਤ (ਤਰਸੇਮ ਦੀਵਾਨਾ)

ਉਤਰਾਖੰਡ ਦੇ ਹਲਦਵਾਨੀ ਵਿਖੇ ਇੱਕ ਸਿਆਸੀ ਪ੍ਰੋਗਰਾਮ ਤੋਂ ਬਾਅਦ ਰੈਲੀ ਵਾਲੀ ਸਟੇਜ ਨੂੰ ਗੰਗਾਜਲ ਨਾਲ ਸ਼ੁੱਧ ਕਰਨ ਦੀ ਵਾਪਰੀ ਕਥਿਤ ਘਟਨਾ ਨੇ ਦੇਸ਼ ਭਰ ਐਸੀ ਸਮਾਜ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਬੇਗਮਪੁਰਾ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ, ਜ਼ਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ, ਰੋਹਿਤ ਬੱਧਣ, ਰਵਿ ਸੁੰਦਰ ਨਗਰ ਨੇ ਸਾਂਝੇ ਤੌਰ ‘ਤੇ ਕਿਹਾ ਕਿ ਭਾਜਪਾ ਵਿੱਚ ਬੈਠੇ ਐਸੀ ਸਮਾਜ ਦੇ ਐਮਐਲਏ ਐਮ ਪੀ ਪ੍ਰਧਾਨਾ ਨੂੰ ਭਾਜਪਾ ਛੱਡ ਕੇ ਤੁਰੰਤ ਬਾਹਰ ਆ ਜਾਣਾ ਚਾਹੀਦਾ ਹੈ ਕਿਉਂਕਿ ਜਿੱਥੇ ਐਸਸੀ ਸਮਾਜ ਦੀ ਕਦਰ ਹੀ ਨਹੀਂ ਹੈ ਅਤੇ ਜਿੱਥੇ ਅਜੇ ਤੱਕ ਵੀ ਐਸੀ ਸਮਾਜ ਤੋਂ ਛੂਆ ਛਾਤ ਕੀਤੀ ਜਾਂਦੀ ਹੈ ਤੇ ਫਿਰ ਐਸਸੀ ਸਮਾਜ ਨੂੰ ਇਹੋ ਜਿਹੀ ਪਾਰਟੀ ਵਿੱਚ ਰਹਿ ਕੇ ਕੰਮ ਕਰਨਾ ਠੀਕ ਨਹੀਂ ਹੈ

ਪੰਜਾਬ ਪ੍ਰਧਾਨ ਵੀਰਪਾਲ ਠਰੋਲੀ ਅਤੇ ਜ਼ਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਨੇ ਕਿਹਾ ਕਿ ਅੱਜ ਦੇ ਆਧੁਨਿਕ ਅਤੇ ਸੰਵਿਧਾਨਕ ਦੇਸ਼ ਵਿੱਚ ਕਿਸੇ ਵਿਅਕਤੀ ਦੀ ਹਾਜ਼ਰੀ ਤੋਂ ਬਾਅਦ ਕਿਸੇ ਸਥਾਨ ਨੂੰ ਗੰਗਾਜਲ ਨਾਲ ‘ਸ਼ੁੱਧ’ ਕਰਨ ਦਾ ਡਰਾਮਾ ਕਰਨਾ ਨਾ ਸਿਰਫ਼ ਨਿੰਦਣਯੋਗ ਹੈ, ਸਗੋਂ ਇਹ ਘਟਨਾ ਭਾਰਤ ਦੇ ਮਹਾਨ ਸੰਵਿਧਾਨ, ਸਮਾਨਤਾ, ਸਾਂਝੇ ਭਾਈਚਾਰੇ ਅਤੇ ਧਰਮ ਨਿਰਪੱਖਤਾ ਦੀ ਭਾਵਨਾ ਦੇ ਪੂਰੀ ਤਰ੍ਹਾਂ ਉਲਟ ਹੈ। ਉਨ੍ਹਾਂ ਕਿਹਾ ਕਿ ਅਜਿਹੀ ਘਟੀਆ ਹਰਕਤ ਨਾਲ ਨਾ ਸਿਰਫ ਐਸਸੀ ਭਾਈਚਾਰੇ ਦੇ ਸਨਮਾਨ ਨੂੰ ਠੇਸ ਪਹੁੰਚਾਈ ਗਈ ਹੈ, ਸਗੋਂ ਇਸ ਨੇ ਦੇਸ਼ ਦੀਆਂ ਮਾਨਵਵਾਦੀ ਕਦਰਾਂ-ਕੀਮਤਾਂ ਨੂੰ ਵੀ ਡੂੰਘੀ ਸੱਟ ਮਾਰੀ ਹੈ।

ਆਗੂਆਂ ਨੇ ਅੱਗੇ ਕਿਹਾ ਕਿ ਭਾਰਤ ਦਾ ਸੰਵਿਧਾਨ ਹਰ ਨਾਗਰਿਕ ਨੂੰ ਬਰਾਬਰੀ, ਸਵੈਮਾਣ ਅਤੇ ਧਾਰਮਿਕ ਆਜ਼ਾਦੀ ਦਾ ਮੌਲਿਕ ਅਧਿਕਾਰ ਦਿੰਦਾ ਹੈ, ਇਸ ਲਈ ਕਿਸੇ ਵੀ ਵਿਅਕਤੀ ਨੂੰ ਸਿਰਫ਼ ਉਸ ਦੀ ਜਾਤ ਜਾਂ ਸਮਾਜਿਕ ਪਿਛੋਕੜ ਦੇ ਆਧਾਰ ‘ਤੇ ਅਪਵਿੱਤਰ ਮੰਨਣ ਵਾਲੀ ਸੋਚ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਇਹ ਘਟਨਾ ਸਿੱਧ ਕਰਦੀ ਹੈ ਕਿ ਸਮਾਜ ਵਿੱਚ ਅਜੇ ਵੀ ਕੁਝ ਲੋਕ ਜਾਤੀਵਾਦੀ ਜ਼ਹਿਰ ਫੈਲਾ ਕੇ ਦੇਸ਼ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ।

ਮੀਟਿੰਗ ਦੌਰਾਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਸਿਧਾਂਤਾਂ ਨੂੰ ਯਾਦ ਕਰਦਿਆਂ ਸਮੂਹ ਆਗੂਆਂ ਨੇ ਦ੍ਰਿੜ੍ਹਤਾ ਨਾਲ ਕਿਹਾ ਕਿ ਸਮਾਜਿਕ ਬਰਾਬਰੀ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਬੇਗਮਪੁਰਾ ਟਾਈਗਰ ਫੋਰਸ ਅਜਿਹੀ ਕਿਸੇ ਵੀ ਜਾਤੀਵਾਦੀ ਘਟਨਾ ਦਾ ਡੱਟ ਕੇ ਵਿਰੋਧ ਕਰੇਗੀ ਅਤੇ ਸਮਾਜ ਵਿੱਚ ਫੈਲਾਈ ਜਾ ਰਹੀ ਇਸ ਨਫਰਤ ਦੀ ਰਾਜਨੀਤੀ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰੇਗੀ। ਮੀਟਿੰਗ ਵਿੱਚ ਫੋਰਸ ਦੇ ਹੋਰ ਵੀ ਕਈ ਸੀਨੀਅਰ ਮੈਂਬਰ ਅਤੇ ਅਹੁਦੇਦਾਰ ਮੌਜੂਦ ਸਨ, ਜਿਨ੍ਹਾਂ ਨੇ ਇੱਕਮਤ ਹੋ ਕੇ ਇਸ ਘਟਨਾ ਨੂੰ ਭਾਰਤੀ ਲੋਕਤੰਤਰ ਲਈ ਇੱਕ ਕਾਲਾ ਧੱਬਾ ਕਰਾਰ ਦਿੱਤਾ।

Leave a Reply

Your email address will not be published. Required fields are marked *