ਮੇਅਰ ਵਨੀਤ ਧੀਰ ਦੇ ਸਾਹਮਣੇ ਲਾਅ ਐਂਡ ਆਰਡਰ ਦੀਆਂ ਉੱਡ ਰਹੀਆਂ ਸੀ ਧੱਜੀਆਂ “ਪਰ ਮੇਅਰ ਸਾਹਿਬ ਕਰ ਰਹੇ ਸਨ ਪਾਰਟੀ ਇੰਜੋਏ”

ਮੇਅਰ ਵਨੀਤ ਧੀਰ ਦੇ ਸਾਹਮਣੇ ਲਾਅ ਐਂਡ ਆਰਡਰ ਦੀਆਂ ਉੱਡ ਰਹੀਆਂ ਸੀ ਧੱਜੀਆਂ “ਪਰ ਮੇਅਰ ਸਾਹਿਬ ਕਰ ਰਹੇ ਸਨ ਪਾਰਟੀ ਇੰਜੋਏ”

ਪਾਰਟੀ ਵਿੱਚ ਇੱਕ ਸ਼ਖਸ ਵੱਲੋਂ ਸ਼ਰੇਆਮ ਕੀਤੇ ਗਏ ਹਵਾਈ ਫਾਇਰ 

ਜਲੰਧਰ /15ਨਵੰਬਰ /ਸੁਨੀਲ ਕੁਮਾਰ

ਬੀਤੇ ਦਿਨੀ ਜਲੰਧਰ ਸ਼ਹਿਰ ਵਿੱਚ ਹਵਾਈ ਫਾਇਰਿੰਗ ਦੀ ਇੱਕ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਚੋਰੀ ਛੁੱਪੇ ਨਹੀਂ ਬਲਕਿ ਇੱਕ ਵਿਆਹ ਸਮਾਗਮ ਦੀ ਪਾਰਟੀ ਵਿੱਚ ਮੇਅਰ ਵਨੀਤ ਧੀਰ ਦੇ ਸਾਹਮਣੇ ਵਾਪਰੀ ਹੈ ਪਰ ਮੇਅਰ ਸਾਹਿਬ ਪਾਰਟੀ ਵਿੱਚ ਇੰਨੇ ਕੁ ਵਿਅਸਤ ਸਨ ਕਿ ਉਨਾਂ ਨੂੰ ਉਸ ਹਵਾਈ ਫਾਇਰ ਦੀ ਗੂੰਜ ਨਹੀਂ ਸੁਣੀ ਜਦ ਕਿ ਕਮਿਸ਼ਨਰੇਟ ਪੁਲਿਸ ਨੇ ਵਿਆਹਾਂ, ਪਾਰਟੀਆਂ, ਰੈਸਟੋਰੈਂਟਾਂ ਅਤੇ ਕੈਫੇ ਵਿੱਚ ਖੁੱਲ੍ਹੇਆਮ ਹਥਿਆਰ ਲੈ ਕੇ ਜਾਣ ਅਤੇ ਹਵਾ ਵਿੱਚ ਫਾਇਰਿੰਗ ਕਰਨ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਬਾਵਜੂਦ, ਇੱਕ ਪਾਰਟੀ ਦੌਰਾਨ ਕਾਨੂੰਨ ਦੀ ਖੁੱਲ੍ਹ ਕੇ ਉਲੰਘਣਾ ਕੀਤੀ ਗਈ। ਪਰ ਮੇਅਰ ਵਿਨੀਤ ਧੀਰ ਪਾਰਟੀ ਵਿੱਚ ਨੱਚਦੇ ਹੋਏ ਦਿਖਾਈ ਦੇ ਰਹੇ ਹਨ ਪਰ ਰਾਜਨੀਤਿਕ ਪਾਰਟੀਆਂ ਵਿੱਚ ਇਸ ਘਟਨਾ ਦੀ ਖੁੱਲ ਕੇ ਚਰਚਾ ਹੋ ਰਹੀ ਹੈ । ਉਧਰ ਦੂਸਰੇ ਪਾਸੇ ਇੱਕ ਕੈਫੇ ਵਿੱਚ ਇੱਕ ਵਿਅਕਤੀ ਦੀ ਕਮਰ ਤੇ ਲੱਗੇ ਰਿਵਾਲਵਰ ਕਾਰਨ ਹੀ ਕੈਫੇ ਮਾਲਿਕ ਉੱਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਪਰ ਪੁਲਿਸ ਵੱਲੋਂ ਇਹ ਵਿਤਕਰਾ ਕਿਉਂ ਕੀਤਾ ਗਿਆ ਕੀ ਪੁਲਿਸ ਪ੍ਰਸ਼ਾਸਨ ਮੇਅਰ ਸਾਹਿਬ ਦੇ ਹੁਕਮਾਂ ਦੀ ਉਡੀਕ ਕਰ ਰਹੀ ਸੀ ? ਪਰ ਪੁਲਿਸ ਨੇ ਉਸ ਸ਼ਖਸ ਉੱਤੇ ਕਾਰਵਾਈ ਨਹੀਂ ਕੀਤੀ

ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਉਸ ਵਿਅਕਤੀ ਵੱਲੋਂ ਹਵਾ ਵਿੱਚ ਫਾਇਰ ਕੀਤੇ ਗਏ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹਵਾਈ ਫਾਇਰਿੰਗ ਦੀ ਇਸ ਘਟਨਾ ਕਾਰਨ ਮੇਅਰ ਸਾਹਿਬ ਦੇ ਉੱਪਰ ਕਾਫੀ ਸਵਾਲ ਉੱਠ ਰਹੇ ਹਨ। ਹੁਣ ਦੇਖਣਾ ਬਾਕੀ ਹੈ ਕਿ ਹਵਾਈ ਫਾਇਰ ਕਰਨ ਵਾਲੇ ਉਸ ਸ਼ਖਸ ਉੱਪਰ ਕੀ ਸਾਡੇ ਮੇਅਰ ਸਾਹਿਬ ਕੋਈ ਕਾਰਵਾਈ ਕਰਨਗੇ।

Leave a Reply

Your email address will not be published. Required fields are marked *