I Flight : ਇੰਡੀਗੋ ਦੀ ਉਡਾਣ ਵਿੱਚ ਸਫ਼ਰ ਕਰ ਰਹੇ ਇੱਕ ਯਾਤਰੀ ਨੇ ਆਪਣਾ ਸਾਮਾਨ ਬੁਰੀ ਤਰ੍ਹਾਂ ਖਰਾਬ ਹੋਣ ਦੀ ਕੀਤੀ ਸ਼ਿਕਾਇਤ

ਚੰਡੀਗੜ੍ਹ/ ਰੋਜ਼ਾਨਾ ਰਿਪੋਰਟਰ

ਇੰਡੀਗੋ ਦੀ ਫਲਾਈਟ ਵਿੱਚ ਕਈ ਵਾਰ ਤੁਸੀਂ ਵੀ ਸਫਰ ਕੀਤਾ ਹੋਣਾ ਹੈ ਪਰ ਜਦੋਂ ਏਅਰਪੋਰਟ ਤੇ ਪਹੁੰਚ ਕੇ ਏਅਰਪੋਰਟ ਅਧਿਕਾਰੀਆਂ ਵੱਲੋਂ ਬੈਗ ਨੂੰ ਰੱਖਿਆ ਜਾਂਦਾ ਹੈ ਤੇ ਕਿਸ ਤਰੀਕੇ ਨਾਲ ਰੱਖਿਆ ਜਾਂਦਾ ਹੈ ਇਹ ਤੁਸੀਂ ਵੀ ਜਾਣਦੇ ਹੋ ਅਜਿਹਾ ਹੀ ਇੱਕ ਮਾਮਲਾ ਚੰਡੀਗੜ੍ਹ ਤੋਂ ਦੁਬਈ ਜਾ ਰਹੀ ਇੰਡੀਗੋ ਦੀ ਫਲੈਟ ਵਿੱਚੋਂ ਆਇਆ ਹੈ ਜਿੱਥੇ ਕਿ ਇੱਕ ਵਿਅਕਤੀ ਦਾ ਬੈਗ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਜਦ ਕਿ ਵਿਅਕਤੀ ਨੇ ਦੋਸ਼ ਲਗਾਇਆ ਹੈ ਕਿ ਅਸੀਂ ਜਾਣਾ ਹੀ ਰੁਪਏ ਟਿਕਟ ਭਰ ਕੇ ਆਪਣੀ ਅਤੇ ਆਪਣੇ ਸਮਾਨ ਦੀ ਜੋ ਜਿੰਮੇਵਾਰੀ ਹੈ ਇੰਡੀਗੋ ਏਅਰਲਾਈਨ ਨੂੰ ਸੌਂਪਦੇ ਹਾਂ ਪਰ ਇਹਨਾਂ ਵੱਲੋਂ ਜੋ ਕਸਟਮਰ ਦਾ ਸਮਾਨ ਹੈ ਉਸਨੂੰ ਇੰਨੀ ਬੁਰੀ ਤਰ੍ਹਾਂ ਪਟਕਿਆ ਜਾਂਦਾ ਹੈ ਜੋ ਕਿ ਸਰਾਸਰ ਗਲਤ ਹੈ ਜਾਣਕਾਰੀ ਦੇ ਅਨੁਸਾਰ ਦੁਬਈ ਤੋਂ ਚੰਡੀਗੜ੍ਹ ਜਾ ਰਹੀ ਇੰਡੀਗੋ ਦੀ ਉਡਾਣ ਵਿੱਚ ਸਫ਼ਰ ਕਰ ਰਹੇ ਇੱਕ ਯਾਤਰੀ ਨੇ ਆਪਣਾ ਸਾਮਾਨ ਬੁਰੀ ਤਰ੍ਹਾਂ ਖਰਾਬ ਹੋਣ ਦੀ ਸ਼ਿਕਾਇਤ ਕੀਤੀ ਹੈ। ਯਾਤਰੀ ਰਾਹੁਲ ਸਿੰਘ ਨੇ ਸੋਸ਼ਲ ਮੀਡੀਆ ‘ਤੇ ਬੈਗ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਇੰਡੀਗੋ ਨੂੰ ਟੈਗ ਕੀਤਾ ਅਤੇ ਨੁਕਸਾਨ ਲਈ ਢੁਕਵੇਂ ਮੁਆਵਜ਼ੇ ਦੀ ਮੰਗ ਕੀਤੀ।ਰਾਹੁਲ ਸਿੰਘ ਦੇ ਅਨੁਸਾਰ, ਉਸਨੇ 15 ਅਗਸਤ, 2026 ਨੂੰ ਦੁਬਈ ਤੋਂ ਚੰਡੀਗੜ੍ਹ ਦੀ ਉਡਾਣ 6E 1482 ‘ਤੇ ਯਾਤਰਾ ਕੀਤੀ। ਉਸਨੇ ਦੋਸ਼ ਲਗਾਇਆ ਹੈ ਕਿ ਜਦੋਂ ਉਸਨੂੰ ਹਵਾਈ ਅੱਡੇ ‘ਤੇ ਆਪਣਾ ਸਾਮਾਨ ਵਾਪਸ ਮਿਲਿਆ ਤਾਂ ਬੈਗ ਬੁਰੀ ਤਰ੍ਹਾਂ ਖਰਾਬ ਹੋ ਗਿਆ ਸੀ। ਉਸਨੇ ਲਿਖਿਆ ਕਿ ਉਸਨੇ ਇੱਕ ਸੁਰੱਖਿਅਤ ਯਾਤਰਾ ਲਈ ਭੁਗਤਾਨ ਕੀਤਾ ਸੀ ਅਤੇ ਆਪਣਾ ਸਾਮਾਨ ਏਅਰਲਾਈਨ ਨੂੰ ਸੌਂਪ ਦਿੱਤਾ ਸੀ, ਇਸ ਲਈ, ਇਸ ਹਾਲਤ ਵਿੱਚ ਸਾਮਾਨ ਵਾਪਸ ਕਰਨਾ ਅਸਵੀਕਾਰਨਯੋਗ ਹੈ।ਯਾਤਰੀ ਨੇ ਏਅਰਲਾਈਨ ਤੋਂ ਮੰਗ ਕੀਤੀ ਕਿ ਉਹ ਇਸ ਮਾਮਲੇ ਨੂੰ ਤੁਰੰਤ ਹੱਲ ਕਰੇ ਅਤੇ ਖਰਾਬ ਹੋਏ ਸਮਾਨ ਲਈ ਢੁਕਵਾਂ ਮੁਆਵਜ਼ਾ ਦੇਵੇ। ਉਸਨੇ ਇਹ ਵੀ ਕਿਹਾ ਕਿ ਉਹ ਆਮ ਮੁਆਫ਼ੀ ਜਾਂ ਰਸਮੀ ਜਵਾਬ ਨਹੀਂ ਚਾਹੁੰਦਾ ਸੀ, ਸਗੋਂ ਏਅਰਲਾਈਨ ਨੁਕਸਾਨ ਦੀ ਜ਼ਿੰਮੇਵਾਰੀ ਲਵੇ ਅਤੇ ਢੁਕਵੀਂ ਕਾਰਵਾਈ ਕਰੇ।

Leave a Reply

Your email address will not be published. Required fields are marked *