ਪੰਜਾਬ ਵਿੱਚ ਲਗਾਤਾਰ ਵੱਧ ਰਹੇ ਹਨ,ਆਈ ਫਲੂ ਦੇ ਮਾਮਲੇ

ਪੰਜਾਬ ਵਿੱਚ ਲਗਾਤਾਰ ਵੱਧ ਰਹੇ ਹਨ,ਆਈ ਫਲੂ ਦੇ ਮਾਮਲੇ

ਡਾਕਟਰ ਹਰਪ੍ਰੀਤ ਕੌਰ 

ਪੰਜਾਬ 4ਅਗਸਤ (ਰੋਜ਼ਾਨਾਂ ਰਿਪੋਰਟਰ ਨਿਊਜ਼ ਪੇਪਰ)ਲਗਾਤਾਰ ਪੰਜਾਬ ਵਿੱਚ ਆਈ ਫਲੁ ਦੇ ਮਾਮਲੇ ਵਧਦੇ ਜਾ ਰਹੇ ਹਨ ਜਿਸ ਨੂੰ ਲੈ ਕੇ ਰੋਜ਼ਾਨਾ ਸਰਕਾਰੀ ਹਸਪਤਾਲ ਵਿੱਚ ਇਸ ਬਿਮਾਰੀ ਦਾ ਗ੍ਰਸਤ ਲੋਕਾਂ ਦੀ ਤਾਦਾਤ ਵੱਧ ਰਹੀ ਹੈ ਜਿਸਨੂੰ ਲੇ ਕੇ ਡਾਕਟਰ ਇਸ ਬਿਮਾਰੀ ਤੋਂ ਬਚਨ ਦੀ ਸਲਾਹ ਦੇ ਰਹੇ ਨੇ ਆਈ ਫਲੁ ਤੋਂ ਬਚਨ ਲਈ ਨੇਤਰ ਰੋਗ ਮਾਹਿਰ ਡਾਕਟਰ ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਸਬ ਤੋਂ ਪਹਿਲਾ ਆਈ ਫਲੁ ਨਾਲ ਗ੍ਰਸਤ ਲੋਕ ਆਪਣਾ ਪਰਹੇਜ ਰੱਖਣ ਕਿਉ ਕਿ ਇਹ ਰੋਗ ਇਕ ਰੋਗੀ ਤੋਂ ਦੂਜੇ ਵਿਆਕਤੀ ਤਕ ਜਲਦ ਫੈਲਦਾ ਹੈ ਇਸ ਲਈ ਆਈ ਫਲੁ ਦੇ ਲੱਛਣ ਦਿਖਣ ਤੇ ਤੁਰੰਤ ਡਾਕਟਰ ਤੋਂ ਜਾਂਚ ਕਰਵਾਓ ਤੇ ਦਵਾਈ ਲਓ ਉਥੇ ਹੀ ਊਨਾ ਦੱਸਿਆ ਕਿ ਸਰਕਾਰੀ ਹਸਪਤਾਲ ਵਿਚ ਆਈ ਫਲੁ ਦੀਆ ਦਵਾਈ ਪੂਰੀ ਤਰ੍ਹਾਂ ਉਪਲਬਧ ਹਨ,, ਖਾਸ ਕਰ ਇਹ ਰੋਗ ਬੱਚਿਆਂ ਵਿੱਚ ਜਿਆਦਾ ਦਿਖਾਈ ਦੇ ਰਿਹਾ ਹੈ।

Leave a Reply

Your email address will not be published. Required fields are marked *