ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਸੁਪਨਿਆਂ ਦਾ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋ ਰਿਹਾ ਹੈ ਸਾਕਾਰ: ਦੇਵਿੰਦਰ ਭਾਰਦਵਾਜ

ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਸੁਪਨਿਆਂ ਦਾ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋ ਰਿਹਾ ਹੈ ਸਾਕਾਰ: ਦੇਵਿੰਦਰ ਭਾਰਦਵਾਜ

ਭਾਜਪਾ ਵਰਕਰਾਂ ਨੇ ਫੁੱਲ ਭੇਟ ਕਰਕੇ ਅਤੇ ਪੌਦੇ ਲਗਾ ਕੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਕੀਤਾ ਯਾਦ

ਜਲੰਧਰ, 6 ਜੁਲਾਈ/ David

ਭਾਰਤੀ ਜਨਤਾ ਪਾਰਟੀ ਜਲੰਧਰ ਵੱਲੋਂ ਭਾਰਤੀ ਜਨਸੰਘ ਦੇ ਸੰਸਥਾਪਕ, ਮਹਾਨ ਰਾਸ਼ਟਰਵਾਦੀ ਚਿੰਤਕ ਅਤੇ ਅਖੰਡ ਭਾਰਤ ਦੇ ਪ੍ਰਬਲ ਸਮਰਥਕ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਜਨਮ ਦਿਵਸ ਸ਼ਰਧਾ, ਸਨਮਾਨ ਅਤੇ ਰਾਸ਼ਟਰਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਭਾਜਪਾ ਜ਼ਿਲ੍ਹਾ ਦਫ਼ਤਰ ਵਿੱਚ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਦੇਵਿੰਦਰ ਭਾਰਦਵਾਜ ਨੇ ਕੀਤੀ।

 

ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਭਾਸ਼ ਸੂਦ, ਸਾਬਕਾ ਜ਼ਿਲ੍ਹਾ ਪ੍ਰਧਾਨ ਨਵਲ ਕੰਬੋਜ, ਸਾਬਕਾ ਵਿਧਾਇਕ ਜਗਬੀਰ ਬਰਾੜ, ਸੀਨੀਅਰ ਭਾਜਪਾ ਆਗੂ ਕਰਮਜੀਤ ਕੌਰ ਚੌਧਰੀ ਅਤੇ ਉਪ ਪ੍ਰਧਾਨ ਭੂਪਿੰਦਰ ਕੁਮਾਰ ਸਮੇਤ ਭਾਜਪਾ ਵਰਕਰਾਂ ਨੇ ਡਾ. ਮੁਖਰਜੀ ਦੇ ਚਿੱਤਰ ਉੱਤੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਅਰਪਿਤ ਕੀਤੀ।

 

ਇਸ ਮੌਕੇ ਦੇਵਿੰਦਰ ਭਾਰਦਵਾਜ ਨੇ ਕਿਹਾ ਕਿ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ “ਇੱਕ ਦੇਸ਼ ਵਿੱਚ ਦੋ ਵਿਧਾਨ, ਦੋ ਪ੍ਰਧਾਨ ਅਤੇ ਦੋ ਨਿਸ਼ਾਨ ਨਹੀਂ ਚੱਲਣਗੇ” ਦਾ ਨਾਅਰਾ ਦੇ ਕੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਲਈ ਆਪਣਾ ਸਰਵੋਚ ਬਲਿਦਾਨ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾ ਕੇ ਭਾਜਪਾ ਨੇ ਡਾ. ਮੁਖਰਜੀ ਦੇ ਅਧੂਰੇ ਸੰਕਲਪ ਨੂੰ ਪੂਰਾ ਕੀਤਾ ਅਤੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ। ਅੱਜ ਦੇਸ਼ ਮਜ਼ਬੂਤ ਨੇਤ੍ਰਿਤਵ, ਫ਼ੈਸਲਾਕੁੰਨ ਸਰਕਾਰ ਅਤੇ “ਰਾਸ਼ਟਰ ਪਹਿਲਾਂ” ਦੀ ਭਾਵਨਾ ਨਾਲ ਨਵੀਆਂ ਉੱਚਾਈਆਂ ਵੱਲ ਅੱਗੇ ਵੱਧ ਰਿਹਾ ਹੈ।

 

ਉਨ੍ਹਾਂ ਕਿਹਾ ਕਿ ਭਾਜਪਾ ਹੀ ਇੱਕਮਾਤਰ ਅਜਿਹੀ ਪਾਰਟੀ ਹੈ ਜੋ ਰਾਸ਼ਟਰ ਹਿਤ ਨੂੰ ਸਰਵੋਪਰੀ ਰੱਖਦਿਆਂ ਗਰੀਬ, ਕਿਸਾਨ, ਮਜ਼ਦੂਰ, ਨੌਜਵਾਨ, ਮਹਿਲਾ, ਵਪਾਰੀ ਅਤੇ ਹਰ ਵਰਗ ਦੇ ਵਿਕਾਸ ਲਈ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ, ਜਦਕਿ ਵਿਰੋਧੀ ਪਾਰਟੀਆਂ ਸਿਰਫ਼ ਤੁਸ਼ਟੀਕਰਨ ਅਤੇ ਵੋਟ ਬੈਂਕ ਦੀ ਰਾਜਨੀਤੀ ਵਿੱਚ ਉਲਝੀਆਂ ਹੋਈਆਂ ਹਨ।

 

ਇਸੇ ਕੜੀ ਤਹਿਤ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਜਨਮ ਦਿਵਸ ਮੌਕੇ ਭਾਜਪਾ ਦੇ ਜ਼ਿਲ੍ਹਾ ਮਹਾਮੰਤਰੀ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਪੌਧਾਰੋਪਣ ਮੁਹਿੰਮ ਵੀ ਚਲਾਈ ਗਈ। ਇਸ ਮੌਕੇ ਮੰਡਲ ਪ੍ਰਧਾਨ ਰਾਜੇਸ਼ ਮਲਹੋਤਰਾ, ਜ਼ਿਲ੍ਹਾ ਬੁਲਾਰੇ ਹਿਮਾਂਸ਼ੂ ਸ਼ਰਮਾ, ਸਨੀ ਸ਼ਰਮਾ ਅਤੇ ਡਿੰਪੀ ਲੁਭਾਣਾ ਸਮੇਤ ਹੋਰ ਭਾਜਪਾ ਵਰਕਰਾਂ ਨੇ ਪੌਦੇ ਲਗਾ ਕੇ ਵਾਤਾਵਰਣ ਸੰਭਾਲ ਅਤੇ ਸਵੱਛ ਭਾਰਤ ਦੇ ਸੰਕਲਪ ਨੂੰ ਦੁਹਰਾਇਆ।

 

ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਜੀਵਨ ਰਾਸ਼ਟਰ ਸੇਵਾ, ਸੰਗਠਨ ਅਤੇ ਲੋਕ ਭਲਾਈ ਦਾ ਆਦਰਸ਼ ਹੈ। ਭਾਜਪਾ ਸਿਰਫ਼ ਵਿਚਾਰਾਂ ਦੀ ਗੱਲ ਨਹੀਂ ਕਰਦੀ, ਸਗੋਂ ਸੇਵਾ, ਵਿਕਾਸ ਅਤੇ ਵਾਤਾਵਰਣ ਸੰਭਾਲ ਵਰਗੇ ਕਾਰਜਾਂ ਰਾਹੀਂ ਉਨ੍ਹਾਂ ਨੂੰ ਧਰਾਤਲ ’ਤੇ ਉਤਾਰਨ ਦਾ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਵਿਕਸਿਤ ਭਾਰਤ ਦੇ ਨਿਰਮਾਣ ਦਾ ਸੰਕਲਪ ਤੇਜ਼ੀ ਨਾਲ ਸਾਕਾਰ ਹੋ ਰਿਹਾ ਹੈ ਅਤੇ ਭਾਜਪਾ ਦਾ ਹਰ ਵਰਕਰ ਇਸ ਟੀਚੇ ਲਈ ਸਮਰਪਿਤ ਹੋ ਕੇ ਕੰਮ ਕਰ ਰਿਹਾ ਹੈ।

 

ਸਮਾਗਮ ਦੇ ਅੰਤ ਵਿੱਚ ਸਾਰੇ ਵਰਕਰਾਂ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਆਦਰਸ਼ਾਂ ’ਤੇ ਚੱਲਣ, ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਬਣਾਉਣ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਸਰਗਰਮ ਯੋਗਦਾਨ ਪਾਉਣ ਦਾ ਸੰਕਲਪ ਲਿਆ।

 

ਇਸ ਮੌਕੇ ਜ਼ਿਲ੍ਹਾ ਸਕੱਤਰ ਅਨੁ ਸ਼ਰਮਾ, ਮੀਨੂ ਸ਼ਰਮਾ, ਮੰਡਲ ਪ੍ਰਧਾਨ ਰਾਜੇਸ਼ ਮਲਹੋਤਰਾ, ਮਨੀਸ਼ ਬਲ, ਦੀਪਾਲੀ ਬਾਗੜੀਆ, ਰਾਜਨ ਮਲਹਨ, ਜਗਮੋਹਨ ਮਾਗੋ, ਪੂਰਵ ਸਿੰਘ, ਅਜਮੇਰ ਸਿੰਘ ਬਾਦਲ, ਸ਼ਾਲੂ, ਹੇਮੰਤ ਖੰਨਾ, ਯਜੀਤ ਹੁਰਿਆ, ਸੀਮਾ, ਵਰੁਣ ਨਾਗਪਾਲ, ਸੁਮਨ ਰਾਣਾ, ਵਰਿੰਦਰ ਕਰਵਲ, ਰਿਪੁਦਮਨ ਸਿੰਘ ਆਦਿ ਹਾਜ਼ਰ ਸਨ।

 

ਕੈਪਸ਼ਨ: ਭਾਜਪਾ ਦਫ਼ਤਰ ਵਿੱਚ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਜਨਮ ਦਿਵਸ ਮੌਕੇ ਫੁੱਲ ਭੇਟ ਕਰਦੇ ਦੇਵਿੰਦਰ ਭਾਰਦਵਾਜ, ਸੁਭਾਸ਼ ਸੂਦ, ਨਵਲ ਕੰਬੋਜ, ਜਗਬੀਰ ਬਰਾੜ, ਕਰਮਜੀਤ ਚੌਧਰੀ, ਅਮਰਜੀਤ ਗੋਲਡੀ ਅਤੇ ਹੋਰ।

 

ਦੂਜੇ ਚਿੱਤਰ ਵਿੱਚ: ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਯਾਦ ਵਿੱਚ ਪੌਦਾ ਲਗਾਉਂਦੇ ਜ਼ਿਲ੍ਹਾ ਭਾਜਪਾ ਮਹਾਮੰਤਰੀ ਅਸ਼ੋਕ ਸਰੀਨ ਹਿੱਕੀ, ਰਾਜੇਸ਼ ਮਲਹੋਤਰਾ, ਜਗਮੋਹਨ ਮਾਗੋ, ਹਿਮਾਂਸ਼ੂ ਸ਼ਰਮਾ, ਸਨੀ ਸ਼ਰਮਾ, ਡਿੰਪੀ ਲੁਭਾਣਾ ਅਤੇ ਹੋਰ।

Leave a Reply

Your email address will not be published. Required fields are marked *