ਅਗਰ ਅੱਜ ਸਾਡੇ ਮੋਬਾਇਲਾਂ ‘ਤੇ ‘ਟੂ-ਟੂ’ ਨਾ ਹੋਈ ਤੇ ਆਪਾ ਕੱਲ ਨੂੰ ਝਾੜੂ ਨੂੰ ਵੋਟ ਨਹੀਂ ਪਾਉਣੀ !

ਅਗਰ ਅੱਜ ਸਾਡੇ ਮੋਬਾਇਲਾਂ ‘ਤੇ ‘ਟੂ-ਟੂ’ ਨਾ ਹੋਈ ਤੇ ਆਪਾ ਕੱਲ ਨੂੰ ਝਾੜੂ ਨੂੰ ਵੋਟ ਨਹੀਂ ਪਾਉਣੀ !

ਨਗਰ ਕਾਰਪੋਰੇਸ਼ਨ ਚੋਣਾਂ ਦਾ ਮੁਕਾਬਲਾ ਹੋਇਆ ਫਸਵਾਂ ਕਾਂਗਰਸ,ਤੇ ਆਮ ਆਦਮੀ ਪਾਰਟੀde ਸਿੱਧੀ ਟੱਕਰ

 

ਹੁਸ਼ਿਆਰਪੁਰ, 3 ਜੁਲਾਈ ( ਤਰਸੇਮ ਦੀਵਾਨਾ ) –

ਨਗਰ ਕਾਰਪੋਰੇਸ਼ਨ ਹੁਸ਼ਿਆਰਪੁਰ ਦੀਆਂ ਚੋਣਾਂ ਦੇ ਆਖਰੀ ਸਮੇਂ ਦੌਰਾਨ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਹਰ ਪਾਰਟੀ ਦੇ ਉਮੀਦਵਾਰਾਂ ਵੱਲੋਂ ਡੋਰ-ਟੂ-ਡੋਰ ਪ੍ਰਚਾਰ ਮੁਹਿੰਮ ਰਾਹੀਂ ਵੋਟਰਾਂ ਨਾਲ ਸਿੱਧਾ ਰਾਬਤਾ ਬਣਾ ਕੇ ਵੋਟਾਂ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਸ਼ਹਿਰ ਦੇ ਜਿਆਦਾਤਰ ਵਾਰਡਾਂ ਅੰਦਰ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਉਮੀਦਵਾਰਾਂ ਦਰਮਿਆਨ ਹੋਣ ਦੀਆਂ ਸੰਭਾਵਨਾਵਾਂ ਹਨ। ਇਸ ਦੇ ਨਾਲ ਹੀ ਕਈ ਵਾਰਡਾਂ ਵਿੱਚ , ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਵੀ ਸਿੱਧੀ ਟੱਕਰ ਦਿੱਤੀ ਜਾ ਰਹੀ ਹੈ, ਜਿਸ ਕਰਕੇ ਸ਼ਹਿਰ ਦੇ ਕਈ ਵਾਰਡਾਂ ਵਿੱਚ ਇਹ ਮੁਕਾਬਲੇ ਬਹੁਤ ਰੌਚਕ ਤੇ ਫਸਵੇਂ ਬਣ ਚੁੱਕੇ ਹਨ।

ਵੋਟਾਂ ਦੀ ਤਰੀਕ ਲਾਗੇ ਆਉਣ ‘ਤੇ ਆਪ ਉਮੀਦਵਾਰਾਂ ਨੂੰ ਪਈਆਂ ਭਾਜੜਾਂ

ਇਸ ਗਰਮਾ-ਗਰਮ ਮਾਹੌਲ ਦੇ ਵਿਚਕਾਰ, ਹੁਸ਼ਿਆਰਪੁਰ ਦੇ ਕਈ ਵਾਰਡਾਂ ਦੇ ‘ਆਪ’ ਉਮੀਦਵਾਰ ਵੋਟਾਂ ਪੈਣ ਦੀ ਤਰੀਕ ਬਿਲਕੁਲ ਲਾਗੇ ਆਉਣ ਕਰਕੇ ਡੂੰਘੀ ਚਿੰਤਾ ‘ਚ ਡੁੱਬ ਗਏ ਹਨ। ਨਗਰ ਕਾਰਪੋਰੇਸ਼ਨ ਲਈ ਜਿਥੇ 5 ਜੁਲਾਈ ਨੂੰ ਵੋਟਾਂ ਪੈਣੀਆਂ ਹਨ, ਉਥੇ ਮੋਬਾਇਲ ਦੀ ‘ਟੂ ਟੂ’ ਨੇ ਸਥਿਤੀ ਬਹੁਤ ਦਿਲਚਸਪ ਤੇ ਚੁਣੌਤੀਪੂਰਨ ਬਣਾ ਦਿੱਤੀ ਹੈ। ਜਿੰਨਾ ਇੰਤਜ਼ਾਰ ਬੀਬੀਆਂ ਤੇ ਭੈਣਾਂ ਨੂੰ ਆਪਣੇ ਫੋਨਾਂ ਦੀ ਘੰਟੀ ਵੱਜਣ ਦਾ ਹੈ, ਉਸਤੋਂ ਕਿਤੇ ਵੱਧ ਫਿਕਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਖਾਈ ਜਾ ਰਿਹਾ ਹੈ। ਹੁਸ਼ਿਆਰਪੁਰ ਦੇ 50 ਵਾਰਡਾਂ ਵਿੱਚ ਵੋਟਰਾਂ ਨਾਲ ਸੰਪਰਕ ਕਰਨ ‘ਤੇ ਪਾਰਟੀ ਨੂੰ ਜਵਾਬ ਨਾਂਹ ਵਿੱਚ ਹੀ ਮਿਲ ਰਿਹਾ ਹੈ। ਕਈ ਬੀਬੀਆਂ ਨੇ ਤਾਂ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਸਾਫ਼ ਕਹਿ ਦਿੱਤਾ ਹੈ ਕਿ ਜੇਕਰ 4 ਤਰੀਕ ( ਅੱਜ ) ਤੱਕ ਉਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਨਾ ਆਏ, ਤਾਂ ਉਹ ਝਾੜੂ ਨੂੰ ਵੋਟ ਨਹੀਂ ਪਾਉਣਗੀਆਂ ।

ਮੁੱਖ ਮੰਤਰੀ ਮਾਨ ਦਾ ਵਾਅਦਾ ਪਿਆ ਫਿੱਕਾ, ਅਜੇ ਵੀ ਲੱਖਾਂ ਔਰਤਾਂ ਨੂੰ ‘ਟੂ-ਟੂ’ ਦੀ ਉਡੀਕ

“ਪਹਿਲੀ ਤਰੀਕ ਨੂੰ ਤੁਹਾਡੇ ਮੋਬਾਇਲਾਂ ਤੇ ਟੂ ਟੂ, ਟੂ ਟੂ ਹੋਵੇਗੀ ਤੇ ਤੁਹਾਡੇ ਮੋਬਾਇਲਾਂ ਵਿੱਚ ਪੈਸੇ ਡਿਗਣਗੇ, ਇਕ ਨਹੀਂ, ਦੋ ਨਹੀਂ, ਤਿੰਨ ਤਿੰਨ ਹਜ਼ਾਰ ਆਉਣਗੇ। ਤੁਹਾਡਾ ਕੋਈ ਆਪਣਾ ਤੁਹਾਨੂੰ ਪੈਸੇ ਭੇਜੇਗਾ, ਮੋਬਾਇਲ ਆਪਣੇ ਆਪਣੇ ਕੋਲ ਰੱਖਿਓ, ਫੇਰ ਨਾ ਕਹਿਣਾ ਕਿ ਘਰ ਵਾਲਾ ਪੈਸੇ ਕਢਵਾ ਕੇ ਲੈ ਗਿਆ

 

ਇਹ ਕੋਈ ਆਮ ਸ਼ਬਦ ਜਾਂ ਕਿਸੇ ਫਿਲਮ ਦਾ ਡਾਇਲਾਗ ਨਹੀਂ ਹੈ, ਬਲਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਟੇਜਾਂ ਉੱਪਰ ਆਪਣੇ ਭਾਸ਼ਣਾਂ ਦੌਰਾਨ ਪੰਜਾਬ ਦੀਆਂ ਔਰਤਾਂ ਨੂੰ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਪੈਸੇ ਭੇਜਣ ਦਾ ਕੀਤਾ ਗਿਆ ਵੱਡਾ ਵਾਅਦਾ ਹੈ।

ਪ੍ਰੰਤੂ ਹਕੀਕਤ ਇਹ ਹੈ ਕਿ 3 ਜੁਲਾਈ ਵੀ ਲੰਘ ਚੁੱਕੀ ਹੈ ਅਤੇ ਅਜੇ ਤੱਕ ਪੰਜਾਬ ਅੰਦਰ ਸਿਰਫ਼ ਕੁੱਝ ਕੁ ਗਿਣਤੀ ਦੀਆਂ ਔਰਤਾਂ ਦੇ ਖਾਤਿਆਂ ਵਿੱਚ ਹੀ 1000 ਜਾਂ 4500 ਰੁਪਏ ਆਏ ਹਨ। ਪੰਜਾਬ ਦੀਆਂ ਲੱਖਾਂ ਔਰਤਾਂ ਅਜੇ ਵੀ ਮੋਬਾਇਲ ਹੱਥ ਵਿੱਚ ਫੜਕੇ ‘ਟੂ ਟੂ’ ਹੋਣ ਦੀ ਉਡੀਕ ਕਰ ਰਹੀਆਂ ਹਨ, ਭਾਵ ਉਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਆਉਣ ਦਾ ਇੰਤਜਾਰ ਖ਼ਤਮ ਨਹੀਂ ਹੋ ਰਿਹਾ। ਖਾਤਿਆਂ ਵਿੱਚ ਪੈਸੇ ਨਾ ਆਉਣ ਕਰਕੇ ਹੁਣ ਮਹਿਲਾ ਵੋਟਰਾਂ ਦਾ ਮੋਹ ਝਾੜੂ (ਆਪ) ਤੋਂ ਭੰਗ ਹੁੰਦਾ ਨਜ਼ਰ ਆ ਰਿਹਾ ਹੈ, ਜਿਸ ਦਾ ਸਿੱਧਾ ਅਸਰ ਚੋਣ ਨਤੀਜਿਆਂ ‘ਤੇ ਪੈ ਸਕਦਾ ਹੈ।

Leave a Reply

Your email address will not be published. Required fields are marked *