ਮੋਦੀ ਸਰਕਾਰ ਜਲਦ ਕਰਤਾਰਪੁਰ, ਫਿਲੌਰ ਅਤੇ ਆਦਮਪੁਰ ਦੇ ਲੋਕਾਂ ਨੂੰ ਬੰਦ ਰੇਲਵੇ ਫਾਟਕਾਂ ਤੋਂ ਦਿਵਾਏਗੀ ਰਾਹਤ – ਅਵਿਨਾਸ਼ ਚੰਦਰ ਕਲੇਰ

ਮੋਦੀ ਸਰਕਾਰ ਜਲਦ ਕਰਤਾਰਪੁਰ, ਫਿਲੌਰ ਅਤੇ ਆਦਮਪੁਰ ਦੇ ਲੋਕਾਂ ਨੂੰ ਬੰਦ ਰੇਲਵੇ ਫਾਟਕਾਂ ਤੋਂ ਦਿਵਾਏਗੀ ਰਾਹਤ – ਅਵਿਨਾਸ਼ ਚੰਦਰ ਕਲੇਰ

ਕਰਤਾਰਪੁਰ, ਫਿਲੌਰ ਅਤੇ ਆਦਮਪੁਰ ਵਿੱਚ ਰੇਲਵੇ ਫਾਟਕਾਂ ‘ਤੇ ਓਵਰਬ੍ਰਿਜ ਅਤੇ ਅੰਡਰਬ੍ਰਿਜ ਬਣਾਉਣ ਦਾ ਕੰਮ ਜਲਦ ਸ਼ੁਰੂ ਕਰਵਾ ਕੇ ਵਿਖਾਵਾਂਗਾ – Ravneet Singh Bittu

ਜਲੰਧਰ/ਦਿੱਲੀ, 30 ਜੂਨ/ ਸੁਨੀਲ ਕੁਮਾਰ

ਕਰਤਾਰਪੁਰ ਅਤੇ ਫਿਲੌਰ ਵਿਧਾਨ ਸਭਾ ਹਲਕਿਆਂ ਤੋਂ ਸਾਬਕਾ ਵਿਧਾਇਕ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ ਕਲੇਰ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਰੇਲ ਰਾਜ ਮੰਤਰੀ Ravneet Singh Bittu ਨਾਲ ਮੁਲਾਕਾਤ ਕਰਕੇ ਫਿਲੌਰ, ਕਰਤਾਰਪੁਰ ਅਤੇ ਆਦਮਪੁਰ ਵਿਧਾਨ ਸਭਾ ਖੇਤਰਾਂ ਦੇ ਪ੍ਰਮੁੱਖ ਰੇਲਵੇ ਫਾਟਕਾਂ ‘ਤੇ ਅੰਡਰਬ੍ਰਿਜ ਅਤੇ ਓਵਰਬ੍ਰਿਜ ਬਣਾਉਣ ਦੀ ਮੰਗ ਸਬੰਧੀ ਵਿਸਥਾਰਪੂਰਵਕ ਲਿਖਤੀ ਮੰਗ ਪੱਤਰ ਸੌਂਪਿਆ।

 

ਕਲੇਰ ਨੇ ਕਿਹਾ ਕਿ ਇਨ੍ਹਾਂ ਵਿਧਾਨ ਸਭਾ ਖੇਤਰਾਂ ਵਿੱਚ ਲੰਮੇ ਸਮੇਂ ਤੱਕ ਬੰਦ ਰਹਿਣ ਵਾਲੇ ਰੇਲਵੇ ਫਾਟਕਾਂ ਕਾਰਨ ਲੋਕਾਂ ਨੂੰ ਹਰ ਰੋਜ਼ ਭਾਰੀ ਟ੍ਰੈਫਿਕ ਜਾਮ, ਸਮੇਂ ਦੀ ਬਰਬਾਦੀ ਅਤੇ ਐਮਰਜੈਂਸੀ ਸਥਿਤੀਆਂ ਦੌਰਾਨ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਵਿਧੀਪੁਰ, ਗੋਰਾਇਆ, ਫਿਲੌਰ ਸਥਿਤ ਬਾਬਾ ਸਾਹਿਬ ਅੰਬੇਡਕਰ ਚੌਂਕ ਨੇੜੇ ਰੇਲਵੇ ਫਾਟਕ, ਫਿਲੌਰ-ਬਿਲਗਾ ਰੇਲਵੇ ਫਾਟਕ ਅਤੇ ਆਦਮਪੁਰ ਵਿਧਾਨ ਸਭਾ ਦੇ ਖੁਰਦ ਸਮੇਤ ਹੋਰ ਪ੍ਰਮੁੱਖ ਰੇਲਵੇ ਫਾਟਕਾਂ ‘ਤੇ ਤਰਜੀਹ ਦੇ ਆਧਾਰ ‘ਤੇ ਅੰਡਰਬ੍ਰਿਜ ਅਤੇ ਓਵਰਬ੍ਰਿਜ ਦਾ ਨਿਰਮਾਣ ਕਰਵਾਇਆ ਜਾਵੇ।

 

ਕੇਂਦਰੀ ਰੇਲ ਰਾਜ ਮੰਤਰੀ Ravneet Singh Bittu ਨੇ ਕਲੇਰ ਨੂੰ ਭਰੋਸਾ ਦਿਵਾਇਆ ਕਿ Narendra Modi ਦੀ ਅਗਵਾਈ ਵਾਲੀ ਮੋਦੀ ਸਰਕਾਰ ਆਮ ਲੋਕਾਂ ਦੀਆਂ ਸੁਵਿਧਾਵਾਂ ਨੂੰ ਸਭ ਤੋਂ ਵੱਧ ਤਰਜੀਹ ਦਿੰਦੀ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਰੇਲ ਮੰਤਰਾਲਾ ਇਨ੍ਹਾਂ ਮੰਗਾਂ ‘ਤੇ ਗੰਭੀਰਤਾ ਨਾਲ ਵਿਚਾਰ ਕਰਕੇ ਲੋੜੀਂਦੀ ਪ੍ਰਕਿਰਿਆ ਨੂੰ ਜਲਦ ਅੱਗੇ ਵਧਾਏਗਾ, ਤਾਂ ਜੋ ਕਰਤਾਰਪੁਰ, ਫਿਲੌਰ ਅਤੇ ਆਦਮਪੁਰ ਦੇ ਲੋਕਾਂ ਨੂੰ ਸਾਲਾਂ ਪੁਰਾਣੀ ਰੇਲਵੇ ਫਾਟਕਾਂ ਦੀ ਸਮੱਸਿਆ ਤੋਂ ਸਥਾਈ ਰਾਹਤ ਮਿਲ ਸਕੇ।

 

ਅਵਿਨਾਸ਼ ਚੰਦਰ ਕਲੇਰ ਨੇ ਕੇਂਦਰੀ ਰੇਲ ਰਾਜ ਮੰਤਰੀ Ravneet Singh Bittu ਦਾ ਧੰਨਵਾਦ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਲਗਾਤਾਰ ਪੰਜਾਬ ਵਿੱਚ ਆਧੁਨਿਕ ਰੇਲਵੇ ਢਾਂਚੇ ਦਾ ਵਿਸਥਾਰ ਕਰ ਰਹੀ ਹੈ ਅਤੇ ਲੋਕਾਂ ਦੀਆਂ ਸੁਵਿਧਾਵਾਂ ਨਾਲ ਜੁੜੇ ਕੰਮਾਂ ਨੂੰ ਤਰਜੀਹ ਦੇ ਆਧਾਰ ‘ਤੇ ਪੂਰਾ ਕਰ ਰਹੀ ਹੈ। ਇਨ੍ਹਾਂ ਪ੍ਰਸਤਾਵਿਤ ਅੰਡਰਬ੍ਰਿਜਾਂ ਅਤੇ ਓਵਰਬ੍ਰਿਜਾਂ ਦੇ ਬਣਨ ਨਾਲ ਖੇਤਰ ਵਿੱਚ ਆਵਾਜਾਈ ਸੁਚਾਰੂ ਹੋਵੇਗੀ, ਹਾਦਸਿਆਂ ਵਿੱਚ ਕਮੀ ਆਵੇਗੀ ਅਤੇ ਲੱਖਾਂ ਲੋਕਾਂ ਨੂੰ ਹਰ ਰੋਜ਼ ਬਿਹਤਰ ਆਵਾਜਾਈ ਦੀ ਸੁਵਿਧਾ ਪ੍ਰਾਪਤ ਹੋਵੇਗੀ।

 

ਕੈਪਸ਼ਨ: ਫਿਲੌਰ, ਕਰਤਾਰਪੁਰ ਅਤੇ ਆਦਮਪੁਰ ਦੇ ਲੋਕਾਂ ਨੂੰ ਰੇਲਵੇ ਫਾਟਕਾਂ ਦੀ ਸਮੱਸਿਆ ਤੋਂ ਰਾਹਤ ਦਿਵਾਉਣ ਸਬੰਧੀ ਮੰਗ ਪੱਤਰ ਕੇਂਦਰੀ ਰੇਲ ਰਾਜ ਮੰਤਰੀ Ravneet Singh Bittu ਨੂੰ ਸੌਂਪਦੇ ਹੋਏ ਅਵਿਨਾਸ਼ ਚੰਦਰ ਕਲੇਰ।

Leave a Reply

Your email address will not be published. Required fields are marked *