ਫਗਵਾੜਾ/ ਸੁਨੀਲ ਕੁਮਾਰ

ਸਾਰ
ਅੱਜ ਜੈ ਭੀਮ ਟੀਮ ਪੰਜਾਬ ਦੀ ਪਹਿਲੀ ਵਰ੍ਹੇਗੰਢ ਸੀ ਇਸ ਪਹਿਲੀ ਵਰ੍ਹੇਗੰਢ ਤੇ ਜੈ ਭੀਮ ਯੂਨਾਈਟਡ ਵਾਇਸ ਆਫ਼ ਪੰਜਾਬ ਦੀ ਸਾਰੀ ਲੀਡਰਸ਼ਿਪ ਜੈ ਭੀਮ ਯੂਨਾਈਟਡ ਵੁਮੈਨ ਫੈਡਰੇਸ਼ਨ ਦੀ ਸਾਰੀ ਲੀਡਰਸ਼ਿਪ ਪਹੁੰਚੀ ਹੁਸ਼ਿਆਰਪੁਰ ਰੋਡ ਸਿਟੀ ਹਾਰਟ ਫਗਵਾੜਾ ਵਿਖੇ ਹਾਲ ਦੇ ਵਿੱਚ ਇਕੱਠੇ ਹੋਏ ਇਸ ਮੀਟਿੰਗ ਦੇ ਵਿੱਚ ਇੱਕ ਸਾਲ ਦੀਆਂ ਉਪਲੱਬਧਦੀਆਂ
ਵਿਸਤਾਰ
ਸਤਿਕਾਰਯੋਗ ਸੰਗਤ ਜੀ ਜੈ ਭੀਮ ਜੈ ਬੇਗਮਪੁਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੈ ਭੀਮ ਟੀਮ ਪੰਜਾਬ ਦੀ ਪਹਿਲੀ ਵਰ੍ਹੇਗੰਢ ਸੀ ਇਸ ਪਹਿਲੀ ਵਰ੍ਹੇਗੰਢ ਤੇ ਜੈ ਭੀਮ ਯੂਨਾਈਟਡ ਵਾਇਸ ਆਫ਼ ਪੰਜਾਬ ਦੀ ਸਾਰੀ ਲੀਡਰਸ਼ਿਪ ਜੈ ਭੀਮ ਯੂਨਾਈਟਡ ਵੁਮੈਨ ਫੈਡਰੇਸ਼ਨ ਦੀ ਸਾਰੀ ਲੀਡਰਸ਼ਿਪ ਪਹੁੰਚੀ ਹੁਸ਼ਿਆਰਪੁਰ ਰੋਡ ਸਿਟੀ ਹਾਰਟ ਫਗਵਾੜਾ ਵਿਖੇ ਹਾਲ ਦੇ ਵਿੱਚ ਇਕੱਠੇ ਹੋਏ ਇਸ ਮੀਟਿੰਗ ਦੇ ਵਿੱਚ ਇੱਕ ਸਾਲ ਦੀਆਂ ਉਪਲੱਬਧਦੀਆਂ। ਸਾਡੀਆਂ ਕਮੀਆਂ ਤੇ ਸਾਡੇ ਅੱਗੇ ਵਧਦੇ ਕਦਮਾਂ ਤੇ ਖੂਬ ਚਰਚਾ ਹੋਈ। ਸਾਰੇ ਸਾਡੇ ਆਗੂ ਸਾਹਿਬਾਨ ਜਿਹੜੇ ਅਸੀਂ ਦੁਆਬੇ ਦੇ ਵਿੱਚ 35 ਕ ਦੇ ਕਰੀਬ ਹਾਂ ਬਹੁਤ ਖੁਸ਼ ਸਨ ਬੇਗਮਪੁਰਾ ਪੰਥਕ ਇਕੱਠ ਦੀ ਕਾਮਯਾਬੀ ਤੇ ਬੇਗਮਪੁਰਾ ਖਾਲਸਾ ਲਹਿਰ ਦੀ ਸ਼ੁਰੂਆਤ ਨੂੰ ਇਸ ਮੀਟਿੰਗ ਦੇ ਵਿੱਚ ਬਹੁਤ ਵੱਡਾ ਕ੍ਰਾਂਤੀਕਾਰੀ ਕਦਮ ਕਹਿ ਕੇ ਸਲਾਹਿਆ ਗਿਆ ਔਰ ਸਾਰੇ ਹੀ ਆਗੂ ਸਾਹਿਬਾਨ ਨੂੰ ਸਨਮਾਨਿਤ ਕੀਤਾ ਗਿਆ ਤੇ ਖੁਸ਼ੀ ਵਾਲੀ ਗੱਲ ਇਹ ਸੀ ਜੈ ਭੀਮ ਟੀਮ ਪੰਜਾਬ ਦੇ ਵਿੱਚ ਵਾਧਾ ਹੋਇਆ ਅੱਜ ਦੀ ਮੀਟਿੰਗ ਵਿੱਚ ਵੀ ਨਵੇਂ ਸਾਥੀਆਂ ਨੂੰ ਵੱਡੀਆਂ ਜਿੰਮੇਵਾਰੀਆਂ ਦਿੱਤੀਆਂ ਗਈਆਂ। ਤੇ ਡਾਕਟਰ ਹਰਜਿੰਦਰ ਸਿੰਘ ਜੱਖੂ ਜੀ ਨੇ ਇਹ ਦੱਸਿਆ ਕਿ ਜਿਹੜੀਆਂ ਅਹੁਦੇਦਾਰੀਆਂ ਇਹ ਇੱਕ ਸੈਸ਼ਨ ਲਈ ਅੱਜ ਜਿਹੜੀ ਅਹੁਦੇਦਾਰ ਅਸੀਂ ਅਨਾਉਂਸ ਕੀਤੀਆਂ ਨੇ ਉਹ 2026 ਤੋਂ 2027 ਤੱਕ ਭਾਵ 21 ਜੂਨ 2027 ਤੱਕ ਦਿੱਤੀਆਂ ਗਈਆਂ ਹਨ। ਜਿਹੜੇ ਸੱਜਣਾਂ ਨੇ ਜਿਹਨਾਂ ਪਿਛਲੇ ਸਾਲ ਜਥੇਬੰਦੀ ਦੇ ਅਹੁਦਿਆਂ ਦਾ ਆਨੰਦ ਤਾਂ ਮਾਣਿਆ ਪਰ ਕੰਮ ਨਹੀਂ ਕੀਤਾ। ਅਸੀਂ ਉਹਨਾਂ ਨੂੰ ਜਿੰਮੇਵਾਰੀ ਤੋਂ ਅੱਜ ਫਾਰਗ ਕਰ ਦਿੱਤਾ ਕੰਮ ਕਰਨ ਵਾਲਿਆਂ ਤੋਂ ਉਮੀਦਾਂ ਦੇ ਨਾਲ ਨਵੇਂ ਅਹਿਦ ਲਏ ਗਏ ਇਸ ਮੀਟਿੰਗ ਦੇ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਜੱਟ ਭਾਈਚਾਰੇ ਚੋਂ ਵੀ ਜੈ ਭੀਮ ਟੀਮ ਪੰਜਾਬ ਦੇ ਵਿੱਚ ਅਹੁਦੇਦਾਰ ਲਾਏ ਜਾਣਗੇ ਕਿਉਂਕਿ ਜੱਟ ਭਾਈਚਾਰਾ ਵੀ ਸ਼ੂਦਰ ਭਾਈਚਾਰਾ । ਮੁੱਕ ਦੀ ਗੱਲ ਦਲਿਤ ਸਮਾਜ ਇਕੱਲਿਆਂ ਚੋਂ ਹੀ ਅਹੁਦੇਦਾਰ ਨਹੀਂ ਲਏ ਜਾਣਗੇ ਸਿੱਖ ਸਮਾਜ ਚੋਂ ਵੀ ਅਹੁਦੇਦਾਰੀਆਂ ਦਿੱਤੀਆਂ ਜਾਣਗੀਆਂ ਇਹ ਸਾਡਾ ਬੜਾ ਸਿਧਾਂਤਕ ਪੈਂਤਰਾ। ਜਿਵੇਂ ਬੇਗਮਪੁਰਾ ਖਾਲਸਾ ਲਹਿਰ ਸਿੱਖ ਸਮਾਜ ਅਤੇ ਦਲਿਤ ਸਮਾਜ ਨੂੰ ਇਕੱਠਾ ਕਰਨ ਲਈ ਤੁਰੀ ਹ ਇਸੀ ਤਰਾਂ ਅਸੀਂ ਅੱਜ ਜਥੇਬੰਦੀ ਦੇ ਵਿੱਚ ਸਿੱਖ ਸਮਾਜ ਦੇ ਵਿੱਚੋਂ ਬੀਬੀ ਸੁਖਜੀਤ ਕੌਰ ਜੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪੀਏਸੀ ਦੇ ਮੈਂਬਰ ਨੇ ਉਹਨਾਂ ਨੂੰ ਸਟੇਟ ਕੁਆਡੀਨੇਟਰ ਨਿਯੁਕਤ ਕਰਨ ਦਾ ਐਲਾਨ ਵੀ ਕੀਤਾ ਮਾਸਟਰ ਕੁਲਦੀਪ ਸਿੰਘ ਮਸੀਤੀ ਗੁਰਸਿੱਖ ਹਨ ਸਿੱਖ ਸਮਾਜ ਦੇ ਵੱਡੇ ਆਗੂ ਹਨ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੀ ਜਿਲਾ ਹੁਸ਼ਿਆਰਪੁਰ ਦੇ ਐਕਟਿੰਗ ਪ੍ਰਧਾਨ ਹਨ ਉਹਨਾਂ ਨੂੰ ਵੀ ਦੁਆਬਾ ਜੋਨ ਦਾ ਕੁਆਡੀਨੇਟਰ ਨਿਯੁਕਤ ਕੀਤਾ ਗਿਆ। ਨਿਯੁਕਤੀਆਂ ਦੇ ਵਿੱਚ ਸਰਪ੍ਰਸਤ ਨਿਯੁਕਤ ਕੀਤੇ ਗਏ ਨੇ ਫਿਰ ਦੁਬਾਰਾ ਸਰਦਾਰ ਗੁਰਦੀਪ ਸਿੰਘ ਢੁਡੀ ਰੰਗਰੇਟਾ ਜੀ ਸਰਪਰਤ ਨਿਯੁਕਤ ਕੀਤੇ ਗਏ ਨੇ ਪ੍ਰਿੰਸੀਪਲ ਕੇਵਲ ਸਿੰਘ ਜੀ ਜੈ ਭੀਮ ਯੂਨਾਈਟਡ ਵਾਈਸ ਆਫ਼ ਪੰਜਾਬ ਦੇ ਮੀਤ ਪ੍ਰਧਾਨ ਨਿਯੁਕਤ ਕੀਤੇ ਹਨ ਤਲਵਨ ਪਿੰਡ ਦੇ ਸਾਬਕਾ ਸਰਪੰਚ ਅੰਬੇਡਕਰਵਾਦੀ ਬੋਧੀ ਪ੍ਰਚਾਰਕ ਇੰਗਲੈਂਡ ਵਿੱਚ ਵੱਸਦੇ ਹੋਏ ਜਸਵਿੰਦਰ ਤਲਵਨ ਜੀ । ਮੁੱਖ ਜਥੇਬੰਧਕ ਸਕੱਤਰ ਲਗਾਏ ਗਏ ਹਨ। ਜਿਲਾ ਲੁਧਿਆਣਾ ਤੋਂ ਬਹੁਤ ਪੁਰਾਣੇ ਅੰਬੇਡਕਰਵਾਦੀ ਸਾਬਕਾ ਸਰਪੰਚ ਸਾਬਕਾ ਬਲਾਕ ਸੰਮਤੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵਰਕਿੰਗ ਕਮੇਟੀ ਮੈਂਬਰ ਸਰਪੰਚ ਗੁਰਚਰਨ ਸਿੰਘ ਉਪਲ ਜੀ। ਸਟੇਟ ਕੁਆਡੀਨੇਟਰ ਲਗਾਏ ਗਏ ਹਨ। ਹੈਪੀ ਕੌਲ ਮਹਿੰਦਰ ਮਾਨਸਾ ਬੀਬੀ ਸੁਖਜੀਤ ਕੌਰ ਅਤੇ ਹਰਵਿੰਦਰ ਹੀਰਾ ਜੀ ਤੇ ਦੁਬਾਰਾ ਫਿਰ ਮੌਕਾ ਦਿੱਤਾ ਗਿਆ ਹੈ ਜਿਲਾ ਪ੍ਰਧਾਨਗੀ ਜਸਵੰਤ ਸਿੰਘ ਫੌਜੀ ਜੀ, ਰਜੇਸ਼ ਕੁਮਾਰ ਲਵੀ ਪੰਚ , ਸੰਜੀਵ ਮੂਲ ਨਿਵਾਸੀ ਅਤੇ ਬਲਵੀਰ ਬਸਰਾ ਜੀ ਨੂੰ ਨਿਯੁਕਤ ਕੀਤਾ। ਤੇ ਜੈ ਭੀਮ ਯੂਨਾਈਟਡ ਵੋਮੈਨ ਫੈਡਰੇਸ਼ਨ ਦੀਆਂ ਨਿਯੁਕਤੀਆਂ ਵਿੱਚ ਜਿਲਾ ਕਪੂਰਥਲਾ ਦੇ ਪ੍ਰਧਾਨ ਬੀਬੀ ਬਲਜੀਤ ਕੌਰ ਜੀ ਵਿਧਾਨ ਸਭਾ ਹਲਕਾ ਫਗਵਾੜਾ ਦੇ ਪ੍ਰਧਾਨ ਬੀਬੀ ਰਾਣੀ ਕੌਰ ਜੀ ਜਿਲਾ ਨਵਾਂ ਸ਼ਹਿਰ ਦੇ ਪ੍ਰਧਾਨ ਬੀਬੀ ਬਲਵੀਰ ਕੌਰ ਪਠਲਾਵਾ ਜੀ ਜਿਲਾ ਜਲੰਧਰ ਦੇ ਪ੍ਰਧਾਨ ਬੀਬਾ ਸਤਵਿੰਦਰ ਕੌਰ ਸੋਨੂ ਜੀ ਜਿਲਾ ਕਪੂਰਥਲਾ ਦੇ ਮੀਤ ਪ੍ਰਧਾਨ ਮਿਸਿਜ਼ ਪ੍ਰਤਾਪ ਕੌਰ ਜ਼ਿਲ੍ਹਾ ਜਲੰਧਰ ਦਿਹਾਤੀ ਜੈ ਭੀਮ ਯੂਨਾਈਟਡ ਵੋਇਸ ਆਫ਼ ਦੇ ਪ੍ਰਧਾਨ ਦਵਿੰਦਰ ਸਿੰਘ ਜਮਸ਼ੇਰ ਨੂੰ ਨਿਯੁਕਤ ਕੀਤਾ ਗਿਆ ਹੈ ਤੇ ਡਾਕਟਰ ਹਰਜਿੰਦਰ ਸਿੰਘ ਜੱਖੂ ਜੀ ਨੇ ਦੱਸਿਆ ਕਿ ਬਹੁਤ ਜਲਦੀ ਬਾਕੀ ਨਿਯੁਕਤੀਆਂ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ। ਧੰਨਵਾਦ ਜੀ
