2 ਜੂਨ ਸ਼ਾਮ 6 ਵਜੇ ਬੇਗਮਪੁਰਾ ਖਾਲਸਾ ਲਹਿਰ ਦੀ ਸ਼ੁਰੂਆਤ

ਜੈ ਭੀਮ ਜੈ ਭਾਰਤ ਜੈ ਬੇਗਮਪੁਰਾ ,

ਸਾਥੀਓ 2 ਜੂਨ ਸ਼ਾਮ 6 ਵਜੇ ਬੇਗਮਪੁਰਾ ਖਾਲਸਾ ਲਹਿਰ ਦੀ ਸ਼ੁਰੂਆਤ ਵੇਲੇ ਸਮੂਹ ਸੰਗਤ ਨੂੰ ਬੇਨਤੀਆਂ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਾਰਜਕਾਰੀ ਪ੍ਰਧਾਨ ਸਰਦਾਰ ਇਮਾਨ ਸਿੰਘ ਮਾਨ,

ਜੈ ਭੀਮ ਯੂਨਾਈਟਿਡ ਵਾਇਸ ਆਫ ਪੰਜਾਬ ਦੇ ਪ੍ਰਧਾਨ ਡਾ.ਹਰਜਿੰਦਰ ਸਿੰਘ ਜੱਖੂ ਜੀ ਸਾਡੇ ਦਰਮਿਆਨ ਪਹੁੰਚ ਰਹੇ ਹਨ।

2 ਜੂਨ ਸ਼ਾਮ 6 ਵਜੇ ਉਹ ਸਾਨੂੰ ਬੇਨਤੀਆਂ ਕਰਨ ਲਈ ਆ ਰਹੇ ਨੇਂ ਕਿ ਆਓ ਜਿਹੜਾ 13 ਜੂਨ 2026 ਨੂੰ ਫਗਵਾੜੇ ਦੀ ਦਾਣਾ ਮੰਡੀ ਵਿਖੇ ਬੇਗਮਪੁਰਾ ਪੰਥਕ ਇਕੱਠ ਹੋ ਰਿਹਾ

ਜਿੱਥੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇਂ ਬੇਗਮਪੁਰਾ ਖਾਲਸਾ ਲਹਿਰ ਦੀ ਸ਼ੁਰੂਆਤ ਕਰਨੀ ਹੈ ਅਤੇ ਉਹ ਇੱਕ ਬਹੁਤ ਵੱਡਾ ਸਮਾਜਿਕ ਅੰਦੋਲਨ ਕਰਨ ਜਾ ਰਹੇ ਨੇ ਜਿਸਦਾ ਮਕਸਦ ਹੈ ਕਿ ਪੂਰੀ ਦੁਨਿਆਂ ਦੇ ਵਿੱਚ ਸਿੱਖ ਭਾਈਚਾਰਾ ਅਤੇ ਦਲਿਤ ਸਮਾਜ ਇਕੱਠੇ ਹੋ ਕੇ ਚੱਲਣ ਸਿੱਖ ਧਰਮ ਕਿਸੇ ਇੱਕ ਜਾਤ ਦਾ ਨਹੀਂ ਹੈ ਸਿੱਖ ਧਰਮ ਦੱਬੇ ਕੁਚਲੇ ਲੋਕਾਂ ਦਾ ਹੈ ਜਿਹਨਾਂ ਤੇ ਜ਼ੁਲਮ ਹੁੰਦੇ ਹਨ ਓਹਨਾ ਲੋਕਾਂ ਦੇ ਲਈ ਹੈ।

ਸਿੱਖ ਧਰਮ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ ਸਿੱਖ ਧਰਮ ਤਾਂ ਹੋਕਾ ਦਿੰਦਾ ਹੈ ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ ਤੇ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਜਿੰਨੇ ਵੀ ਗੁਰੂ ਸਹਿਬਾਨ ਹੋਏ ਹਨ ਸਭ ਨੇ ਸਰਬੱਤ ਦੇ ਭਲੇ ਦੇ ਫਲਸਫੇ ਲਈ ਵਿਚਾਰਧਾਰਾ ਦਾ ਪ੍ਰਸਾਰ ਕੀਤਾ ਹੈ ਤੇ ਆਓ ਆਪਾਂ ਸਾਰੇ ਰਲ਼ ਕੇ 13 ਜੂਨ 2026 ਨੂੰ ਫਗਵਾੜੇ ਵਿਖੇ ਪ੍ਰੋਗਰਾਮ ਸਬੰਧੀ

ਅਤੇ 2 ਜੂਨ ਨੂੰ ਸ਼ਾਮ 6 ਵਜੇ ਸਰਦਾਰ ਸਿਮਰਨਜੀਤਮਾਨ ਜੀ ਦੇ ਸਪੁੱਤਰ ਸਰਦਾਰ ਇਮਾਨ ਸਿੰਘ ਮਾਨ ਜੀ ਸਾਡੇ ਆਪਣੇ ਮੁਹੱਲੇ ਸਾਨੂੰ ਬੇਨਤੀਆਂ ਕਰਨ ਲਈ ਪੁੱਜ ਰਹੇ ਨੇਂ ਸਾਰੀਆਂ ਦੇ ਚਰਨਾਂ ਚ ਬੇਨਤੀਆਂ ਨੇ ਕਿ ਆਪਾਂ ਉਸ ਦਿਨ ਉਹਨਾਂ ਨੂੰ ਸੁਣਨ ਲਈ ਜਰੂਰ ਪਹੁੰਚਣਾ ਹੈ।

Leave a Reply

Your email address will not be published. Required fields are marked *