ਬਜਰੰਗ ਦਲ ਹਿੰਦੋਸਤਾਨ ਵਿੱਚ ਚੱਲ ਰਹੀ ਭਰਤੀ ਅਭਿਆਨ ਤਹਿਤ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ : ਮਨਜੀਤ,ਪ੍ਰਮਜੀਤ

ਹੁਸ਼ਿਆਰਪੁਰ 24 ਮਈ ( ਤਰਸੇਮ ਦੀਵਾਨਾ )
ਬਜਰੰਗ ਦਲ ਹਿੰਦੋਸਤਾਨ ਦੀ ਇਕ ਬੈਠਕ ਮੁਹੱਲਾ ਦਾਰਾਪੁਰ ਵਿਖੇ ਹੋਈ ਜਿਸ ਵਿੱਚ ਬਜਰੰਗ ਦਲ ਹਿੰਦੋਸਤਾਨ ਦੀ ਚਲ ਰਹੀ ਭਰਤੀ ਅਭਿਆਨ ਤਹਿਤ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ। ਜਿਸ ਵਿੱਚ ਦੀਪਕ ਕੁਮਾਰ ਉਰਫ ਕਾਕਾ ਨੂੰ ਜਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਨਿਯੁਕਤ ਕੀਤਾ ਗਿਆ ਅਤੇ ਲਖਵੀਰ ਕੁਮਾਰ ਲੱਕੀ ਨੂੰ ਜਿਲ੍ਹਾ ਯੂਥ ਪ੍ਰਧਾਨ, ਗੌਰਵ ਉਰਫ ਲਾਲੀ ਨੂੰ ਗਊ ਰਕਸ਼ਾ ਵਿੰਗ ਦਾ ਜ਼ਿਲਾ ਪ੍ਰਧਾਨ ਨਿਯੁਕਤ ਕੀਤਾ ਗਿਆ । ਇਸ ਮੌਕੇ ਰਾਸ਼ਟਰੀ ਜਰਨਲ ਸੱਕਤਰ ਮਨਜੀਤ ਸਿੰਘ ਮਾਹਿਲਪੁਰੀ ਅਤੇ ਰਾਸ਼ਟਰੀ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਫੌਜੀ ਬੂਥਗੜ੍ਹ ਵੱਲੋਂ ਪਹੁੰਚੇ ਹੋਏ ਬਜਰੰਗੀਆਂ ਨੂੰ ਪਾਰਟੀ ਦੀ ਨੀਤੀ ਬਾਰੇ ਜਾਣੂ ਕਰਵਾਇਆ ਗਿਆ ਅਤੇ ਯੂਥ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਅਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ । ਇਸ ਤੋਂ ਬਾਅਦ ਦੀਪਕ ਕੁਮਾਰ ਕਾਕਾ ਵਲੋਂ ਆਏ ਹੋਏ ਬਜਰੰਗੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਨੌਜਵਾਨਾਂ ਨੂੰ ਸੰਗਠਨ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਸੰਗਠਨ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦਾ ਵਿਸ਼ਵਾਸ ਦਿਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਮਾਹਿਲਪੁਰੀ, ਸਿਟੀ ਪ੍ਰਧਾਨ ਟੋਨੀ ਹਾਂਡਾ, ਚੱਬੇਵਾਲ ਪ੍ਰਧਾਨ ਸੰਜੂ ਪਠਾਨੀਆ, ਸਿਟੀ ਵਾਈਸ ਪ੍ਰਧਾਨ ਅਤੁਲ ਵਾਲਿਆ , ਗੁਰਪ੍ਰੀਤ ਸਿੰਘ, ਪਵਨਦੀਪ ਸਿੰਘ , ਸ਼ੀਤਲ, ਮੁਕੇਸ਼ ਕੁਮਾਰ, ਪ੍ਰਿੰਸ, ਆਰਵ, ਵੰਸ਼, ਕਰਨ , ਸੁਸ਼ਾਂਤ, ਦਿਸ਼ਾਂਤ , ਗੁਰਪ੍ਰੀਤ ਗੋਪੀ, ਹਰੀਸ਼ ਕੁਮਾਰ, ਸੁਰਿੰਦਰ ਸ਼ਰਮਾ , ਨਵੀਨ ਕੁਮਾਰ,ਜੋਤੀ , ਸੁਖਦੇਵ ਲਾਲੀ , ਰਾਜਨ , ਸੰਜੀਵ ਕੁਮਾਰ ਹਾਂਡਾ, ਅਵਤਾਰ ਸਿੰਘ, ਸਰਬਜੀਤ ਸਿੰਘ, ਰੋਹਿਤ, ਹਰਪ੍ਰੀਤ ਸਿੰਘ, ਮਨਜੀਤ ਸਿੰਘ, ਵਿਸ਼ਾਲ ਆਦਿ ਹਾਜਰ ਸਨ।
ਫੋਟੋ ਅਜਮੇਰ ਦੀਵਾਨਾ
