ਜਲੰਧਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ,ਤਰਨ ਤਾਰਨ ਦੇ ਵਿਅਕਤੀ ਕੋਲੋਂ ਬਰਾਮਦ ਹੋਇਆ ਹੈਂਡ ਗਰਨੇਡ

ਜਲੰਧਰ/ ਸੁਨੀਲ ਕੁਮਾਰ

ਸਾਰ

ਬੀਤੇ ਦਿਨਾਂ ਵਿੱਚ ਬੀਐਸਐਫ ਹੈਡ ਕੁਾਰਟਰ ਦੇ ਸਾਹਮਣੇ ਉਹ ਧਮਾਕੇ ਅਤੇ ਅੰਮ੍ਰਿਤਸਰ ਵਿੱਚ ਹੋਏ ਧਮਾਕੇ ਦੀ ਗੂੰਜ ਹਜੇ ਸ਼ਾਂਤ ਨਹੀਂ ਹੋਈ ਕਿ ਇੱਕ ਹੋਰ ਵਿਅਕਤੀ ਜਿਸ ਕੋਲੋਂ ਹੈਂਡ ਗਰਨੇਡ ਬਰਾਮਦ ਹੋਏ ਹਨ

ਵਿਸਤਾਰ

ਪੰਜਾਬ ਵਿੱਚ ਘੁੰਮ ਰਹੇ ਹਨ ਬੇਖੌਫ ਆਈਐਸਆਈ ਦੇ ਕਰਿੰਦੇ, ਬੀਤੇ ਦਿਨਾਂ ਵਿੱਚ ਬੀਐਸਐਫ ਹੈਡ ਕੁਾਰਟਰ ਦੇ ਸਾਹਮਣੇ ਉਹ ਧਮਾਕੇ ਅਤੇ ਅੰਮ੍ਰਿਤਸਰ ਵਿੱਚ ਹੋਏ ਧਮਾਕੇ ਦੀ ਗੂੰਜ ਹਜੇ ਸ਼ਾਂਤ ਨਹੀਂ ਹੋਈ ਕਿ ਇੱਕ ਹੋਰ ਵਿਅਕਤੀ ਜਿਸ ਕੋਲੋਂ ਹੈਂਡ ਗਰਨੇਡ ਬਰਾਮਦ ਹੋਏ ਹਨ ਜਾਣਕਾਰੀ ਅਨੁਸਾਰਕਾਊਂਟਰ ਇੰਟੈਲੀਜੈਂਸ ਅਤੇ ਏਜੀਟੀਐਫ ਦੀਆਂ ਟੀਮਾਂ ਵੱਲੋਂ ਗੈਂਗਵਾਰ ਤੇ ਵਾਰ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਇੱਕ ਜਣੇ ਨੂੰ ਕਾਬੂ ਕਰਕੇ ਉਸ ਕੋਲੋਂ ਇੱਕ ਹੈਂਡ ਗਰਨੇਡ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਪੁਲੀਸ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ, ਕਾਊਂਟਰ ਇੰਟੈਲੀਜੈਂਸ ਅਤੇ ਏਜੀਡੀਐਫ ਦੀ ਟੀਮ ਨੇ ਕਾਲਾ ਸੰਘਿਆਂ ਰੋਡ ਤੇ ਕੋਟ ਸਦੀਕ ਨੇੜੇ ਲਗਾਏ ਨਾਕੇ ਦੌਰਾਨ ਬਿਨਾਂ ਨੰਬਰ ਤੋਂ ਮੋਟਰਸਾਈਕਲ ’ਤੇ ਆ ਰਹੇ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਪਾਸੋਂ ਇੱਕ ਹੈਂਡ ਗਰਨੇਡ ਬਰਾਮਦ ਹੋਇਆ।ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਹਿਚਾਣ ਰਮਨਦੀਪ ਸਿੰਘ ਉਰਫ ਰਮਨੀ ਪੁੱਤਰ ਨਿਰਮਲ ਸਿੰਘ ਵਾਸੀ ਘੜ ਕੇ ਲੁਹਾਰਾਂ ਖਾਣਾ ਚੋਲਾ ਸਾਹਿਬ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ ਜੋ ਇਸ ਵੇਲੇ ਬਸਤੀ ਸ਼ੇਖ ਇਲਾਕੇ ਵਿੱਚ ਰਹਿ ਰਿਹਾ ਹੈ। ਪੁਲੀਸ ਵਲੋਂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੰਜ ਦਿਨ ਦਾ ਰਿਮਾਂਡ ਲਿਆ ਗਿਆ ਹੈ।

 

 

Leave a Reply

Your email address will not be published. Required fields are marked *