Crime: ਲੜਕੇ ਨੇ ਪਿਸਤੌਲ ਤਾਣ ਕੇ ਲੜਕੀ ਨੂੰ ਕੀਤਾ ਦੋਸਤੀ ਲਈ ਮਜਬੂਰ, ਪੁਲਿਸ ਨੂੰ ਦਿੱਤੀ ਦਰਖਾਸਤ

ਸ਼ਾਹਕੋਟ/ ਜਲੰਧਰ/ ਰੋਜ਼ਾਨਾਂ ਰਿਪੋਰਟਰ

ਸਾਰ

ਜਲੰਧਰ ਦੇ ਸ਼ਾਹਕੋਟ ਤੋਂ ਇੱਕ ਲੜਕੀ ਨੂੰ ਲੜਕੇ ਦੁਆਰਾ ਮਜਬੂਰਨ ਦੋਸਤੀ ਕਰਨ ਲਈ ਮਜਬੂਰ ਕੀਤਾ ਗਿਆ ਲੜਕੀ ਵੱਲੋਂ ਇਨਕਾਰ ਕਰਨ ਤੇ ਲੜਕੇ ਨੇ ਲੜਕੀ ਉੱਪਰ ਪਿਸਤੌਲ ਤਾਨ ਲਈ ਜਾਣਕਾਰੀ ਅਨੁਸਾਰ ਸ਼ਾਹਕੋਟ ਦੇ ਇਕ ਕਾਲਜ ਵਿਚ ਪੜ੍ਹਦੀ ਲੜਕੀ ਨੂੰ ਦੋਸਤੀ ਲਈ ਮਜਬੂਰ ਕਰਨ ਵਾਲੇ ਲੜਕੇ ਨੇ ਲੜਕੀ ਉੱਪਰ ਪਿਸਤੌਲ ਤਾਣ ਦਿੱਤਾ।

ਵਿਸਤਾਰ

ਜਲੰਧਰ ਦੇ ਸ਼ਾਹਕੋਟ ਤੋਂ ਇੱਕ ਲੜਕੀ ਨੂੰ ਲੜਕੇ ਦੁਆਰਾ ਮਜਬੂਰਨ ਦੋਸਤੀ ਕਰਨ ਲਈ ਮਜਬੂਰ ਕੀਤਾ ਗਿਆ ਲੜਕੀ ਵੱਲੋਂ ਇਨਕਾਰ ਕਰਨ ਤੇ ਲੜਕੇ ਨੇ ਲੜਕੀ ਉੱਪਰ ਪਿਸਤੌਲ ਤਾਨ ਲਈ ਜਾਣਕਾਰੀ ਅਨੁਸਾਰ ਸ਼ਾਹਕੋਟ ਦੇ ਇਕ ਕਾਲਜ ਵਿਚ ਪੜ੍ਹਦੀ ਲੜਕੀ ਨੂੰ ਦੋਸਤੀ ਲਈ ਮਜਬੂਰ ਕਰਨ ਵਾਲੇ ਲੜਕੇ ਨੇ ਲੜਕੀ ਉੱਪਰ ਪਿਸਤੌਲ ਤਾਣ ਦਿੱਤਾ। ਪੀੜਤ ਲੜਕੀ ਨੇ ਸ਼ਾਹਕੋਟ ਪੁਲੀਸ ਨੂੰ ਦਿੱਤੀ ਦਰਖਾਸਤ ਵਿਚ ਦੱਸਿਆ ਕਿ ਉਹ ਇੱਥੋ ਦੇ ਕਾਲਜ ਵਿਚ ਬੀ.ਏ ਫਾਈਨਲ ਦੀ ਵਿਦਿਆਰਥਣ ਹੈ।ਉਹ ਜਦੋਂ ਪੇਪਰ ਦੇ ਕੇ ਕਾਲਜ ਵਿਚੋ ਬਾਹਰ ਆਈ ਤਾਂ ਉਸਦੇ ਨਾਲ ਹੀ ਪੜ੍ਹਦੇ ਪਿੰਡ ਮਾਣਕਪੁਰ ਦੇ ਲੜਕੇ ਨੇ ਉਸ ਨੂੰ ਜਬਰੀ ਰੋਕ ਕੇ ਉਸ ਉੱਪਰ ਪਿਸਤੌਲ ਤਾਣ ਦਿਤੀ। ਲੜਕੇ ਨੇ ਉਸ ਨੂੰ ਗਾਲੀ ਗਲੋਚ ਕਰਦਿਆਂ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿਤੀਆਂ ਲੜਕੀ ਵੱਲੋਂ ਰੌਲਾ ਪਾਉਣ ’ਤੇ ਕਾਲਜ ਸਟਾਫ ਦੇ ਆਉਂਦਿਆਂ ਹੀ ਲੜਕਾ ਫਰਾਰ ਹੋ ਗਿਆ। ਜਾਂਚ ਅਧਿਕਾਰੀ ਏ.ਐਸ.ਆਈ ਤੀਰਥ ਰਾਮ ਘਟਨਾ ਦੀ ਜਾਂਚ ਕਰ ਰਹੇ ਹਨ। ਥਾਣਾ ਸ਼ਾਹਕੋਟ ਵਿਚ ਮਾਣਕਪੁਰ ਦੇ ਲੜਕੇ ਖਿਲਾਫ ਮੁਕੱਦਮਾ ਨੰਬਰ 145 ਦੀ ਧਾਰਾ 74, 126 (2) 351 (3) ਬੀ.ਐਨ.ਐਸ ਅਤੇ 25(1-ਸੀ)/27.54.59 ਅਸਲਾ ਐਕਟ (354, 341 ਅਤੇ 506) ਆਈ.ਪੀ.ਸੀ ਤਹਿਤ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *