ਵਿਦੇਸ਼ੀ ਨੰਬਰਾਂ ਤੋਂ ਆ ਰਹੀਆਂ ਧਮਕੀਆਂ ਸਬੰਧੀ ਨਿਸ਼ਾਤ ਸ਼ਰਮਾ ਨੇ ਡੀਆਈਜੀ ਨੂੰ ਲਿਖਤੀ ਦਿੱਤੀ ਸ਼ਿਕਾਇਤ ! 

ਹੁਸ਼ਿਆਰਪੁਰ 21 ਮਈ ( ਤਰਸੇਮ ਦੀਵਾਨਾ )

ਸਾਰ

ਡੀ.ਆਈ.ਜੀ ਰੋਪੜ ਰੇਂਜ ਮੋਹਾਲੀ ਨੂੰ ਇਕ ਲਿਖਤੀ ਸ਼ਿਕਾਇਤ ਦੇ ਕੇ ਪਿਛਲੇ ਕੁਝ ਸਮੇਂ ਤੋਂ ਵਿਦੇਸ਼ੀ ਅਤੇ ਲੋਕਲ ਨੰਬਰਾਂ ਤੋਂ ਆ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਬਾਰੇ ਜਾਣੂ ਕਰਵਾਇਆ ਗਿਆ

ਵਿਸਤਾਰ

ਡੀ.ਆਈ.ਜੀ ਰੋਪੜ ਰੇਂਜ ਮੋਹਾਲੀ ਨੂੰ ਇਕ ਲਿਖਤੀ ਸ਼ਿਕਾਇਤ ਦੇ ਕੇ ਪਿਛਲੇ ਕੁਝ ਸਮੇਂ ਤੋਂ ਵਿਦੇਸ਼ੀ ਅਤੇ ਲੋਕਲ ਨੰਬਰਾਂ ਤੋਂ ਆ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਬਾਰੇ ਜਾਣੂ ਕਰਵਾਇਆ ਗਿਆ। ਇਸ ਸਬੰਧੀ ਨਿਸ਼ਾਂਤ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਮੋਬਾਈਲ ਨੰਬਰ ‘ਤੇ ਲਗਾਤਾਰ ਵਟਸਐਪ ਕਾਲਾਂ ਅਤੇ ਨਾਰਮਲ ਕਾਲਾਂ ਆ ਰਹੀਆਂ ਹਨ। ਇੱਕ ਵਿਦੇਸ਼ੀ ਨੰਬਰ +923295589738 ਤੋਂ ਆਈ ਕਾਲ ਵਿੱਚ ਕਾਲ ਕਰਨ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਗੈਂਗਸਟਰ ਗੋਲਡੀ ਬਰਾੜ ਦੱਸਿਆ ਅਤੇ ਕਿਹਾ ਕਿ ਉਸ ਨੂੰ ਪੂਰੀ ਜਾਣਕਾਰੀ ਹੈ ਕਿ ਨਿਸ਼ਾਂਤ ਸ਼ਰਮਾ ਗੁਲਮੋਹਰ ਸਿਟੀ ਵਿੱਚ ਕਿੱਥੇ ਰਹਿੰਦੇ ਹਨ ਅਤੇ ਮੰਦਰ ਕਦੋਂ ਤੇ ਕਿੰਨੇ ਵਜੇ ਜਾਂਦਾ ਹੈ । ਧਮਕੀ ਦੇਣ ਵਾਲੇ ਨੇ ਕਿਹਾ ਕਿ

ਉਹ ਨਿਸ਼ਾਂਤ ਸ਼ਰਮਾ ਅਤੇ ਉਨ੍ਹਾਂ ਦੇ ਸੁਰੱਖਿਆ ਕਰਮੀਆਂ ਨੂੰ ਹੈਂਡ ਗ੍ਰਨੇਡ ਨਾਲ ਉਡਾ ਦੇਵੇਗਾ

ਅਤੇ ਉਨ੍ਹਾਂ ਦੇ ਸਾਥੀਆਂ ਖੁਸ਼ਪ੍ਰੀਤ ਲਾਡੀ ਅਤੇ ਸੂਦ ਨੂੰ ਵੀ ਨਾਲ ਹੀ ਖਤਮ ਕਰ ਦੇਵੇਗਾ।ਇਸ ਤੋਂ ਇਲਾਵਾ ਇੱਕ ਹੋਰ ਨੰਬਰ +447347934534 ਤੋਂ ਆਈ ਕਾਲ ਵਿੱਚ ਵਿਅਕਤੀ ਨੇ ਆਪਣਾ ਨਾਮ ਰਣਦੀਪ ਮਲਿਕ ਦੱਸਦੇ ਹੋਏ ਕਿਹਾ ਕਿ ਉਹ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਬੋਲ ਰਿਹਾ ਹੈ ਅਤੇ ਉਸ ਨੇ ਨਿਸ਼ਾਂਤ ਸ਼ਰਮਾ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਨਾਲ ਹੀ ਵਟਸਐਪ ‘ਤੇ ਧਮਕੀ ਭਰੇ ਮੈਸੇਜ ਵੀ ਭੇਜੇ ਗਏ, ਜਿਨ੍ਹਾਂ ਦੇ ਸਕ੍ਰੀਨਸ਼ਾਟ ਪੁਲਿਸ ਪ੍ਰਸ਼ਾਸਨ ਨੂੰ ਸੌਂਪ ਦਿੱਤੇ ਗਏ ਹਨ।

ਨਿਸ਼ਾਂਤ ਸ਼ਰਮਾ ਨੇ ਦੱਸਿਆ ਕਿ ਉਕਤ ਸ਼ਿਕਾਇਤ ਦੇਣ ਤੋਂ ਬਾਅਦ ਵੀ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਜਦੋਂ ਉਹ ਹਰਿਆਣਾ ਜਾ ਰਹੇ ਸਨ ਤਾਂ ਉਸ ਦੌਰਾਨ ਉਨ੍ਹਾਂ ਨੂੰ ਵੀਡੀਓ ਕਾਲ ‘ਤੇ ਹਰਿੰਦਰ ਰਿੰਦਾ ਗੈਂਗ ਦੇ ਨਾਮ ‘ਤੇ ਧਮਕੀ ਦਿੱਤੀ ਗਈ। ਵੀਡੀਓ ਕਾਲ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ “ਤੂੰ ਗੈਂਗਸਟਰਾਂ ਦੇ ਖਿਲਾਫ ਬੋਲਦਾ ਹੈਂ, ਇਸ ਲਈ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਮਰਵਾ ਦੇਵਾਂਗੇ, ਪਰਿਵਾਰ ਸਮੇਤ ਉਡਾ ਦੇਵਾਂਗੇ।” ਇਸ ਦੌਰਾਨ ਗਾਲੀ-ਗਲੌਚ ਕਰਦੇ ਹੋਏ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਇਸ ਸੰਬੰਧੀ ਸ਼ਿਕਾਇਤ ਵੀ ਪੁਲਿਸ ਪ੍ਰਸ਼ਾਸਨ ਨੂੰ ਸੌਂਪ ਦਿੱਤੀ ਗਈ ਹੈ।

ਇਸ ਮਾਮਲੇ ਵਿੱਚ ਡੀ.ਆਈ.ਜੀ ਰੋਪੜ ਰੇਂਜ ਮੋਹਾਲੀ ਨੂੰ ਪੂਰੀ ਜਾਣਕਾਰੀ ਅਤੇ ਸਬੂਤ ਸੌਂਪੇ ਗਏ ਹਨ। ਪੁਲਿਸ ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਲਦ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਉਹ ਅਜਿਹੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਹੈ । ਉਨ੍ਹਾਂ ਕਿਹਾ ਕਿ ਰਾਸ਼ਟਰਹਿਤ, ਸਨਾਤਨ ਧਰਮ ਦੀ ਰੱਖਿਆ, ਗੌ ਮਾਤਾ ਦੀ ਸੇਵਾ ਅਤੇ ਸਮਾਜ ਸੇਵਾ ਦੇ ਕੰਮ ਉਹ ਪਹਿਲਾਂ ਵੀ ਕਰਦਾ ਰਿਹਾ ਹੈ ਅਤੇ ਅੱਗੇ ਵੀ ਕਰਦਾ ਰਹੇਗਾ । ਉਨ੍ਹਾਂ ਕਿਹਾ ਕਿ ਦੇਸ਼ ਵਿਰੋਧੀ ਅਤੇ ਸਮਾਜ ਵਿਰੋਧੀ ਤਾਕਤਾਂ ਦੇ ਦਬਾਅ ਹੇਠ ਉਹ ਕਦੇ ਪਿੱਛੇ ਨਹੀਂ ਹਟਣਗੇ ਅਤੇ ਉਨ੍ਹਾਂ ਨੂੰ ਕਾਨੂੰਨ ਅਤੇ ਪ੍ਰਸ਼ਾਸਨ ‘ਤੇ ਪੂਰਾ ਭਰੋਸਾ ਹੈ।

ਫੋਟੋ ਅਜਮੇਰ ਦੀਵਾਨਾ

Leave a Reply

Your email address will not be published. Required fields are marked *