ਬ੍ਰਹਮਲੀਨ ਸੰਤ ਬਾਬਾ ਪ੍ਰੀਤਮ ਦਾਸ ਜੀ ਦੀ 37ਵੀਂ ਸਾਲਾਨਾ ਬਰਸੀ ਸ਼ਰਧਾ ਸਹਿਤ ਮਨਾਈ ਗਈ

ਬ੍ਰਹਮਲੀਨ ਸੰਤ ਬਾਬਾ ਪ੍ਰੀਤਮ ਦਾਸ ਜੀ ਦੀ 37ਵੀਂ ਸਾਲਾਨਾ ਬਰਸੀ ਸ਼ਰਧਾ ਸਹਿਤ ਮਨਾਈ ਗਈ

ਹੁਸ਼ਿਆਰਪੁਰ / ਰਾਏਪੁਰ ਰਸੂਲਪੁਰ 16 ਮਈ (ਤਰਸ ਦੀਵਾਨਾ )

ਬ੍ਰਹਮਲੀਨ ਸੰਤ ਬਾਬਾ ਪ੍ਰੀਤਮ ਦਾਸ ਬਾਬੇ ਜੌੜੇ ਵਾਲਿਆਂ ਦੀ 37ਵੀਂ ਬਰਸੀ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਬਾਬੇ ਜੌੜੇ ਰਾਏਪੁਰ ਰਸੂਲਪੁਰ ਵਿਖੇ ਡੇਰੇ ਦੇ ਗੱਦੀਨਸ਼ੀਨ ਸੰਤ ਬਾਬਾ ਨਿਰਮਲ ਦਾਸ ਬਾਬੇ ਜੌੜੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ. ਪੰਜਾਬ ਦੀ ਰਹਿਨੁਮਾਈ ਹੇਠ ਮਨਾਈ ਗਈ। ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿਚ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਦੇ ਵੱਖ-ਵੱਖ ਡੇਰਿਆਂ ਤੋਂ ਆਏ ਸੰਤ ਮਹਾਪੁਰਸ਼ਾਂ, ਰਾਜਨੀਤਿਕ, ਸਮਾਜਿਕ ਆਗੂਆਂ ਅਤੇ ਬੁੱਧੀਜੀਵੀਆਂ ਨੇ ਵੱਡੇ ਪੱਧਰ ਹਾਜ਼ਰੀ ਭਰਦੇ ਹੋਏ ਸੰਤਾਂ ਮਹਾਂਪੁਰਸਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸੰਤ ਬਾਬਾ ਨਿਰਮਲ ਦਾਸ ਜੀ,ਬੇਗਮਪੁਰਾ ਭਜਨ ਮੰਡਲੀ, ਕੀਰਤਨੀ ਜੱਥਿਆਂ ਤੋਂ ਇਲਾਵਾ ਵੱਖ-ਵੱਖ ਰਾਗੀ ਜਥਿਆਂ ਅਤੇ ਕਥਾ ਵਾਚਕਾਂ ਵਲੋਂ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।

ਇਸ ਮੌਕੇ ਨਾਰੀ ਸ਼ਕਤੀ ਫਾਊਂਡੇਸ਼ਨ ਦੇ ਪ੍ਰਧਾਨ ਭੈਣ ਸੰਤੋਸ਼ ਕੁਮਾਰੀ, ਵਿੱਤ ਮੰਤਰੀ ਪੰਜਾਬ ਹਰਪਾਲ ਚੀਮਾ, ਦੀਪਕ ਬਾਲੀ ਮੁੱਖ ਸਲਾਹਕਾਰ ਪੰਜਾਬ ਸਰਕਾਰ, ਕੈਬਨਿਟ ਮੰਤਰੀ ਮਹਿੰਦਰ ਭਗਤ, ਮੈਂਬਰ ਪਾਰਲੀਮੈਂਟ ਡਾ.ਰਾਜ ਕੁਮਾਰ ਚੱਬੇਵਾਲ, ਸੰਤ ਬਲਵੀਰ ਸਿੰਘ ਸੀਚੇਵਾਲ, ਵਿਧਾਇਕ ਬਲਕਾਰ ਸਿੰਘ, ਵਿਧਾਇਕ ਅਜੇਦੱਤ ਦਿੱਲੀ, ਹਲਕਾ ਇੰਚਾਰਜ ਕੈਂਟ ਰਜਿੰਦਰ ਕੌਰ ਬਿਆੜਾ, ਸੇਵਾ ਮੁਕਤ ਐਸਐਸਪੀ ਰਜਿੰਦਰ ਸਿੰਘ, ਜਥੇਦਾਰ ਕੁਲਵੰਤ ਸਿੰਘ ਮੰਨਣ ਸਕੱਤਰ ਐਸਜੀਪੀਸੀ, ਸਾਬਕਾ ਚੇਅਰਮੈਨ ਰਜਿੰਦਰ ਪਾਲ ਸਿੰਘ ਰਾਣਾ ਰੰਧਾਵਾ, ਐਡਵੋਕੇਟ ਭਾਨੂੰ ਪ੍ਰਤਾਪ ਸਿੰਘ ਦਿੱਲੀ, ਜੈ ਪ੍ਰਕਾਸ਼ ਬਸਪਾ ਆਗੂ ਆਦਿ ਵੱਲੋਂ ਸੰਤ ਬਾਬਾ ਪ੍ਰੀਤਮ ਦਾਸ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸੰਤ ਸਰਵਣ ਦਾਸ ਬੋਹਣ ਪੱਟੀ ਹੁਸ਼ਿਆਰਪੁਰ, ਸੰਤ ਇੰਦਰ ਦਾਸ ਸੇਖੇ, ਸੰਤ ਪ੍ਰਗਟ ਨਾਥ ਰਹੀਮਪੁਰ, ਸੰਤ ਸਤਵਿੰਦਰ ਹੀਰਾ, ਸੰਤ ਰਮੇਸ਼ ਦਾਸ ਸ਼ੇਰਪੁਰ ਢੱਕੋ, ਸੰਤ ਸਰਵਣ ਦਾਸ ਸਲੇਮ ਟਾਵਰੀ ਲੁਧਿਆਣਾ, ਸੰਤ ਟਹਿਲ ਦਾਸ ਨੰਗਲ ਖੇੜਾ, ਸੰਤ ਮਨਦੀਪ ਦਾਸ, ਸੰਤ ਬੀਬੀ ਕੁਲਦੀਪ ਕੌਰ ਮਹਿਨਾ, ਸੰਤ ਜਗੀਰ ਸਿੰਘ ਸਰਬੱਤ ਦਾ ਭਲਾ ਆਸ਼ਰਮ, ਵਿਨੈ ਮੁਨੀ ਜੰਮੂ, ਸੰਤ ਸੁਖਵੰਤ ਸਿੰਘ ਨਾਹਲਾਂ, ਸਾਂਈ ਮਧੂ ਸੰਤ ਬਲਕਾਰ ਸਿੰਘ ਤੱਗੜ ਬਡਾਲਾ, ਸੰਤ ਰਾਮ ਸਿੰਘ, ਨੰਬਰਦਾਰ ਬੀਰ ਚੰਦ ਸੁਰੀਲਾ, ਗੁਰਦੀਪ ਸਿੰਘ ਬਾਹੀਆ, ਗਾਇਕ ਦਲਵਿੰਦਰ ਦਿਆਲਪੁਰੀ, ਰਵੀ ਦਾਦਰਾ, ਰਾਜ ਕੁਮਾਰ ਡੋਗਰ, ਹਰਪ੍ਰੀਤ ਸਿੰਘ, ਸੇਵਾ ਮੁਕਤ ਮੈਨੇਜਰ ਰਮੇਸ਼ ਸਿੰਘ ਭੱਟੀ, ਸਰਪੰਚ ਵਿਜੇ ਨੰਗਲ,ਅਮਰਜੀਤ ਦੋਲਤਪੁਰ, ਸਾਹਬ ਸਿੰਘ ਕਰਾੜੀ ਆਦਿ ਵਿਸ਼ੇਸ਼ ਤੋਰ ਤੇ ਹਾਜ਼ਰ ਸਨ।

ਫੋਟੋ ਅਜਮੇਰ ਦੀਵਾ

ਨਾ

Leave a Reply

Your email address will not be published. Required fields are marked *