ਧਮਾਕੇ ਵਾਲੀ ਥਾਂ ਸਾਬਕਾ ਡੀ ਜੀ ਪੀ ਮੁਹੰਮਦ ਮੁਸਤਫ਼ਾ ਅਤੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਦੀ ਰਿਹਾਇਸ਼ ‘ਮਾਲੇਰਕੋਟਲਾ ਹਾਊਸ’ ਤੋਂ ਮਹਿਜ਼ ਕੁਝ ਮੀਟਰ ਦੀ ਦੂਰੀ ’ਤੇ ਹੀ ਸਥਿਤ ਹੈ

ਸਾਰ
ਮਾਲੇਰਕੋਟਲਾ-ਹਥੋਆ ਸੜਕ ’ਤੇ ਸਥਿਤ ਲਸਾੜਾ ਡਰੇਨ ਦੇ ਪੁਲ ਨੇੜੇ ਕੂੜੇ ਦੇ ਢੇਰ ਵਿੱਚ ਇੱਕ ਜ਼ਬਰਦਸਤ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਇਹ ਧਮਾਕੇ ਵਾਲੀ ਥਾਂ ਸਾਬਕਾ ਡੀ ਜੀ ਪੀ ਮੁਹੰਮਦ ਮੁਸਤਫ਼ਾ ਅਤੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਦੀ ਰਿਹਾਇਸ਼ ‘ਮਾਲੇਰਕੋਟਲਾ ਹਾਊਸ’ ਤੋਂ ਮਹਿਜ਼ ਕੁਝ ਮੀਟਰ ਦੀ ਦੂਰੀ ’ਤੇ ਹੀ ਸਥਿਤ ਹੈ।
ਵਿਸਤਾਰ
ਜਲੰਧਰ ਹੋਏ ਧਮਾਕੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਬਹੁਤ ਹੀ ਚੌਕਸ ਹੋਇਆ ਨਜ਼ਰ ਆ ਰਿਹਾ ਹੈ ਇੱਕ ਹੋਰ ਧਮਾਕਾ ਜੋ ਕਿ ਦੇਰ ਸ਼ਾਮ ਕਰੀਬ ਸਾਢੇ ਪੰਜ ਵਜੇ ਮਾਲੇਰਕੋਟਲਾ-ਹਥੋਆ ਸੜਕ ’ਤੇ ਸਥਿਤ ਲਸਾੜਾ ਡਰੇਨ ਦੇ ਪੁਲ ਨੇੜੇ ਕੂੜੇ ਦੇ ਢੇਰ ਵਿੱਚ ਇੱਕ ਜ਼ਬਰਦਸਤ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਇਹ ਧਮਾਕੇ ਵਾਲੀ ਥਾਂ ਸਾਬਕਾ ਡੀ ਜੀ ਪੀ ਮੁਹੰਮਦ ਮੁਸਤਫ਼ਾ ਅਤੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਦੀ ਰਿਹਾਇਸ਼ ‘ਮਾਲੇਰਕੋਟਲਾ ਹਾਊਸ’ ਤੋਂ ਮਹਿਜ਼ ਕੁਝ ਮੀਟਰ ਦੀ ਦੂਰੀ ’ਤੇ ਹੀ ਸਥਿਤ ਹੈ।ਧਮਾਕੇ ਦੀ ਸੂਚਨਾ ਮਿਲਦਿਆਂ ਹੀ ਐੱਸ ਐੱਸ ਪੀ ਮਾਲੇਰਕੋਟਲਾ ਗੁਰਮੀਤ ਸਿੰਘ ਪੁਲੀਸ ਅਧਿਕਾਰੀਆਂ ਸਮੇਤ ਮੌਕੇ ’ਤੇ ਪਹੁੰਚ ਗਏ। ਪ੍ਰਾਪਤ ਜਾਣਕਾਰੀ ਮੁਤਾਬਿਕ ਅੱਜ ਸ਼ਾਮ ਕਰੀਬ ਸਾਢੇ ਪੰਜ ਵਜੇ ਅਮੀਰ ਹਮਜ਼ਾ ਪੁੱਤਰ ਨੂਰ ਦੀਨ ਦੀਆਂ ਮੱਝਾਂ ਡਰੇਨ ਨੇੜੇ ਚਰ ਰਹੀਆਂ ਸਨ। ਜਿਉਂ ਹੀ ਮੱਝਾਂ ਪੁਲ ਕੋਲ ਪਹੁੰਚੀਆਂ, ਤਾਂ ਕੂੜੇ ਦੇ ਢੇਰ ਵਿੱਚੋਂ ਇੱਕ ਜ਼ੋਰਦਾਰ ਧਮਾਕਾ ਹੋਇਆ। ਧਮਾਕਾ ਇੰਨਾ ਭਿਆਨਕ ਸੀ ਕਿ ਇੱਕ ਮੱਝ ਦੀ ਪਿਛਲੀ ਖੱਬੀ ਲੱਤ ਉੱਡ ਗਈ ਅਤੇ ਉਸ ਦਾ ਪੇਟ ਫਟਣ ਕਾਰਨ ਅੰਤੜੀਆਂ ਬਾਹਰ ਆ ਗਈਆਂ।
ਧਮਾਕਾ ਇੰਨਾ ਜ਼ਬਰਦਸਤ ਸੀ ਕਿ ਮੱਝ ਦੀ ਕੱਟੀ ਹੋਈ ਲੱਤ ਅਜੇ ਤੱਕ ਨਹੀਂ ਲੱਭੀ। ਸੂਚਨਾ ਮਿਲਦਿਆਂ ਹੀ ਸਥਾਨਕ ਸਿਵਲ ਪਸ਼ੂ ਹਸਪਤਾਲ ਦੇ ਵੈਟਰਨਰੀ ਅਫ਼ਸਰ ਡਾ. ਵਿਕਰਮ ਕਪੂਰ ਆਪਣੀ ਮੈਡੀਕਲ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀ ਮੱਝ ਦਾ ਇਲਾਜ ਸ਼ੁਰੂ ਕੀਤਾ।
