ਪੁਲਸ ਦੀ ਮੌਜੂਦਗੀ ਵਿੱਚ ਸ਼ਰੇਆਮ ਤਾਲੇ ਤੋੜ ਕੇ ਸਾਮਾਨ ਲਿਜਾਣਾ ਗੁੰਡਾਗਰਦੀ ਨਹੀਂ ਤਾਂ ਹੋਰ ਕੀ ਹੈ- ਰਾਜ ਕੁਮਾਰ ਅਰੋੜਾ 

ਪੁਲਸ ਦੀ ਮੌਜੂਦਗੀ ਵਿੱਚ ਸ਼ਰੇਆਮ ਤਾਲੇ ਤੋੜ ਕੇ ਸਾਮਾਨ ਲਿਜਾਣਾ ਗੁੰਡਾਗਰਦੀ ਨਹੀਂ ਤਾਂ ਹੋਰ ਕੀ ਹੈ- ਰਾਜ ਕੁਮਾਰ ਅਰੋੜਾ

17 ਅਪ੍ਰੈਲ ਨੂੰ ਦੁਪਹਿਰ 2 ਵਜੇ ਕੀਤਾ ਜਾਵੇਗਾ ਧਰਨਾ ਪ੍ਰਦਰਸ਼ਨ ਤੇ ਸਾੜਿਆ ਜਾਵੇਗਾ ਪੁਤਲਾ

 

ਜਲੰਧਰ 16 ਅਪ੍ਰੈਲ/ ਸੁਨੀਲ ਕੁਮਾਰ

ਅੱਜ ਸ਼ਰੇਆਮ ਗੁੰਡਾਗਰਦੀ ਦਾ ਨਜ਼ਾਰਾ ਚਿੱਟੇ ਦਿਨ ਰਾਮਾਮੰਡੀ ਦੇ ਨਿਊ ਦਸਮੇਸ਼ ਨਗਰ ਵਿੱਚ ਦੇਖਣ ਨੂੰ ਉਸ ਸਮੇਂ ਮਿਲਿਆ ਜਦੋਂ ਇੱਕ ਲੜਕੀ ਨੇ ਆਪਣੇ ਆਪ ਨੂੰ ਕਿਸੇ ਜੱਜ ਸਾਹਿਬ ਦੀ ਸਟੈਨੋ ਅਤੇ ਉਸ ਦੇ ਭਰਾ ਨੇ ਆਪਣੇ ਆਪ ਨੂੰ ਇੰਨਕਮ ਟੈਕਸ ਦਾ ਇੰਸਪੈਕਟਰ ਦੱਸਦੇ ਹੋਏ ਘਰ ਦਾ ਗੇਟ ਟੱਪ ਕੇ ਅੰਦਰੋਂ ਲੱਗੇ ਹੋਏ ਤਾਲਿਆ ਨੂੰ ਤੋੜ ਕੇ ਘਰ ਦਾ ਸਾਰਾ ਸਮਾਨ ਚੁੱਕ ਕੇ ਲੈ ਗਏ ।

ਇਸ ਸਬੰਧੀ ਨਰੇਸ਼ ਕੁਮਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ 4 ਅਪ੍ਰੈਲ ਨੂੰ ਉਨ੍ਹਾਂ ਦੀ ਪਤਨੀ ਘਰ ਵਿੱਚ ਇਕੱਲੀ ਸੀ ਤੇ ਕਰੀਬ ਸਾਢੇ ਕ 10 ਵਜੇ ਮੇਰੀ ਨੂੰਹ ਡੋਲੀ ਪਾਲ ਆਪਣੇ ਨਾਲ ਭਰਾ ਦਵਿੰਦਰ ਪਾਲ, ਤਾਏ ਦੇ ਲੜਕੇ ਅਤੇ ਉਨ੍ਹਾਂ ਦੇ ਦੋਸਤ ਮਾਨਵ ਅਤੇ ਹੋਰ ਅਣਪਛਾਤੇ ਵਿਅਕਤੀਆਂ ਨਾਲ ਆ ਗਈ ਤੇ ਗੇਟ ਉੱਪਰ ਦੀ ਟੱਪਕੇ ਜਿੰਦਰਾ ਤੋੜਣ ਲੱਗ ਪਏ ਤਾਂ ਉਸ ਨੇ ਸਾਨੂੰ ਫੋਨ ਤੇ ਦੱਸਿਆ ਤਾਂ ਅਸੀਂ 112 ਤੇ ਫੋਨ ਕਰਕੇ ਅਸੀਂ ਵੀ ਮੋਕੇ ਤੇ ਪਹੁੰਚ ਗਏ ਤੇ ਸਾਨੂੰ ਦੇਖ ਕੇ ਗਾਲੀ-ਗਲੋਚ ਕਰਨ ਲੱਗ ਪਏ। ਮੋਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਪਹਿਲਾਂ ਤਾਂ ਪੂਰੀ ਤਰ੍ਹਾਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਫਿਰ ਪਤਾ ਨਹੀਂ ਕਿਸ ਨਾਲ ਗੱਲ ਕਰਵਾਈ ਕਿ ਉਹ ਚੁੱਪ ਚਾਪ ਖਿੱਸਕ ਗਏ ਤੇ ਉਹ ਘਰ ਦਾ ਸਾਰਾ ਸਮਾਨ ਟਰੱਕ ਭਰਕੇ ਸਾਨੂੰ ਧਮਕੀਆਂ ਦਿੰਦੇ ਹੋਏ ਤੇ ਗਾਲੀ ਗਲੋਚ ਕਰਦੇ ਹੋਏ ਲੈ ਗਏ ।

ਉਨ੍ਹਾਂ ਇਹ ਵੀ ਦੱਸਿਆ ਕਿ ਪਹਿਲਾਂ ਵੀ 7 ਮਾਰਚ ਨੂੰ ਸਾਡੀ ਗੈਰ ਮੌਜੂਦਗੀ ਵਿੱਚ ਸਮਾਨ ਲੈ ਗਏ ਸੀ, ਜਿਸ ਦੀ ਸ਼ਿਕਾਇਤ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਤੇ ਹੁਣ ਵੀ ਏਸੀਪੀ ਹੈਡਕੁਆਰਟਰ ਮਨਮੋਹਨ ਸਿੰਘ ਵਲੋਂ ਸਾਨੂੰ ਇੰਨਸਾਫ ਤਾਂ ਕੀ ਦਿਵਾਉਣਾ ਉਲਟਾ ਸਾਡੇ ਨਾਲ ਹੀ ਮੁਲਾਜ਼ਮਾ ਵਾਲਾ ਵਰਤਾਓ ਕੀਤਾ ਜਾ ਰਿਹਾ ਹੈ। ਇਸ ਸਾਰੀ ਘਟਨਾ ਦੀਆਂ ਸੀਸੀਟੀਵੀ ਦੇਖਕੇ ਵੀ ਸਮਝੌਤਾ ਕਰਨ ਦਾ ਦਬਾਅ ਬਣਾਉਂਦੇ ਹੋਏ ਕਿਹਾ ਜਾ ਰਿਹਾ ਹੈ ਕਿ ਫਿਰ ਕੀ ਹੋਇਆ ਆਪਣਾ ਹੀ ਸਮਾਨ ਲੈ ਕੇ ਗਈ ਹੈ । ਜਿਸ ਤੋਂ ਸਾਫ ਲੱਗਦਾ ਹੈ ਕਿ ਕਿਧਰੇ ਨਾ ਕਿਧਰੇ ਕੁੱਤੀ ਚੋਰਾਂ ਨਾਲ ਮਿਲੀ ਹੋਈ ਹੈ।

ਇਸ ਮੌਕੇ ਉਨ੍ਹਾਂ ਨਾਲ ਮੋਜੂਦ ਤਹਿਲਕਾ ਐਟੀ ਕੁਰੱਪਸ਼ਨ ਸੁਸਾਇਟੀ ਦੇ ਆਰਗੇਨਾਈਜਰ ਰਾਜ ਕੁਮਾਰ ਅਰੋੜਾ, ਕ੍ਰਾਂਤੀਕਾਰੀ ਪ੍ਰੈਸ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਵਰਮਾ ਅਤੇ ਏਕਤਾ ਪ੍ਰੈਸ ਐਸੋਸੀਏਸ਼ਨ ਦੇ ਚੇਅਰਮੈਨ ਸੁਮਿਤ ਕੁਮਾਰ ਨੇ ਦੱਸਿਆ ਕਿ ਪੁਲਿਸ ਦੀ ਇਹ ਕਾਰਗੁਜ਼ਾਰੀ ਦੱਸਦੀ ਹੈ ਕਿ ਹੁਣ ਕਿਸੇ ਨੂੰ ਵੀ ਜਲੰਧਰ ਪੁਲਿਸ ਦਾ ਕੋਈ ਡਰ ਨਹੀਂ ਰਹਿ ਗਿਆ ਹੈ ਕਿਓਂਕਿ ਉਨਾਂ ਨੂੰ ਪਤਾ ਹੈ ਮਨਮੋਹਨ ਸਿੰਘ ਵਰਗੇ ਅਫਸਰ ਬੈਠੇ ਹਨ ਜੋ ਅਜਿਹੇ ਮਾਮਲਿਆਂ ਨੂੰ ਉਲਝਾ ਕੇ ਸੰਭਾਲ ਲੈਣਗੇ ਪਰ ਹੁਣ ਇਸ ਵਾਰ ਉਨਾਂ ਨੂੰ ਇੰਝ ਨਹੀਂ ਕਰਨ ਦਿੱਤਾ ਜਾਵੇਗਾ ਤੇ ਇਸ ਗਰੀਬ ਤੇ ਸ਼ਰੀਫ਼ ਪਰਿਵਾਰ ਨੂੰ ਇੰਨਸਾਫ਼ ਦਿਵਾਉਣ ਅਤੇ ਹੰਕਾਰੀਆਂ ਖਿਲਾਫ ਕਾਰਵਾਈ ਕਰਵਾਉਣ ਲਈ ਕੱਲ 17 ਅਪ੍ਰੈਲ ਨੂੰ ਦੁਪਹਿਰ 2 ਵਜੇ ਸ਼੍ਰੀ ਰਾਮ ਚੌਂਕ ਤੋਂ ਪੈਦਲ ਤਾੜੀਆਂ ਅਤੇ ਥਾਲੀਆਂ ਚਮਚੇ ਖੜਕਾਉਣ ਦੇ ਨਾਲ-ਨਾਲ ਮੁਰਦਾਬਾਦ ਦੇ ਨਾਹਰੇ ਲਗਾਉਂਦੇ ਹੋਏ ਪੁਲਿਸ ਕਮਿਸ਼ਨਰ ਦੇ ਦਫਤਰ ਅੱਗੇ ਪੁਤਲਾ ਫੂਕਿਆ ਜਾਵੇਗਾ ਤੇ ਉਨ੍ਹਾਂ ਚਿਰ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ ਜਦੋਂ ਤੱਕ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰੀ ਦਾ ਭਰੋਸਾ ਨਹੀ ਦਿਵਾਇਆ ਜਾਂਦਾ। ਇਸ ਮੌਕੇ ਉਨ੍ਹਾਂ ਨਾਲ ਮੀਤ ਪ੍ਰਧਾਨ, ਕਮਲ ਪ੍ਰਧਾਨ, ਵਰਿੰਦਰ ਕੁਮਾਰ, ਮਨੀ ਕੁਮਾਰ ਅਰੋੜਾ ਆਦਿ ਵੀ ਮੌਜੂਦ ਸਨ।

Leave a Reply

Your email address will not be published. Required fields are marked *