ਪੰਜਾਬ ‘ਚ ਟਲਿਆ ਅੱਤਵਾਦੀ ਹਮਲਾ, ਬੱਬਰ ਖਾਲਸਾ ਦੇ 2 ਦਹਿਸ਼ਤਗਰਦ ਗ੍ਰਿਫ਼ਤਾਰ

ਪੰਜਾਬ ‘ਚ ਟਲਿਆ ਅੱਤਵਾਦੀ ਹਮਲਾ, ਬੱਬਰ ਖਾਲਸਾ ਦੇ 2 ਦਹਿਸ਼ਤਗਰਦ ਗ੍ਰਿਫ਼ਤਾਰ

ਅੰਮ੍ਰਿਤਸਰ,/ਰੋਜ਼ਾਨਾਂ ਰਿਪੋਰਟਰ

ਪੰਜਾਬ ਪੁਲਿਸ ਨੂੰ ਵੱਡੀ ਸਹੂਲਤਾ ਮਿਲੀ ਹੈ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਨੇ ਸੂਬੇ ਵਿੱਚ ਇੱਕ ਭਿਆਨਕ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨੂੰ ਫੇਲ੍ਹ ਕਰਦਿਆਂ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਅੰਮ੍ਰਿਤਸਰ ਪੁਲਿਸ ਨੇ ਪ੍ਰਤੀਬੰਧਿਤ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ (BKI) ਨਾਲ ਜੁੜੇ ਦੋ ਖ਼ਤਰਨਾਕ ਅੱਤਵਾਦੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਵਿੱਚ ਕਿਸੇ ਵੱਡੀ ਵਾਰਦਾਤ ਦੇ ਹੋਣ ਦਾ ਖ਼ਤਰਾ ਟਲ ਗਿਆ ਹੈ।ਫੜੇ ਗਏ ਦਹਿਸ਼ਤਗਰਦਾਂ ਕੋਲੋਂ ਪੁਲਿਸ ਨੇ ਵਿਨਾਸ਼ਕਾਰੀ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਹੈ, ਜਿਸ ਵਿੱਚ ਲਗਭਗ ਇੱਕ ਕਿੱਲੋ ਵਜ਼ਨੀ ਇਹ ਆਈ.ਈ.ਡੀ. ਵੱਡੀ ਤਬਾਹੀ ਮਚਾਉਣ ਦੇ ਸਮਰੱਥ ਸੀ। ਹਮਲੇ ਲਈ ਤਿਆਰ ਪੰਜ ਜਿਉਂਦੇ ਹੈਂਡ ਗ੍ਰਨੇਡ, ਹੋਰ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ-ਬਾਰੂਦ ਸ਼ਾਮਲ ਹਨ।ਪੁਲਿਸ ਵੱਲੋਂ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਦਹਿਸ਼ਤਗਰਦ ਕਿਸ ਖ਼ਾਸ ਥਾਂ ਜਾਂ ਸ਼ਖ਼ਸੀਅਤ ਨੂੰ ਨਿਸ਼ਾਨਾ ਬਣਾਉਣ ਦੀ ਫਿਰਾਕ ਵਿੱਚ ਸਨ।ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਪੰਜਾਬ ਵਿੱਚ ਹੈਂਡ ਗ੍ਰਨੇਡਾਂ ਰਾਹੀਂ ਕਈ ਹਮਲੇ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਹਨ।ਜਲੰਧਰ ਵਿੱਚ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਦੇ ਘਰ ‘ਤੇ ਹੋਇਆ ਹਮਲਾ। ਜਲੰਧਰ ਦੇ ਇੱਕ ਮਸ਼ਹੂਰ ਯੂਟਿਊਬਰ ਦੇ ਘਰ ਨੂੰ ਨਿਸ਼ਾਨਾ ਬਣਾਉਣਾ। ਮਾਝਾ ਖੇਤਰ ਵਿੱਚ ਪੁਲਿਸ ਚੌਂਕੀਆਂ ‘ਤੇ ਕੀਤੇ ਗਏ ਗ੍ਰਨੇਡ ਹਮਲੇ।ਅੰਮ੍ਰਿਤਸਰ ਪੁਲਿਸ ਅਨੁਸਾਰ ਇਨ੍ਹਾਂ ਦੋਵਾਂ ਅੱਤਵਾਦੀਆਂ ਤੋਂ ਪੁੱਛਗਿੱਛ ਜਾਰੀ ਹੈ ਤਾਂ ਜੋ ਇਨ੍ਹਾਂ ਦੇ ਪਿੱਛੇ ਬੈਠੇ ਆਕਾਵਾਂ ਅਤੇ ਇਨ੍ਹਾਂ ਦੇ ਸਲੀਪਰ ਸੈੱਲ ਨੈੱਟਵਰਕ ਦਾ ਪਤਾ ਲਗਾਇਆ ਜਾ ਸਕੇ। ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਹਥਿਆਰਾਂ ਦੀ ਇਹ ਖੇਪ ਸਰਹੱਦ ਪਾਰੋਂ ਡਰੋਨ ਰਾਹੀਂ ਆਈ ਸੀ ਜਾਂ ਕਿਸੇ ਹੋਰ ਰਸਤੇ।ਇਸ ਗ੍ਰਿਫ਼ਤਾਰੀ ਤੋਂ ਬਾਅਦ ਪੂਰੇ ਪੰਜਾਬ ਵਿੱਚ ਸੁਰੱਖਿਆ ਏਜੰਸੀਆਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ ਅਤੇ ਸਰਹੱਦੀ ਇਲਾਕਿਆਂ ਵਿੱਚ ਨਾਕੇਬੰਦੀ ਸਖ਼ਤ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *