ਮਣੀਪੁਰ ਵਿੱਚ ਹੋ ਰਹੇ ਇਸਾਈਆਂ ਤੇ ਕਤਲੇਆਮ ਦੇ ਸਬੰਧ ਵਿੱਚ ਇਸਾਈ ਭਾਈਚਾਰੇ ਨੇ ਕੀਤੀ ਪ੍ਰੈਸ ਕਾਨਫਰੰਸ

ਮਣੀਪੁਰ ਵਿੱਚ ਹੋ ਰਹੇ ਇਸਾਈਆਂ ਤੇ ਕਤਲੇਆਮ ਦੇ ਸਬੰਧ ਵਿੱਚ ਇਸਾਈ ਭਾਈਚਾਰੇ ਨੇ ਕੀਤੀ ਪ੍ਰੈਸ ਕਾਨਫਰੰਸ

ਜਲੰਧਰ (ਸੁਨੀਲ ਕੁਮਾਰ ਰੋਜ਼ਾਨਾ ਰਿਪੋਰਟਰ ਨਿਊਜ਼ ਪੇਪਰ) ਮੀਤੇਈ ਅਤੇ ਕੂਕੀ ਕਬੀਲੀਆ ਵਿਚਕਾਰ ਕਬਾਇਲੀ ਝਗੜਿਆਂ ਨੇ ਮਨੀਪੁਰ ਸੂਬੇ ਦੇ
ਇਸਾਈਆਂ ਦੇ ਕਤਲੇਆਂਮ, ਚਰਚਾ ਅਤੇ ਜਾਇਦਾਦ ਦਾ ਉਜਾੜਾ ਕਰਨ ਵਾਲੇ ਦੋਸ਼ੀਆ ਦੇ ਖਿਲਾਫ ਬਣਦੀ
ਸਖਤ ਕਾਰਵਾਈ ਕੀਤੀ ਜਾਵੇ।ਇਹਨਾ ਸ਼ਬਦਾ ਦਾ ਪ੍ਰਗਟਾਵਾ ਅੱਜ ਇਥੇ ਪ੍ਰੈਸ ਕਲੱਬ ਜਲੰਧਰ ਵਿਖੇ ਹੋਇਆ ਪ੍ਰੈਸ ਕਾਨਫਰੰਸ ਦੌਰਾਨ ਹੋਸੰਨਾ ਪੰਜਾਬੀ ਮਨੀਸਟਰੀ ਅਤੇ ਕ੍ਰਿਸਚਿਅਨ ਪਾਸਟਰ ਐਸੋਸੀਏਸ਼ਨ ਦੇ ਪੋਲੀਟੀਕਲ ਵਿੰਗ ਦੇ ਪ੍ਰਧਾਨ ਪਾਸਟਰ ਐਨਥਨੀ ਮਸੀਹ ਅਤੇ ਪੰਜਾਬ ਕ੍ਰਿਸਚਿਅਨ ਲੀਡਰਸ਼ਿੱਪ ਦੇ ਪ੍ਰਧਾਨ ਸੁਰਜੀਤ ਥਾਪਰ ਜੀ ਨੇ ਕੀਤਾ।ਜਦੋ ਵੀ ਕੇਂਦਰ ਵਿਚ ਭਾਜਪਾ ਸਰਕਾਰ ਸੱਤਾ ਵਿੱਚ ਆਈ ਹੈ ਭਾਰਤ ਦਾ ਸੰਵਿਧਾਨ ਖਤਰੇ
ਵਿਚ ਆ ਗਿਆ ਹੈ।ਉਨਾ ਨੇ ਕਿਹਾ ਕਿ ਭਾਜਪਾ ਦੇ ਕਾਰਕੁੰਨਾ ਨੇ ਭਾਰਤੀ ਗਣਰਾਜ ਦੇ ਕੋਨੇ-2 ਵਿਚ ਵੱਸਦੇ ਇਸਾਈਆ ਦੇ ਮਨਾ ਵਿਚ ਦਹਿਸ਼ਤ ਪੈਦਾ ਕਰ ਦਿੱਤੀ ਹੈ।ਉਨਾ ਕਿਹਾ ਕਿ ਮਣੀਪੁਰ ਵਿੱਚ ਇਸਾਈਆ ਤੇ
ਕੀਤੇ ਗਏ ਹਮਲਿਆ ਦੋਰਨ 120 ਤੋਂ ਵੱਧ ਆਂਮ ਲੋਕਾਂ ਦੀ ਜਾਨ ਜਾ ਚੁੱਕੀ ਹੈ,2000ਦੇ ਕਰੀਬ ਜਾਇਦਾਦਾ ਦੇ ਨਾਲ-2,ਢਾਈ ਸੋ(250) ਤੋ ਵੱਧ ਚਰਚ ਹਨ ਜਿਨ੍ਹਾਂ ਨੂੰ ਜਬਰਦਸਤੀ ਸਾੜ ਦਿੱਤਾ ਗਿਆ ਹੈ ਇਥੇ ਹੀ ਬੱਸ ਨਹੀ,35000 ਤੋਂ ਵੱਧ ਇਸਾਈ ਧਰਮ ਨਾਲ ਸਬੰਧਤ ਲੋਕ ਆਪਣੀਆ ਜੱਦੀ ਜਾਇਦਾਦਾ ਤੋ ਬੁਰੀ ਤਰ੍ਹਾ ਉਜੜ ਚੁੱਕੇ ਅਤੇ 55000 ਤੋਂ ਵੱਧ ਇਸਾਈ ਸਰਨਾਰਥੀ ਕੈਪਾ ਵਿਚ ਰਹਿ ਰਹੇ ਹਨ।ਉਨਾ ਕਿਹਾ ਕਿ ਉਪਰਕਤ ਕਾਰਨਾ ਕਰਕੇ ਭਾਰਤ ਵਿਚ ਵੱਸਦੇ ਇਸਾਈਆ ਦੇ ਹਿਰਦਿਆਂ ਨੂੰ ਬਹੁਤ ਡੂੰਘੀ ਠੇਸ ਪਹੁੰਚਾਈ ਗਈ ਹੈ।
ਉਪਰੋਕਤ ਸੰਗਠਨਾ ਨੇ ਰਾਸ਼ਟਰਪਤੀ ਤੋ ਮੰਗ ਕੀਤੀ ਕਿ ਮਣੀਪੁਰ ਸੂਬੇ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਕੇ ਮੁੜ ਤੋਂ ਸ਼ਾਂਤੀ ਨੂੰ ਬਹਾਲ ਕੀਤਾ ਜਾਵੇ ਅਤੇ ਉਨਾ ਦੋਸ਼ੀਆ ਉਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਸ ਨੂੰ ਲੈ ਕੇ ਮਸੀਹ ਭਾਈਚਾਰਾ ਇਸ ਗੱਲ ਦੀ ਮੰਗ ਕਰਦਾ ਹੈ ਕਿ ਅਗਰ ਮਣੀਪੁਰ ਦੇ ਮਸੀਹੀ ਲੋਕਾਂ ਨੂੰ ਇੰਨਸਾਫ ਨਾ ਮਿਲਿਆ ਤਾ 17/7/2023 ਨੂੰ ਮਸੀਹੀ ਸਮਾਜ ਸੜਕਾ ਉਤੇ ਆਕੇ ਅਪਣਾ ਰੋਸ ਜਾਹਿਰ ਕਰੇਗਾ 17/7/2023 ਤੋ ਪਹਿਲਾ-2,ਦੇਸ ਦੇ ਪ੍ਰਧਾਨ ਮੰਤਰੀ ਨੇ ਆਪਣੀ ਚੁੱਪੀ ਨਾ ਤੋੜੀ ਤਾ ਸ਼ਾਇਦ ਭਾਰਤ ਬੰਦ ਦੀ ਕਾਲ ਵੀ ਦਿੱਤੀ ਜਾ ਸਕਦੀ ਹੈ।
ਇਸ ਪ੍ਰੈਸ ਕਾਨਫਰੰਸ ਦੋਰਾਨ ਹੋਸੰਨਾ ਪੰਜਾਬੀ ਮਨੀਸਟਰੀ ਦੇ ਮੀਤ ਪ੍ਰਧਾਨ ਪਾਸਟਰ ਲਿਆਕਤ ਮਸੀਹ ,ਕ੍ਰਿਸਚਿਅਨ ਪਾਸਟਰ ਐਸੋਸੀਏਸ਼ਨ ਦੇ ਪ੍ਰਧਾਨ ਜ਼ਸਪਾਲ ਮਸੀਹ ,ਯੂਨਾਈਟਿਡ ਪੀਪਲ
ਲੀਗ ਦੇ ਜਨਰਲ ਸਕੱਤਰ ਜ਼ੌਨ ਮਸੀਹ ਜ਼ੋਨੀ ਅਤੇ ਵਾਇਸ ਪ੍ਰਧਾਨ ਸੈਮਸਨ ਗਿੱਲ ,ਐਚ.ਪੀ.ਐਮ ਦੇ ਜਨਰਲ
ਸਕੱਤਰ ਪਾਸਟਰ ਪ੍ਰੇਮ ਮਸੀਹ ਫੋਲੜੀਵਾਲ,ਸੀ.ਪੀ.ਏ. ਚਅਰਮੈਨ ਪਾਸਟਰ ਅਲੀਆਜਰ ਮਸੀਹ, ਪਾਸਟਰ
ਹਰਬੰਸ ਲਾਲ ਪਾਸਟਰ ਤਰਸੇਮ ਕਲੇਰ ,ਪਾਸਟਰ ਸੁਰਿੰਦਰ ਜੌਹਲ ਤੋ ਇਲਾਵਾ ਅਨੇਕ ਪਾਸਟਰ ਸਹਿਬਾਨ ਨੇ
ਇਸ ਪ੍ਰੈਸ ਕਾਨਫਰੰਸ ਵਿਚ ਹਿੱਸਾ ਲਿਆ ,Surst Singh
ਪਾਸਟਰ ਸੁਰਜੀਤ ਥਾਪਰ
ਮੋ:ਨੰ:8283026614
ਪ੍ਰੈਸ ਨੋਟ ਜਾਰੀ ਕਰਤਾ:-
ਪਾਸਟਰ ਐਨਥੋਨੀ ਮਸੀਹ
ਮੋ:ਨੰ:9815261665

Leave a Reply

Your email address will not be published. Required fields are marked *