ਨਾਸਾ ਨੇ Artemis II ਮਿਸ਼ਨ ਕੀਤਾ ਲਾਂਚ

ਨਾਸਾ ਨੇ Artemis II ਮਿਸ਼ਨ ਕੀਤਾ ਲਾਂਚ

03 ਮਾਰਚ/ਰੋਜ਼ਾਨਾਂ ਰਿਪੋਰਟਰ

ਅਮਰੀਕੀ ਪੁਲਾੜ ਏਜੰਸੀ, ਨਾਸਾ ਨੇ ਅੱਜ 2 ਅਪ੍ਰੈਲ ਨੂੰ ‘ਆਰਟੈਮਿਸ II’ ਮਿਸ਼ਨ ਲਾਂਚ ਕੀਤਾ। ਸਵੇਰੇ 4:05 ਵਜੇ, ‘ਸਪੇਸ ਲਾਂਚ ਸਿਸਟਮ’ (SLS) – ਓਰੀਅਨ ਪੁਲਾੜ ਯਾਨ ‘ਤੇ ਸਵਾਰ ਚਾਰ ਪੁਲਾੜ ਯਾਤਰੀਆਂ ਨੂੰ ਲੈ ਕੇ ਚੰਦਰਮਾ ਵੱਲ ਰਵਾਨਾ ਹੋਇਆ। ਇਹ ਲਾਂਚ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਹੋਇਆ।1972 ਵਿੱਚ ‘ਅਪੋਲੋ 17’ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਮਨੁੱਖ ਚੰਦਰਮਾ ਦੇ ਨੇੜੇ ਪਹੁੰਚਣ ਲਈ ਲੋਅ ਅਰਥ ਔਰਬਿਟ (LEO) ਤੋਂ ਪਰੇ ਉੱਦਮ ਕਰਨਗੇ। ਇਸ ਮਿਸ਼ਨ ਦੌਰਾਨ, ਚਾਰੇ ਪੁਲਾੜ ਯਾਤਰੀ ਧਰਤੀ ‘ਤੇ ਵਾਪਸ ਆਉਣ ਤੋਂ ਪਹਿਲਾਂ ਚੰਦਰਮਾ ਦੀ ਪਰਿਕਰਮਾ ਕਰਨਗੇ। ਇਹ ਮਿਸ਼ਨ 10 ਦਿਨਾਂ ਤੱਕ ਚੱਲਣ ਵਾਲ਼ਾ ਹੈ!

Leave a Reply

Your email address will not be published. Required fields are marked *