ਬੀ ਸੀ ਵਿੰਗ ਦੇ ਪ੍ਰਧਾਨ ਬੰਟੀ ਚੱਗਰਾ ਦੇ ਨਾਲ ਆਏ ਸਾਰੇ ਅਹੁਦੇਦਾਰਾਂ ਦਾ ਕੀਤਾ ਸਨਮਾਨ !

ਹੁਸ਼ਿਆਰਪੁਰ 22 ਮਾਰਚ ( ਤਰਸੇਮ ਦੀਵਾਨਾ )
ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਸ਼ਹਿਰੀ ਦਾ ਅੱਜ ਟਾਂਡਾ ਵਿਖੇ ਲਖਵਿੰਦਰ ਸਿੰਘ ਲੱਖੀ ਦੀ ਅਗਵਾਈ ਵਿੱਚ ਯੂਥ ਅਕਾਲੀ ਦਲ ਦੇ ਪ੍ਰਧਾਨ ਅਮਰਿੰਦਰ ਸਿੰਘ ਹੁਸੈਨਪੁਰੀ ਅਤੇ ਦੁਆਬਾ ਜੋਨ ਐਸਓਆਈ ਦੇ ਪ੍ਰਧਾਨ ਸੁਖਜਿੰਦਰ ਸਿੰਘ ਔਜਲਾ ਵਲੋਂ ਬੰਟੀ ਚੱਗਰਾ ਦੇ ਨਾਲ ਸਾਰੇ ਅਹੁਦੇਦਾਰਾਂ ਸਨਮਾਨ ਕੀਤਾ ਗਿਆ ! ਉਸ ਵਿੱਚ ਸੰਦੀਪ ਸਿੰਘ ਸੀਕਰੀ ਹਲਕਾ ਇੰਚਾਰਜ ਸ਼ਾਮ 84 ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਇਸ ਮੌਕੇ ਉਹਨਾਂ ਦੇ ਨਾਲ ਸਰਬਜੀਤ ਸਿੰਘ ਮੋਮੀ ਜ਼ਿਲਾ ਪ੍ਰਧਾਨ ਐਸਸੀ ਵਿੰਗ ਦਿਹਾਤੀ ਦਲਜਿੰਦਰ ਸਿੰਘ ਧਾਮੀ ਮੈਂਬਰ ਜਨਰਲ ਕੌਂਸਲ ਅਤੇ ਸਮੂਹ ਯੂਥ ਅਕਾਲੀ ਦਲ ਅਤੇ ਅਮਨਦੀਪ ਸਿੰਘ ਮੈਂਬਰ ਬਲਾਕ ਸੰਮਤੀ ਕਰਨ ਧੁੱਗਾ ਯਸ਼ਨ ਗਰਾਇਆ ਐਸਓਆਈ ਦੇ ਅਹੁਦੇਦਾਰ ਵੀ ਸ਼ਾਮਿਲ ਹੋਏ !
ਫੋਟੋ ਅਜਮੇਰ ਦੀਵਾਨਾ
