ਜੈ ਭੀਮ ਟੀਮ ਪੰਜਾਬ ਵਲੋਂ ਅਮਿਤ ਸ਼ਾਹ ਦੀ ਪੰਜਾਬ ਫੇਰੀ ਦੇ ਵਿਰੋਧ ਦਾ ਫ਼ੈਸਲਾ -ਡਾ. ਜੱਖੂ

ਜਲੰਧਰ/ ਸੁਨੀਲ ਕੁਮਾਰ
ਜੈ ਭੀਮ ਟੀਮ ਪੰਜਾਬ ਵਲੋਂ ਅਮਿਤ ਸ਼ਾਹ ਦੀ ਪੰਜਾਬ ਫੇਰੀ ਦੇ ਵਿਰੋਧ ਦਾ ਐਲਾਨ, ਬੀ ਜੇ ਪੀ ਵਾਲੇ ਸੂਬਿਆਂ ਚ ਸਰਕਾਰਾਂ ਦੀ ਸ਼ਹਿ ‘ਤੇ ਦਲਿਤਾਂ ਅਤੇ ਧਾਰਮਿਕ ਘੱਟ ਗਿਣਤੀਆਂ ਤੇ ਜ਼ੁਲਮ ਨੂੰ ਬਣਾਇਆ ਮੁੱਦਾ। ਦਲਿਤਾਂ ਦੇ ਧਾਰਮਿਕ ਡੇਰਿਆਂ ਦੇ ਸੰਤਾਂ ਨੂੰ ਬੀ ਜੇ ਪੀ ਦੀਆਂ ਚਾਲਾਂ ਨੂੰ ਸਮਝਣ ਦੀ ਅਪੀਲ, ਜੱਥੇਬੰਦੀ ਦੇ ਵਰਕਰ ਆਪੋ ਆਪਣੇ ਘਰਾਂ ਤੇ 14 ਮਾਰਚ ਨੂੰ ਲਾਉਣਗੇ ਕਾਲੇ ਝੰਡੇ । ਪੰਜਾਬ ਵਿੱਚ ਵੱਸਦੇ ਅੰਬੇਡਕਰੀ ਸਮਾਜ [ਅਨੁਸੂਚਿਤ ਅਤੇ ਪਿਛੜੀਆਂ ਸ਼੍ਰੇਣੀਆਂ ਅਤੇ ਧਾਰਮਿਕ ਘੱਟ ਗਿਣਤੀਆਂ) ਮੁੱਖੀ ਡਾ ਹਰਜਿੰਦਰ ਸਿੰਘ ਜੱਖੂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਤੇ 14 ਮਾਰਚ ਨੂੰ ਵਿਰੋਧ ਵਜੋਂ ਆਪੋ ਆਪਣੇ ਘਰਾਂ ਤੇ ਕਾਲੇ ਝੰਡੇ ਲਹਿਰਾਉਣ ਦੀ ਅਪੀਲ ਕੀਤੀ ਹੈ। ਜੈ ਭੀਮ ਟੀਮ ਪੰਜਾਬ ਦੇ ਸਮਾਜਿਕ ਵਿੰਗ ਜੈ ਭੀਮ ਯੂਨਾਈਟਡ ਵੋਇਸ ਆਫ ਪੰਜਾਬ ਅਤੇ ਜੈ ਭੀਮ ਯੂਨਾਈਟਡ ਵੂਮ ਇਨ ਫੈਡਰੇਸ਼ਨ ਦੀਆਂ ਆਗੂਆਂ ਦੀ ਕੌਰ ਕਮੇਟੀ ਦੀ ਮੀਟਿੰਗ ਚ ਉਪਰੋਕਤ ਅਹਿਮ ਫੈਸਲਾ ਕੀਤਾ ਗਿਆ ਹੈ ਡਾ ਹਰਜਿੰਦਰ ਸਿੰਘ ਜੱਖੂ ਨੇ ਪ੍ਰੈਸ ਮਿਲਣੀ ਦੌਰਾਨ ਦੱਸਿਆ ਕਿ ਬੀਜੇਪੀ ਦੇ ਰਾਜ ਵਾਲੇ ਸੂਬਿਆਂ ਚ ਦਲਿਤ ਸਮਾਜ ਦਾ ਹਰ ਪਲ ਦਹਿਸ਼ਤ ਵਿੱਚ ਬੀਤ ਰਿਹਾ ਹੈ । ਆਰ ਐੱਸ ਐੱਸ ਬੀ ਜੇ ਪੀ,ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਅਤੇ ਹੋਰ ਗਰਮ ਖਿਆਲੀ ਹਿੰਦੂ ਜਥੇਬੰਦੀਆਂ ਦੇ ਵਰਕਰ ਅਤੇ ਆਗੂ ਬਿਨਾ ਕਿਸੇ ਡਰ ਤੇ ਸਰਕਾਰੀ ਸ਼ਹਿ ਤੇ ਜ਼ੁਲਮ ਕਰ ਰਹੇ ਹਨ। ਸੂਬਿਆਂ ਵਿੱਚ ਦਲਿਤ ਲਾੜੇ ਘੋੜੀ ਤੇ ਚੜਨ ਤੋਂ ਰੋਕੇ, ਅਤੇ ਕੁੱਟੇ ਮਾਰੇ ਜਾਂਦੇ ਹਨ। ਜੇਕਰ ਕੋਈ ਦਲਿਤ ਨੌਜਵਾਨ ਬੁਲੇਟ ਮੋਟਰਸਾਈਕਲ ਖਰੀਦਦਾ ਹੈ ਤਾਂ ਉਸਦੇ ਗੁੱਟ ਵੱਡ ਦਿੱਤੇ ਜਾਂਦੇ ਹਨ. ਦਲਿਤਾਂ ਦੀਆਂ ਨੂੰਹਾਂ ਅਤੇ ਧੀਆਂ ਨੂੰ ਦਿਨ ਦਿਹਾੜੇ ਚੁੱਕ ਕੇ ਬਲਾਤਕਾਰ ਕੀਤੇ ਜਾ ਰਹੇ ਹਨ। ਸਕੂਲਾਂ ਸਮੇਤ ਸਕੂਲਾਂ ਸਮੇਤ ਸਰਕਾਰੀ ਅਦਾਰਿਆਂ ਵਿੱਚ ਦਲਿਤ ਕਰਮਚਾਰੀਆਂ ਨੂੰ ਜਲੀਲ ਕਰਨ ਲਈ ਦਰਵਾਜੇ ਤੇ ਦੋ – ਦੋ ਘੰਟੇ ਖੜੇ ਰਹਿਣ ਦੀ ਸਜ਼ਾ ਦਿੱਤੀ ਜਾਦੀ ਹੈ | ਦਲਿਤ ਬੱਚਿਆਂ ਨੂੰ ਸਕੂਲਾਂ ਕਾਲਜਾ ਅਤੇ ਯੂਨੀਵਰਸਿਟੀਆਂ ਦੇ ਜਾਤ ਦੇ ਨਾਮ ਤੇ ਪੀੜਤ ਕੀਤਾ ਜਾਦਾ ਹੈ। ਭਾਰਤੀ ਸੰਵਿਧਾਨ ਦੇ ਨਿਰਮਾਤਾ, ਦੁਨੀਆ ਭਰ ਦੇ ਬੇਤਾਜ ਵਿਦਵਾਨ ਮਨੁੱਖੀ ਅਧਿਕਾਰਾਂ ਦੇ ਸਿਰਮੌਰ ਆਗੂ, ਸਾਰੇ ਧਰਮਾ ਅਤੇ ਵਰਗਾ ਦੀਆ ਔਰਤਾ ਅਤੇ ਦਲਿਤਾਂ ਨੂੰ ਇੱਜਤ ਦੀ ਜਿੰਦਗੀ ਦੇ ਰਾਹੇ ਤੋਰਨ ਵਾਲੇ ਬਾਬਾ ਸਾਹਿਬ ਡਾਕਟਰ ਅੰਬੇਡਦਰ ਜੀ ਦੇ ਬੁੱਤਾ ਨੂੰ ਤੋੜਿਆ ਜਾ ਰਿਹਾ ਹੈ । ਉਨਾ ਜੁਲਮਾਂ ਦੇ ਖਿਲਾਫ ਬੋਲਣ ਵਾਇਆ ਨੂੰ ਡਰਾਇਆ, ਧਮਕਾਇਆ ਅਤੇ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ । ਕਿਧਰੇ ਵੀ ਕੋਈ ਸੁਣਵਾਈ ਨਹੀਂ ਹੁੰਦੀ । ਇਹੋ ਜਿਹਾ ਰਾਜ ਬੀ ਜੇ ਪੀ ਵਾਲੇ ਪੰਜਾਬ ਵਿੱਚ ਵੀ ਲੈ ਕੇ ਆਉਣ ਦਾ ਏਜੰਡਾ ਲਈ ਫਿਰਦੇ ਹਨ | ਇਹ ਸਾਡਾ ਪੰਜਾਬੀਆ ਦਾ ਦੁਖ਼ਾਤ ਹੈ ਕਿ ਨਿੱਜੀ ਲਾਲਚਾ ਹਿੱਤ ਸਿੱਖਾ ਦੇ ਰਵਾਇਤੀ ਆਗੂ ਅਤੇ ਦਲਿਤਾ ਦੇ ਕੁੱਝ ਡੇਰੇਦਾਰ ਬੀ ਜੇ ਪੀ ਨਾਲ ਹੱਥ ਸਿਲਾਈ ਬੈਠੇ ਹਨ ਸਾਡੀ ਉਨਾ ਨੂੰ ਵੀ ਅਪੀਲ ਹੈ ਕਿ ਉਹ ਪੰਜਾਬ ਬੀ ਜੇ ਪੀ (ਮਨੂੰ ਦੇ ਵਿਧਾਨ) ਦੇ ਹਵਾਲੇ ਕਰਨ ਵਾਲੇ ਸਿਆਸੀ ਟਕੂਏ ਦੇ ਦਸਤੇ ਨਾਂ ਬਣਨ । ਡਾ ਜੱਖੂ ਨੇ ਦਲਿਤ ਅਤੇ ਸਿੱਖ ਸਮਾਜ ਨੂੰ ਅਪੀਲ ਕੀਤੀ ਕਿ ਜੇਕਰ ਅਣਖ ਰੱਖਦੇ ਹੋ।ਆਪਆਉਣ ਵਾਲਿਆ ਪੀੜ੍ਹੀਆ ਨੂੰ ਬਚਾਉਣਾ ਚਾਹੁੰਦੇ ਹੋ ਤਾ 14 ਮਾਰਚ ਦੇ ਇਕੱਠ ਤੇ ਦੂਰੀ ਬਣਾ ਕੇ ਰੱਖੋਂ ਡਾ ਜੱਖੂ ਨੇ ਪੰਜਾਬ ਹਿਤੈਸ਼ੀ ਬੁੱਧੀ ਜੀਵੀ ਵਰਗ ਨੂੰ ਅਪੀਲ ਕੀਤੀ ਹੈ ਕੀ ਉਹ ਵੀ ਇਸ ਤੇ ਸੋਚ ਵਿਚਾਰ ਕਰਨ ।
ਇਸ ਮੌਕੇ ’ਤੇ ਜੈ ਭੀਮ ਟੀਮ ਪੰਜਾਬ ਦੀ ਸਮੁੱਚੀ ਸੀਨਿਆਰ ਲੀਡਰ ਲੀਡਰਸ਼ੀਪ ਪ੍ਰਿਸੀਪਲ ਕੇਵਲ ਸਿੰਘ, ਸ ਗੁਰਚਰਨ ਸਿੰਘ ਉੱਪਲ, ਹੈਪੀ ਕੌਲ, ਜਗਬੀਰ ਸਿੰਘ ਸਹੂੰਗੜਾ, ਮਾਸਟਰ ਕੁਲਦੀਪ ਸਿੰਘ ਮਸੀਤੀ, ਜਸਵੰਤ ਸਿੰਘ ਫੌਜੀ, ਬੀਬੀ ਕੁਲਵਿੰਦਰ ਕੌਰ ਕਪੂਰਥਲਾ ਸੰਦੀਪ ਮੂਲਨਿਵਾਸੀ ,ਸੰਜੀਵ ਮੂਲਨਿਵਾਸੀ ,ਲੱਕੀ ਬੈਂਸ,ਸਰਬਜੀਤ ਸਿੰਘ ,ਸੁਨੀਲ ਕੁਮਾਰ
