ਮਾਮਲਾ ਮ੍ਰਿਤਕ ਰਾਜੇਸ਼ ਦੀ ਭੇਦ ਭਰੀ ਹਾਲਤ ‘ਚ ਹੋਈ ਮੌਤ ਦਾ ,12 ਦਿਨ ਬੀਤਣ ਦੇ ਬਾਵਜੂਦ ਮੁਲਜ਼ਮ ਪੁਲਿਸ ਦੀ ਪਕੜ ਤੋਂ ਦੂਰ  

• ਪੀੜਤ ਪਰਿਵਾਰ ਨੇ ਦਿੱਤਾ 3 ਦਿਨ ਦਾ ਅਲਟੀਮੇਟਮ; ਸ਼ਨੀਵਾਰ ਮ੍ਰਿਤਕ ਦੇਹ ਸਮੇਤ ਦਿੱਤਾ ਜਾਵੇਗਾ ਧਰਨਾ

• ਬੇਗਮਪੁਰਾ ਟਾਈਗਰ ਫੋਰਸ ਪੀੜਤ ਪਰਿਵਾਰ ਨੂੰ ਇਨਸਾਫ਼ ਦੁਆ ਕੇ ਰਹੇਗੀ : ਆਗੂ

ਹੁਸ਼ਿਆਰਪੁਰ, 3 ਮਾਰਚ (ਤਰਸੇਮ ਦੀਵਾਨਾ ) –

12 ਦਿਨ ਪਹਿਲਾਂ ਭੇਦ ਭਰੀ ਹਾਲਤ ਵਿੱਚ ਮੌਤ ਦੀ ਗਰਾਹੀ ਬਣੇ ਮੁਹੱਲਾ ਟਿੱਬਾ ਸਾਹਿਬ ਵਾਸੀ ਰਾਜੇਸ਼ ਕੁਮਾਰ ਦੇ ਪਰਿਵਾਰਿਕ ਮੈਂਬਰਾਂ ਨੇ ਹੁਸ਼ਿਆਰਪੁਰ ਪੁਲਿਸ ਪ੍ਰਸ਼ਾਸਨ ਵੱਲੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਨਾ ਕਰ ਸਕਣ ਦੇ ਰੋਸ ਵੱਜੋਂ ਪੁਲਿਸ ਨੂੰ ਸ਼ੁਕਰਵਾਰ ਤੱਕ ਆਖਰੀ ਅਲਟੀਮੇਟਮ ਦਿੰਦਿਆਂ ਕਿਹਾ ਕਿ ਸ਼ਨੀਵਾਰ ਨੂੰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਮ੍ਰਿਤਕ ਦੇਹ ਸਮੇਤ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਹੈ | ਦਾਅਵਤ ਰੈਸਟੋਰੈਂਟ ਹੁਸ਼ਿਆਰਪੁਰ ਵਿੱਚ ਮ੍ਰਿਤਕ ਰਾਜੇਸ਼ ਕੁਮਾਰ ਦੇ ਪਰਿਵਾਰਿਕ ਮੈਂਬਰਾਂ ਨੇ ਕੀਤੀ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਪੁਲਿਸ ਦੀ ਨਾਅਹਿਲੀਅਤ ਦੇ ਖਿਲਾਫ਼ ਪਰਿਵਾਰ ਵਿੱਚ ਬਹੁਤ ਵੱਡਾ ਰੋਸ ਹੈ | ਇਸ ਪ੍ਰੈੱਸ ਕਾਨਫਰੰਸ ਵਿੱਚ ਮ੍ਰਿਤਕ ਰਾਜੇਸ਼ ਦੇ ਭਰਾ ਰਵੀ ਕੁਮਾਰ, ਮਾਂ ਉਸ਼ਾ ਰਾਣੀ ਪਤਨੀ ਸਤਨਾਮ ਸਿੰਘ ਵਾਸੀ ਮੁਹੱਲਾ ਟਿੱਬਾ ਸਾਹਿਬ ਥਾਣਾ ਮਾਡਲ ਟਾਉਨ ਜਿਲ੍ਹਾ ਹੁਸ਼ਿਆਰਪੁਰ ਅਤੇ ਹੋਰ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਸ੍ਰੀਮਤੀ ਬਲਵਿੰਦਰ ਕੌਰ ਕੌਂਸਲਰ, ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਬੇਗਮਪੁਰਾ ਟਾਈਗਰ ਫੋਰਸ ਦੇ ਜਿਲ੍ਹਾ ਪ੍ਰਧਾਨ ਹੈਪੀ ਫ਼ਤਹਿਗੜ੍ਹ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਦੇ ਨੁਮਾਇੰਦੇ ਵੀ ਹਾਜ਼ਿਰ ਸਨ | ਕੌਂਸਲਰ ਬਲਵਿੰਦਰ ਕੌਰ ਨੇ ਦੱਸਿਆ ਕਿ ਪੀੜਤ ਪਰਿਵਾਰ ਪੁਲਿਸ ਨੂੰ ਪੂਰਾ ਸਹਿਯੋਗ ਦੇ ਰਿਹਾ ਹੈ ਪਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੀ ਪੁਲਿਸ ਲਗਾਤਾਰ ਪਰਿਵਾਰ ਨੂੰ ਲਾਰਾ ਲੱਪਾ ਲਾ ਰਹੀ ਹੈ ਅਤੇ ਕਥਿਤ ਤੌਰ ‘ਤੇ ਉਸਦੀ ਮੌਤ ਨੂੰ ਗਲਤ ਦਿਸ਼ਾ ਵੱਲ ਲਿਜਾਇਆ ਜਾ ਰਿਹਾ ਹੈ | ਉਲਟਾ ਇਸ ਭੇਦਭਰੀ ਹਾਲਤ ਵਿੱਚ ਰਾਜੇਸ਼ ਦੀ ਹੋਈ ਮੌਤ ਲਈ ਜ਼ਿੰਮੇਵਾਰ ਉਸਦੀ ਪਤਨੀ ਸਪਨਾ, ਉਸ ਦੀ ਭੂਆ ਅਤੇ ਸਪਨਾ ਨਾਲ ਇੱਕ ਨਿੱਜੀ ਹਸਪਤਾਲ ਵਿੱਚ ਕੰਮ ਕਰਦੇ ਪਰਮਜੀਤ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਰਾਜੇਸ਼ ਕੁਮਾਰ ਦੀ ਮ੍ਰਿਤਕ ਦੇਹ ਦਾ ਸੰਸਕਾਰ ਕਰਨ ਦਾ ਲਗਾਤਾਰ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ |

 

ਇਹ ਹੈ ਮਾਮਲਾ :

 

ਜ਼ਿਕਰ ਯੋਗ ਹੈ ਕਿ 18 ਫਰਵਰੀ ਨੂੰ ਰਾਜੇਸ਼ ਕੁਮਾਰ ਦੀ ਮ੍ਰਿਤਕ ਦੇਹ ਭੇਦ ਭਰੀ ਹਾਲਤ ਵਿੱਚ ਸਥਾਨਕ ਬਿਜਲੀ ਬੋਰਡ ਦੀ ਫੁਟਬਾਲ ਗਰਾਊਂਡ ਵਿੱਚੋਂ ਬਰਾਮਦ ਹੋਈ ਸੀ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਮੰਨਣਾ ਹੈ ਕਿ ਉਸ ਦੀ ਪਤਨੀ ਕਿਸੇ ਹੋਰ ਨੌਜਵਾਨ ਨਾਲ ਨਜਾਇਜ਼ ਸੰਬੰਧਾਂ ਦੇ ਚੱਲਦਿਆਂ ਉਸ ਉੱਪਰ ਤਲਾਕ ਲਈ ਦਬਾਓ ਪਾਉਂਦੀ ਸੀ ਜਿਸ ਕਾਰਣ ਉਹ ਪ੍ਰੇਸ਼ਾਨ ਚੱਲਿਆ ਆ ਰਿਹਾ ਸੀ | ਜਿਸ ਦੇ ਚੱਲਦਿਆਂ ਉਸ ਦੀ ਭੇਦ ਭਰੀ ਹਾਲਤ ਵਿੱਚ ਮੌਤ ਹੋਈ ਹੈ | ਥਾਣਾ ਮਾਡਲ ਟਾਊਨ ਪੁਲਿਸ ਵੱਲੋਂ ਮ੍ਰਿਤਕ ਰਾਜੇਸ਼ ਦੀ ਪਤਨੀ ਸਮੇਤ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੋਇਆ ਹੈ ਪਰ ਪਰਿਵਾਰ ਮੁਲਜ਼ਮਾ ਦੀ ਗ੍ਰਿਫਤਾਰੀ ਨਾਲ ਹੋਣ ਤੱਕ ਸੰਸਕਾਰ ਨਾ ਕਰਨ ਤੇ ਅੜਿਆ ਹੋਇਆ ਹੈ | ਮ੍ਰਿਤਕ ਰਾਜੇਸ਼ ਦੀ ਮਾਂ ਉਸ਼ਾ ਰਾਣੀ ਪਤਨੀ ਸਤਨਾਮ ਸਿੰਘ ਵਾਸੀ ਮੁਹੱਲਾ ਟਿੱਬਾ ਸਾਹਿਬ ਥਾਣਾ ਮਾਡਲ ਟਾਉਨ ਜਿਲ੍ਹਾ ਹੁਸ਼ਿਆਰਪੁਰ ਨੇ ਥਾਣਾ ਮਾਡਲ ਟਾਊਨ ਦੀ ਪੁਲਿਸ ਨੂੰ ਲਿਖਵਾਏ ਬਿਆਨਾਂ ਵਿੱਚ ਦੱਸਿਆ ਕਿ ਉਸ ਦੇ ਛੋਟੇ ਲੜਕੇ ਰਾਜੇਸ਼ ਕੁਮਾਰ ਦਾ ਪ੍ਰੇਮ ਵਿਆਹ ਸਾਲ 2012 ਵਿੱਚ ਸਪਨਾ ਪੁੱਤਰੀ ਲੇਟ ਉਮ ਪ੍ਰਕਾਸ਼ ਵਾਸੀ ਮਾਨ ਸਿੰਘ ਗੇਟ ਖਰਾਸ ਵਾਲੀ ਗਲੀ ਅੰਮ੍ਰਿਤਸਰ ਨਾਲ ਹੋਇਆ ਤੇ ਉਸ ਦਾ 13 ਸਾਲ ਦਾ ਬੇਟਾ ਵੀ ਸੀ ਉਸ ਨੇ ਦੱਸਿਆ ਕਿ ਮੇਰੀ ਨੂੰਹ ਸਪਨਾ ਇੱਕ ਨਿੱਜੀ ਹਸਪਤਾਲ ਸੁਤਿਹਿਰੀ ਰੋਡ ਹੁਸ਼ਿਆਰਪੁਰ ਵਿੱਚ ਨਰਸ ਵਜੋਂ ਕੰਮ ਕਰਦੀ ਸੀ ਤੇ ਸਪਨਾ ਆਪਣੇ ਲੜਕੇ ਸਮੇਤ ਕਰੀਬ 7 ਮਹੀਨੇ ਤੋਂ ਅਲੱਗ ਰਹਿ ਰਹੀ ਸੀ ਤੇ ਕਾਫੀ ਸਮੇਂ ਤੋਂ ਮੇਰੇ ਲੜਕੇ ਰਾਜੇਸ਼ ਕੁਮਾਰ ਨੂੰ ਤਲਾਕ ਲੈਣ ਲਈ ਦਬਾਅ ਪਾਉਂਦੀ ਸੀ ਮਿਤੀ 18 ਫਰਵਰੀ ਨੂੰ ਵੀ ਤਲਾਕ ਦੇ ਪੇਪਰਾਂ ‘ਤੇ ਸਾਈਨ ਕਰਨ ਲਈ ਕਹਿ ਰਹੀ ਸੀ ਜਿਸ ਕਰਕੇ ਮੇਰਾ ਲੜਕਾ ਰਾਕੇਸ਼ ਕੁਮਾਰ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਪਰਮਜੀਤ ਸਿੰਘ ਵਾਸੀ ਮੁਹੱਲਾ ਕੀਰਤੀ ਨਗਰ ਹੁਸ਼ਿਆਰਪੁਰ ਜੋ ਹਸਪਤਾਲ ਵਿੱਚ ਲੈਬੋਰਟਰੀ ਇੰਚਾਰਜ ਵਜੋਂ ਕੰਮ ਕਰਦਾ ਹੈ ਜਿਸ ਨਾਲ ਮੇਰੀ ਨੂੰਹ ਸਪਨਾ ਦੇ ਕਥਿਤ ਤੌਰ ‘ਤੇ ਨਜਾਇਜ ਸਬੰਧ ਸਨ ਅਤੇ ਸਪਨਾ ਦੀ ਭੂਆ ਸੀਮਾ ਰਾਣੀ ਪਤਨੀ ਤਿਲਕ ਰਾਜ ਵਾਸੀ ਟੈਗੋਰ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਅਤੇ ਪਰਮਜੀਤ ਸਿੰਘ ਵੀ ਮੇਰੇ ਲੜਕੇ ਨੂੰ ਤਲਾਕ ਦੇਣ ਬਾਰੇ ਤੰਗ ਪ੍ਰੇਸ਼ਾਨ ਕਰਦੇ ਸੀ ਤੇ 18 ਫਰਵਰੀ ਨੂੰ ਮੇਰਾ ਲੜਕਾ ਰਾਜੇਸ਼ ਕੁਮਾਰ ਸਵੇਰੇ ਘਰ ਤੋਂ ਆਪਣੇ ਕੰਮ ਤੇ ਗਿਆ ਹੋਇਆ ਸੀ ਤੇ ਦੇਰ ਰਾਤ ਤੱਕ ਘਰ ਨਾ ਪਰਤਣ ਤੇ ਉਸ ਦੀ ਭਾਲ ਕਰਨ ਦੌਰਾਨ ਰਾਜੇਸ਼ ਕੁਮਾਰ ਦਸ਼ਮੇਸ਼ ਨਗਰ ਫੁੱਟਬਾਲ ਗਰਾਊਂਡ ਨਜਦੀਕ ਡਿੱਗਿਆ ਪਿਆ ਦੇਖਿਆ ਤਾਂ ਮੇਰਾ ਵੱਡਾ ਲੜਕਾ ਰਵੀ ਕੁਮਾਰ ਸਿਵਲ ਹਸਪਤਾਲ ਹੁਸ਼ਿਆਰਪੁਰ ਲੈ ਕੇ ਗਿਆ ਜਿੱਥੇ ਡਾਕਟਰਾਂ ਵੱਲੋਂ ਰਾਜੇਸ਼ ਕੁਮਾਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ | ਮ੍ਰਿਤਕ ਰਾਜੇਸ਼ ਦੀ ਮਾਂ ਊਸ਼ਾ ਦੇ ਬਿਆਨ ਦੇ ਆਧਾਰ ‘ਤੇ ਥਾਣਾ ਮਾਡਲ ਟਾਊਨ ਪੁਲਿਸ ਨੇ ਸਪਨਾ, ਉਸਦੀ ਮਾਸੀ ਸੀਮਾ ਰਾਣੀ ਵਾਸੀ ਟੈਗੋਰ ਨਗਰ ਹੁਸ਼ਿਆਰਪੁਰ ਅਤੇ ਮੁਹੱਲਾ ਕੀਰਤੀ ਨਗਰ ਦੇ ਰਹਿਣ ਵਾਲੇ ਪਰਮਜੀਤ ਸਿੰਘ ਖਿਲਾਫ਼ ਧਾਰਾ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੇ ਵਾਰਸਾਂ ਵੱਲੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਹੋਣ ਤੱਕ ਸੰਸਕਾਰ ਕਰਨ ਤੋਂ ਲਗਾਤਾਰ ਇਨਕਾਰ ਕੀਤਾ ਜਾ ਰਿਹਾ ਹੈ |

ਫੋਟੋ ਅਜਮੇਰ ਦੀਵਾਨਾ

Leave a Reply

Your email address will not be published. Required fields are marked *