ਚਾਈਨਾ ਡੋਰ ਦੀ ਲਪੇਟ ਵਿੱਚ ਆ ਕੇ ਲੋਕਾ ਦੇ ਨਾਲ ਨਾਲ ਵੱਡੀ ਪੱਧਰ ਤੇ ਬੇ-ਜਵਾਨ ਪੰਛੀ ਵੀ ਮਰ ਰਹੇ ਹਨ : ਸੰਤ ਸਤਰੰਜਨ ਸਿੰਘ ਧੁੱਗਿਆ ਵਾਲੇ

ਚਾਈਨਾ ਡੋਰ ਦੀ ਲਪੇਟ ਵਿੱਚ ਆ ਕੇ ਲੋਕਾ ਦੇ ਨਾਲ ਨਾਲ ਵੱਡੀ ਪੱਧਰ ਤੇ ਬੇ-ਜਵਾਨ ਪੰਛੀ ਵੀ ਮਰ ਰਹੇ ਹਨ : ਸੰਤ ਸਤਰੰਜਨ ਸਿੰਘ ਧੁੱਗਿਆ ਵਾਲੇ

 

ਹੁਸ਼ਿਆਰਪੁਰ 1ਫਰਵਰੀ ( ਤਰਸੇਮ ਦੀਵਾਨਾ ) – ਬਾਜ਼ਾਰਾਂ ਵਿੱਚ ਚਾਇਨਾ ਡੋਰ ਦੁਕਾਨਦਾਰ ਬੇਖੌਫ ਤੇ ਸ਼ਰੇਆਮ ਵੇਚ ਰਹੇ ਹਨ। ਪੁਲਿਸ ਨੂੰ ਪਤੰਗ ਵੇਚਣ ਵਾਲੀਆਂ ਦੁਕਾਨਾਂ ਤੇ ਰੇਡ ਕਰਕੇ ਚਾਈਨਾ ਡੋਰ ਦੀ ਖਰੀਦੋ ਫਰੋਕਤ ਕਰਨ ਵਾਲੇ ਦੁਕਾਨਦਾਰਾਂ ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ । ਤਾਂ ਜੋ ਆਮ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ । ਇਹਨਾਂ ਗੱਲਾਂ ਦਾ ਪ੍ਰਗਟਾਵਾ ਨਜ਼ਦੀਕੀ ਪਿੰਡ ਧੁੱਗਾ ਕਲਾਂ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜੀ ਦੇ ਮੁੱਖ ਸੇਵਾਦਾਰ ਸੰਤ ਸਤਰੰਜਨ ਸਿੰਘ ਧੁੱਗਿਆ ਵਾਲਿਆਂ ਨੇ ਸਾਡੇ ਪੱਤਰਕਾਰ ਨਾਲ ਇੱਕ ਪ੍ਰੈੱਸ ਵਾਰਤਾ ਦੌਰਾਨ ਕੀਤਾ ਉਨਾਂ ਕਿਹਾ ਕਿ ਜਦੋਂ ਤੱਕ ਪੁਲਿਸ ਸਖਤੀ ਨਹੀ ਵਰਤਦੀ ਉਦੋਂ ਤੱਕ ਸ਼ਾਇਦ ਹੀ ਚਾਇਨਾ ਡੋਰ ਬੰਦ ਹੋ ਸਕੇ । ਉਹਨਾਂ ਕਿਹਾ ਕਿ ਜਦੋਂ ਕਈ ਵਾਰ ਪੁਲਿਸ ਪਤੰਗਾਂ ਦੀਆਂ ਦੁਕਾਨਾਂ ਤੇ ਛਾਪੇਮਾਰੀ ਕਰਦੀ ਹੈ ਤਾਂ ਚਾਈਨਾ ਡੋਰ ਦੇ ਗੱਟੂ ਨਹੀ ਮਿਲਦੇ ਲੇਕਿਨ ਜਦੋਂ ਨੌਜਵਾਨ ਤੇ ਬੱਚੇ ਡੋਰ ਲੈਣ ਜਾਂਦੇ ਹਨ ਤਾਂ ਦੁਕਾਨਦਾਰ ਬੜੀ ਅਸਾਨੀ ਨਾਲ ਉਨਾਂ ਨੂੰ ਚਾਈਨਾ ਡੋਰ ਦੇ ਦਿੰਦੇ ਹਨ। ਉਹਨਾਂ ਕਿਹਾ ਕਿ ਪਤੰਗਬਾਜ਼ੀ ਕਰਨ ਲਈ ਨੌਜਵਾਨ ਤੇ ਬੱਚੇ ਸਿੰਪਲ ਡੋਰਾ ਹੀ ਵਰਤਣ ਤਾ ਵਧੀਆ ਹੈ ! ਉਹਨਾ ਕਿਹਾ ਕਿ ਪੁਰਾਣੇ ਸਮਿਆਂ ਤੋਂ ਸਾਡੇ ਦੇਸ਼ ਅੰਦਰ ਅਤੇ ਪੰਜਾਬ ਵਿੱਚ ਪਤੰਗਬਾਜ਼ੀ ਕਰਨ ਦੇ ਸ਼ੌਕ ਨੌਜਵਾਨਾਂ ਤੇ ਬੱਚਿਆਂ ਵਿਚ ਹਨ ਤੇ ਇਕ ਤਰ੍ਹਾਂ ਦਾ ਸਭਿਆਚਾਰ ਵੀ ਹੈ । ਉਹਨਾਂ ਕਿਹਾ ਕਿ ਜਿਵੇਂ ਜਿਵੇਂ ਸਮਾਂ ਬਦਲਦਾ ਜਾ ਰਿਹਾ ਹੈ ਤਿਵੇਂ ਤਿਵੇਂ ਪਤੰਗਬਾਜ਼ੀ ਕਰਨ ਦੇ ਸਾਜ਼ੋ ਸਮਾਨ ਵਿੱਚ ਬਹੁਤ ਜਿਆਦਾ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਬਾਕੀ ਰਹਿੰਦੀ ਖੂੰਹਦੀ ਕਸਰ ਚਾਈਨਾ ਤੋਂ ਆਉਦੀ ਡੋਰ ਨੇ ਪੂਰੀ ਕਰੀ ਜਾਂਦੀ ਹੈ ਜਿਸਦੀ ਲਪੇਟ ਵਿੱਚ ਆਉਣ ਨਾਲ ਕਿਸੇ ਦਾ ਨੱਕ,ਕਿਸੇ ਦਾ ਮੂੰਹ, ਤੇ ਕਿਸੇ ਦੀਆ ਗਲਾਂ ਆਦਿ ਕੱਟੀਆਂ ਜਾ ਰਹੀਆਂ ਹਨ । ਉਹਨਾਂ ਕਿਹਾ ਕਿ ਇਸ ਖ਼ਤਰਨਾਕ ਡੋਰ ਦਾ ਬੰਦ ਹੋਣਾ ਬਹੁਤ ਹੀ ਜਰੂਰੀ ਹੈ । ਉਹਨਾਂ ਕਿਹਾ ਕਿ ਨੌਜਵਾਨਾਂ ਤੇ ਬੱਚਿਆਂ ਨੂੰ ਵੀ ਇਸ ਗੱਲ ਦੀ ਸੰਜ਼ੀਦਗੀ ਨੂੰ ਸਮਝਣਾ ਚਾਹੀਦਾ ਕਿ ਉਨ੍ਹਾਂ ਵਲੋਂ ਉਡਾਏ ਪਤੰਗਾ ਦੀ ਡੋਰ ਦੀ ਚਪੇਟ ਵਿੱਚ ਆ ਕੇ ਲੋਕਾ ਦੇ ਨਾਲ ਨਾਲ ਕਈ ਬੇ-ਜਵਾਨ ਪੰਛੀ ਵੀ ਜ਼ਖ਼ਮੀ ਹੋ ਰਹੇ ਹਨ ਇਸ ਕਰਕੇ ਚਾਈਨਾ ਡੋਰ ਨੂੰ ਨਾ ਹੀ ਵਰਤਿਆ ਜਾਵੇ ਤਾਂ ਚੰਗੀ ਗੱਲ ਹੈ ਕਿਉਂਕਿ ਚਾਈਨਾ ਡੋਰ ਦੇ ਨਾ ਵਰਤਣ ਨਾਲ ਲੋਕਾਂ ਤੇ ਪੰਛੀਆਂ ਦੀਆਂ ਕੀਮਤੀ ਜਾਨਾਂ ਬਚ ਸਕਦੀਆਂ ਹਨ ਉਹਨਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਚਾਈਨਾ ਡੋਰ ਤੇ ਪੂਰਨ ਤੌਰ ਤੇ ਪਾਬੰਦੀ ਲਾਉਣੀ ਚਾਹੀਦੀ ਹੈ । ਉਹਨਾਂ ਕਿਹਾ ਕਿ ਚਾਈਨਾ ਡੋਰ ਦੀ ਖਰੀਦੋ ਫਰੋਕਤ ਕਰਨ ਵਾਲੇ ਵਿਆਕਤੀ ਦੇ ਫੜੇ ਜਾਣ ਤੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਵੀ ਸੂਝ ਬੂਝ ਤੋ ਕੰਮ ਲੈਣਾ ਚਾਹੀਦਾ ਹੈ ਕਿਉਂਕਿ ਇਹ ਡੋਰ ਪੰਛੀਆਂ ਤੇ ਰਾਹਗੀਰਾਂ ਲਈ ਜਾਨ ਦਾ ਖੌਅ ਬਣ ਰਹੀ ਹੈ । ਜਿਸਦੇ ਲਪੇਟ ਵਿੱਚ ਆਉਣ ਨਾਲ ਕੋਈ ਵੀ ਗੰਭੀਰ ਜ਼ਖ਼ਮੀ ਹੋ ਸਕਦਾ ਹੈ ।

Leave a Reply

Your email address will not be published. Required fields are marked *