*ਡਾ. ਅੰਬੇਡਕਰ ਮਿਸ਼ਨ ਨੂੰ ਸਮਰਪਿਤ ਸੈਮੀਨਾਰ ਕਰਵਾਇਆ*

ਫਗਵਾੜਾ ( ਸੁਨੀਲ) ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਮਿਸ਼ਨ ਨੂੰ ਸਮਰਪਿਤ ਜਥੇਬੰਦੀ *ਜੈ ਭੀਮ ਯੂਨਾਈਟਿਡ ਵੋਇਸ ਆਫ ਪੰਜਾਬ* ਵੱਲੋਂ ਮੰਨੁ ਸਿਮਰਤੀ ਦਹਿਨ ਦਿਵਸ ‘ਤੇ ਡਾ.ਅੰਬੇਡਕਰ ਭਵਨ ਅਰਬਨ ਅਸਟੇਟ ਫਗਵਾੜਾ ਵਿਖੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਮੁੱਖ ਬੁਲਾਰਿਆਂ ਵਜੋਂ ਡਾ. ਰਿਤੂ ਸਿੰਘ, ਐਡਵੋਕੇਟ ਸਿਮਰਨਜੀਤ ਸਿੰਘ, ਅੰਬੇਡਕਰੀ ਪ੍ਰਚਾਰਕ ਗਿਆਨਸ਼ੀਲ ਢੰਡਾ ,
ਡਾ. ਹਰਜਿੰਦਰ ਸਿੰਘ ਜੱਖੂ ,ਬੀਬਾ ਹਰਵਿੰਦਰ ਕੌਰ ਉਸਮਾਂ ਤਰਨਤਾਰਨ, ਡਾ. ਇੰਦਰਜੀਤ ਸਿੰਘ ਕਜਲਾ ਅਤੇ ਧਰਮਿੰਦਰ ਸਿੰਘ ਭੁੱਲਾਰਾਈ, ਇੰਜ. ਹੈਪੀ ਕੋਲ,
ਕੁੰਵਰ ਜਗਬੀਰ ਸਿੰਘ ਸਹੂੰਗੜਾ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੋਰਾਨ ਬੁਲਾਰਿਆਂ ਨੇ ਇਸ ਵਿਸ਼ੇ ‘ਤੇ ਸੈਮੀਨਾਰ ਕਰਵਾਉਣ ਨੂੰ ਡਾ. ਹਰਜਿੰਦਰ ਸਿੰਘ ਜੱਖੂ ਦੀ ਵੱਡੀ ਦਲੇਰੀ ਦੱਸਿਆ। ਉੱਘੇ ਲੇਖਕ ਅਤੇ ਵਿਦਵਾਨ ਸੋਹਨ ਸਹਿਜਲ ਨੇ ਮੰਨੁ ਸਿਮਰਤੀ ‘ਤੇ ਇੱਕ ਕਵਿਤਾ ਪੜ੍ਹੀ। ਜਥੇਬੰਦੀ ਵਲੋਂ ਉਨ੍ਹਾਂ ਦਾ ਉਚੇਚਾ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਬੁੱਧ ਧਰਮ ਦੇ ਪ੍ਰਚਾਰਕ ਅੰਬੇਡਕਰਵਾਦੀ ਅਤੇ ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਸੰਜੀਵ ਭੋਰਾ (ਫਿਲੌਰ ) ਜੀ ਨੂੰ ਮਿਸ਼ਨਰੀ ਪ੍ਰਚਾਰਕ ਐਵਾਰਡ 2025 ਨਾਲ ਨਵਾਜਿਆ ਗਿਆ। ਦਹਾਕੇ ਤੋਂ ਵੱਧ ਬਾਮਸੇਫ ਦੇ ਵੱਖ-ਵੱਖ ਸਟੇਟਾਂ ‘ਚ ਫੁਲ ਟਾਈਮ ਪ੍ਰਚਾਰਕ ਗਿਆਨ ਸ਼ੀਲ ਢੱਡਾ ਨੂੰ ਡਾ. ਅੰਬੇਡਕਰ ਮਿਸ਼ਨ ਟੀਚਿੰਗ ਅਵਾਰਡ 2025 ਨਾਲ ਸਨਮਾਨਿਤ ਕੀਤਾ ਗਿਆ। ਦਲਿਤ ਵਿਦਵਾਨ ਅਤੇ ਨਿਧੜਕ ਆਗੂ ਡਾ. ਰਿਤੂ ਸਿੰਘ ਨੂੰ ਮਾਤਾ ਸਵਿੱਤਰੀ ਬਾਈ ਫੂਲੇ ਅਵਾਰਡ 2025 ਨਾਲ ਨਿਵਾਜਿਆ ਗਿਆ। ਅੱਤਿਆਚਾਰ ਦਾ ਸ਼ਿਕਾਰ ਹੋਣ ਅਤੇ ਸਰਕਾਰੀ ਦਬਾਅ ਦੇ ਬਾਵਜੂਦ ਝੁਕਣ ਤੋਂ ਇਨਕਾਰ ਕਰਨ ਵਾਲੀ ਬੀਬੀ ਹਰਵਿੰਦਰ ਕੌਰ ਉਸਮਾਂ ਨੂੰ ਸ਼ੇਰਨੀ ਧੀ ਪੰਜਾਬ ਦੀ ਐਵਾਰਡ ਪ੍ਰਦਾਨ ਕਰਦਿਆਂ ਡਾ. ਜੱਖੂ, ਪ੍ਰਿੰਸੀਪਲ ਕੇਵਲ ਸਿੰਘ ਟੂਰਾ ਅਤੇ ਡਾ. ਅਵਨੀਤ ਕੌਰ ਜਖ਼ੁ ਨੇ ਕਿਹਾ ਕਿ ਸਮਾਜ ਦੀਆਂ ਦਲੇਰ ਧੀਆਂ ਦਾ ਇਸੇ ਤਰ੍ਹਾਂ ਸਨਮਾਨ ਜਾਰੀ ਰਹੇਗਾ। ਮਨੁੱਖੀ ਅਧਿਕਾਰਾਂ ਦੇ ਉੱਘੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਸਿਮਰਨਜੀਤ ਸਿੰਘ ਨੂੰ ਡਾ. ਅੰਬੇਡਕਰ ਮਨੁੱਖੀ ਅਧਿਕਾਰ ਅਵਾਰਡ ਦਿੱਤਾ ਗਿਆ। ਸਾਰੇ ਹੀ ਬੁਲਾਰਿਆਂ ਨੇ ਜੈ ਭੀਮ ਯੂਨਾਈਟਿਡ ਵੋਇਸ ਆਫ ਪੰਜਾਬ ਦੇ ਸੰਸਥਾਪਕ ਡਾ. ਹਰਜਿੰਦਰ ਸਿੰਘ ਜੱਖੂ ਦੇ ਇਨ੍ਹਾਂ ਉਪਰਾਲਿਆਂ ਨੂੰ ਭਵਿੱਖ ‘ਚ ਸਮਾਜ ਨੂੰ ਇੱਕਜੁਟ ਕਰਨ ਦੀਆਂ ਕੋਸ਼ਿਸ਼ਾਂ ਵਜੋਂ ਬਹੁਤ ਸਲਾਹਿਆ ਅਤੇ ਭਵਿੱਖ ‘ਚ ਡਾ. ਜੱਖੂ ਨੂੰ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਗਰੀਬਾਂ ਲਈ ਕਾਨੂੰਨੀ ਸਹਾਇਤਾ ‘ਚ ਮਦਦਗਾਰ ਬਣਨ ਲਈ ਜੈ ਭੀਮ ਯੂਨਾਈਡਿਟ ਵੋਇਸ ਫਾਰ ਜਸਟਿਸ ਦੇ ਨਾਮ ਹੇਠ ਸਮਾਜ ਦੇ ਵਕੀਲਾਂ ਦੀ ਜਥੇਬੰਦੀ ਖੜੀ ਕਰਨ ਜਾ ਰਹੇ ਹਾਂ। ਜਿਸ ਦੀ ਰੂਪ-ਰੇਖਾ ਲਈ 25 ਜਨਵਰੀ 2026 ਨੂੰ ਮੀਟਿੰਗ ਕੀਤੀ ਜਾਵੇਗੀ। ਇਸ ਮੌਕੇ ਐਡਵੋਕੇਟ ਐੱਸ ਐੱਲ ਵਿਰਦੀ,ਡਾ. ਐੱਸ ਪੀ ਸੁਮਨ, ਡਾ. ਦੇਸਰਾਜ ਕਲਸੀ, ਸੁਰਿੰਦਰ ਸਿੰਘ ਰਾਵਲਪਿੰਡੀ, ਸੈਫ ਪ੍ਰਧਾਨ ਜਸਵੀਰ ਸਿੰਘ, ਸੀਨੀਅਰ ਵਾਈਸ ਪ੍ਰਧਾਨ ਸੰਦੀਪ ਚਾਹਲ, ਸਟੇਟ ਕੋਆਰਡੀਨੇਟਰ ਮੋਹਨ ਮਹਿੰਦਰ, ਜ਼ਿਲ੍ਹਾ ਪ੍ਰਧਾਨ ਰਾਜੇਸ਼ ਕੁਮਾਰ,ਜਿਲਾ ਜਲੰਧਰ ਦੇ ਪ੍ਰਧਾਨ (ਸ਼ਹਿਰੀ) ਸੰਜੀਵ ਮੂਲਨਿਵਾਸੀ, ਪਵਿੱਤਰ ਸਿੰਘ ਉੱਪਲ, ਦਲਵੀਰ ਬਸਰਾ, ਬਲਜੀਤ ਕੋਰ ਅੰਬੇਡਕਰੀ, ਬਲਵੀਰ ਕੌਰ ਪਠਲਾਵਾ, ਬੀਬੀ ਸੁਖਜੀਤ ਕੌਰ ਸਿੱਧੂ, ਬੀਬੀ ਕੁਲਵੰਤ ਕੌਰ ਟੂਰਾ, ਮਨਜੀਤ ਕੌਰ ਕੋਟਰਾਣੀ, ਸਤਵਿੰਦਰ ਕੌਰ ਸੋਨੂੰ, ਮਨਜੀਤ ਕੌਰ, ਪੂਜਾ ਰਾਣੀ ਗੋਹਾਵਰ, ਅੰਜਲੀ ਰਾਜਪੂਤ, ਨਿਰਮਲ ਸਿੰਘ ਸਮਰਾ, ਜੱਸੀ ਕੋਟਰਾਣੀ, ਰਜਿੰਦਰ ਪ੍ਰਤਾਪ ਸਿੰਘ ਅਤੇ ਯੋਗਰਾਜ ਪ੍ਰਧਾਨ( ਭਾਰਤ ਰਤਨ ਡਾ: ਬੀ ਆਰ ਅੰਬੇਡਕਰ ਵੈਲਫੇਅਰ ਸੋਸਾਇਟੀ ਮੁਹੱਲਾ ਸਈਪੁਰ ਕਲਾਂ ਜਲੰਧਰ) ਸਾਥੀਆਂ ਸਮੇਤ ਮੌਜੂਦ ਰਹੇ ।
