ਕਸਬਾ ਹਰਿਆਣਾ ਵਿੱਚ ਦਿਨ-ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ 20/22 ਸਾਲਾ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ


ਹੁਸ਼ਿਆਰਪੁਰ / ਹਰਿਆਣਾ 16 ਦਸੰਬਰ ( ਤਰਸੇਮ ਦੀਵਾਨਾ ) – ਜ਼ਿਲ੍ਹਾ ਹੁਸ਼ਿਆਰਪੁਰ ਦੇ ਅਧੀਨ ਆਉਂਦੇ ਕਸਬਾ ਹਰਿਆਣਾ ਵਿੱਚ ਅੱਜ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਨੌਜਵਾਨ ‘ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ ਗਈ। ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਅੱਜ ਕਸਬਾ ਹਰਿਆਣਾ ਦੇ ਪੈਟਰੋਲ ਪੰਪ ਦੇ ਨਜਦੀਕ ਪੁਲ ‘ਤੇ ਸ਼ਾਮ ਕਰੀਬ 4 ਕੁ ਵਜੇ ਅਬਦਲ 20 /22 ਪੁੱਤਰ ਸਰਦਾਰੀ ਮੁਹੰਮਦ ਵਾਸੀ ਕੰਗਮਾਈ ਜੋ ਕਸਬਾ ਹਰਿਆਣਾ ਤੋਂ ਆਪਣੇ ਪਿੰਡ ਕੰਗਮਾਈ ਨੂੰ ਆਪਣੇ ਮੋਟਰਸਾਈਕਲ ‘ਤੇ ਜਾ ਰਿਹਾ ਸੀ ਜਦ ਉਹ ਪੈਟਰੋਲ ਪੰਪ ਨਜਦੀਕ ਪੁਲ ‘ਤੇ ਪਹੁੰਚਿਆ ਤਾਂ ਉਸ ਸਮੇਂ ਹੀ ਕੁਝ ਕਾਰ ਸਵਾਰਾਂ ਨੇ ਉਕਤ ‘ਤੇ ਗੋਲੀਆਂ ਚਲਾਕੇ ਫਰਾਰ ਹੋ ਗਏ, ਜਖ਼ਮੀ ਹੋਏ ਅਬਦੁਲ ਨੂੰ ਰਾਹਗੀਰਾਂ ਨੇ ਡਰੰਤ ਸਿਵਲ ਹਸਪਤਾਲ ਹੁਸਿਆਰਪੁਰ ਲਿਜਾਇਆ ਗਿਆ ਜਿਥੇ ਕਿ ਉਸ ਦੀ ਮੌਤ ਹੋ ਗਈ। ਗੋਲੀਆਂ ਚੱਲਣ ਦਾ ਸਮਾਚਾਰ ਮਿਲਦੇ ਹੀ ਡੀ.ਐਸ.ਪੀ (ਆਰ) ਨਰਿੰਦਰ ਸਿੰਘ ਮਿਨਹਾਸ, ਇੰਸ. ਅਮਰਜੀਤ ਕੌਰ ਮੁਖੀ ਥਾਣਾ ਹਰਿਆਣਾ, ਏ.ਐਸ.ਆਈ ਗੁਰਮੀਤ ਸਿੰਘ ਚੌਕੀ ਇੰਚਾਰਜ ਡੂੰਗਾ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚ ਗਏ ਤੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਡੀ.ਐਸ.ਪੀ ਨਰਿੰਦਰ ਸਿੰਘ ਮਿਨਹਾਸ ਨੇ ਕਿਹਾ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾਮਲਾ ਗੈਂਗਸਟਰਾਂ ਦਾ ਨਹੀਂ ਲੱਗ ਰਿਹਾ ਫਿਰ ਵੀ ਪੁਲਿਸ ਪੂਰੀ ਤਰ੍ਹਾਂ ਤਫਤੀਸ਼ ‘ਚ ਲੱਗੀ ਹੋਈ ਹੈ। ਪ੍ਰਤੱਖ ਦਰਸੀਆਂ ਨੇ ਦੱਸਿਆ ਕਿ ਹਮਲਾਵਰਾਂ ਨੇ ਨੌਜਵਾਨ ‘ਤੇ ਕਈ ਰਾਊਂਡ ਫਾਇਰ ਕੀਤੇ। ਗੋਲੀਆਂ ਲੱਗਣ ਕਾਰਨ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਕੇ ਜ਼ਮੀਨ ‘ਤੇ ਡਿੱਗ ਪਿਆ ਅਤੇ ਜ਼ਿਆਦਾ ਖੂਨ ਵਹਿ ਜਾਣ ਕਾਰਨ ਉਸ ਨੇ ਦਮ ਤੋੜ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ।
ਫੋਟੋ ਅਜਮੇਰ ਦੀਵਾਨਾ
