ਵਿਧਾਇਕ ਸਿੱਧੂ ਨੇ ਹਲਕੇ ‘ਚ ਸਫਾਈ ਮੁਹਿੰਮ ਦੀ ਕੀਤੀ ਅਗਵਾਈ*

*ਵਿਧਾਇਕ ਸਿੱਧੂ ਨੇ ਹਲਕੇ ‘ਚ ਸਫਾਈ ਮੁਹਿੰਮ ਦੀ ਕੀਤੀ ਅਗਵਾਈ*

*-ਕਿਹਾ! ਸਫਾਈ ਕਰਮਚਾਰੀਆਂ ਹਨ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ*

ਲੁਧਿਆਣਾ, 11 ਦਸੰਬਰ (000) – ਹਲਕਾ ਆਤਮ ਨਗਰ ਦੇ ਵਸਨੀਕਾਂ ਨੂੰ ਸਾਫ ਸੁਥਰਾ ਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਉਣ ਦੇ ਮੰਤਵ ਨਾਲ, ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਅੱਜ ਦੁਗਰੀ ਅਰਬਨ ਅਸਟੇਟ, ਐਮ ਆਈ ਜੀ ਫਲੈਟ, ਵਾਰਡ ਨੰਬਰ 49 ਵਿਖੇ ਸਫਾਈ ਮੁਹਿੰਮ ਦੀ ਅਗਵਾਈ ਕੀਤੀ।

 

ਵਿਧਾਇਕ ਸਿੱਧੂ ਖੁਦ ਹੱਥ ਵਿੱਚ ਝਾੜੂ ਫੜਕੇ ਕਰਮਚਾਰੀਆਂ ਦੀ ਇੱਕ ਵੱਡੀ ਟੀਮ ਨਾਲ ਸਾਰੇ ਇਲਾਕੇ ਦੀ ਸਫਾਈ ਕਰ ਰਹੇ ਸਨ। ਉਹਨਾਂ ਸਫਾਈ ਕਰਮਚਾਰੀਆਂ ਨੂੰ ਥਾਪੜਾ ਦਿੰਦੇ ਹੋਏ ਸਮਾਜ ਦਾ ਇੱਕ ਅਹਿਮ ਅੰਗ ਦੱਸਿਆ। ਉਹਨਾਂ ਕਿਹਾ ਕਿ ਅਸਲ ਵਿੱਚ ਸਾਡੇ ਮੁਢਲੇ ਡਾਕਟਰ ਸਫਾਈ ਕਰਮਚਾਰੀ ਹੀ ਹੁੰਦੇ ਹਨ ਜੋ ਸਾਡੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖ ਕੇ ਸਾਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ। ਇਸ ਮੌਕੇ ਉਹਨਾਂ ਦੇ ਨਾਲ ਕੌਂਸਲਰ ਯੁਵਰਾਜ ਸਿੰਘ ਸਿੱਧੂ ਵੀ ਮੌਜੂਦ ਸਨ।

 

ਜ਼ਿਕਰਯੋਗ ਹੈ ਕਿ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਅਕਸਰ ਆਪਣੇ ਹਲਕੇ ਦੇ ਕਿਸੇ ਨਾ ਕਿਸੇ ਇਲਾਕੇ ਵਿੱਚ ਸਫਾਈ ਮੁਹਿੰਮ ਦੀ ਅਗਵਾਈ ਕਰਦਿਆਂ ਦੇਖਿਆ ਜਾ ਸਕਦਾ ਹੈ। ਪੱਤਰਕਾਰਾਂ ਵੱਲੋਂ ਜਦੋਂ ਵਿਧਾਇਕ ਸਿੱਧੂ ਨੂੰ ਇਸ ਨਿਮਰਤਾ ਅਤੇ ਆਪ ਮੋਹਰੀ ਹੋ ਕੇ ਸਫਾਈ ਦਾ ਕਾਰਨ ਪੁੱਛਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ”ਜਦੋਂ ਅਸੀਂ ਧਾਰਮਿਕ ਸਥਾਨਾਂ ਵਿੱਚ ਝਾੜੂ ਫੇਰਦੇ ਹਾਂ ਤਾਂ ਉਸ ਜਗ੍ਹਾ ਦੀ ਸਫਾਈ ਦੇ ਨਾਲ-ਨਾਲ ਸਾਡੇ ਅੰਦਰਲੇ ਵਿਕਾਰ ਅਤੇ ਹਉਮੈ ਦੀ ਸਫਾਈ ਵੀ ਹੋ ਜਾਂਦੀ ਹੈ ਅਤੇ ਇਨਸਾਨ ਹੌਲੀ ਹੌਲੀ ਪਰਮਾਤਮਾ ਦੇ ਨਜਦੀਕ ਹੁੰਦਾ ਹੋਇਆ ਸਾਰੀ ਦੁਨੀਆ ਨੂੰ ਹੀ ਪਰਮਾਤਮਾ ਦਾ ਘਰ ਸਮਝਣ ਲੱਗ ਜਾਂਦਾ ਹੈ।”

 

ਵਿਧਾਇਕ ਸਿੱਧੂ ਨੇ ਸਪੱਸ਼ਟ ਕੀਤਾ ਕਿ ਜੇਕਰ ਅਸੀਂ ਆਪਣੇ ਘਰਾਂ ਦੀ ਸਾਫ ਸਫਾਈ ਦਾ ਪੂਰਾ ਖਿਆਲ ਰੱਖ ਸਕਦੇ ਹਾਂ ਤਾਂ ਆਪਣੇ ਹਲਕੇ ਨੂੰ ਮੈਂ ਗੰਦਾ ਕਿਵੇਂ ਹੋਣ ਦੇ ਸਕਦਾ ਹਾਂ। ਉਹਨਾਂ ਕਿਹਾ ਕਿ ਇਲਾਕਾ ਨਿਵਾਸੀ ਮੇਰੇ ਆਪਣੇ ਪਰਿਵਾਰ ਦੇ ਮੈਂਬਰ ਹਨ,ਇਸ ਲਈ ਮੈਂ ਹਲਕੇ ਦੇ ਹਰ ਕੰਮ ਨੂੰ ਮੋਹਰੀ ਹੋ ਕੇ ਕਰਦਾ ਹਾਂ ਤਾਂ ਜੋ ਕੋਈ ਅਧਿਕਾਰੀ/ਕਰਮਚਾਰੀ ਕਿਸੇ ਪ੍ਰਕਾਰ ਦੀ ਕੋਈ ਅਣਗਹਿਲੀ ਨਾ ਕਰ ਸਕਣ।

 

ਵਿਧਾਇਕ ਕੁਲਵੰਤ ਸਿੰਧ ਸਿੱਧੂ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਸਨੀਕਾਂ ਲਈ ਸਵੱਛ ਵਾਤਾਵਰਣ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਜਿਸਦੇ ਤਹਿਤ ਵੱਡੇ ਪੱਧਰ ‘ਤੇ ਪਾਰਕਾਂ ਦਾ ਨਵੀਨੀਕਰਣ ਤੇ ਸੁੰਦਰੀਕਰਨ ਕਰਵਾਇਆ ਜਾ ਰਿਹਾ ਹੈ।

 

—-

Leave a Reply

Your email address will not be published. Required fields are marked *