3 ਦਸੰਬਰ ਲਈ ਕੌਮਾਂਤਰੀ ਦਿਵਿਆਂਗਤਾ ਦਿਹਾੜੇ ’ਤੇ ਵਿਸ਼ੇਸ਼

3 ਦਸੰਬਰ ਲਈ ਕੌਮਾਂਤਰੀ ਦਿਵਿਆਂਗਤਾ ਦਿਹਾੜੇ ’ਤੇ ਵਿਸ਼ੇਸ਼

ਪੰਜਾਬ ਦੇ ਦਿਵਿਆਂਗਾਂ ਨੂੰ ਸਿੱਧੀ ਭਰਤੀ ਤੇ ਪ੍ਰਮੋਸ਼ਨ ਕੋਟਾ 01.01.1996 ਤੋਂ 3 ਫੀਸਦੀ ਅਤੇ 19.04.2017 ਤੋਂ 4 ਫੀਸਦੀ ਮਿਲੇ-ਜਸਵਿੰਦਰ ਸਿੰਘ ਸਹੋਤਾ

ਹੁਸ਼ਿਆਰਪੁਰ 2 ਦਸੰਬਰ (ਤਰਸੇਮ ਦੀਵਾਨਾ) – ਦਿਵਿਆਂਗ ਸਮਾਜ ਦਾ ਸਭ ਤੋਂ ਸਰੀਰਕ, ਆਰਥਿਕ, ਰਾਜਨੀਤਿਕ ਅਤੇ ਸੱਭਿਆਚਾਰਕ ਤੌਰ ਤੇ ਪੱਛੜਿਆ ਹੋਇਆ ਵਰਗ ਹੈ। ਦਿਵਿਆਂਗਾਂ ਨੂੰ ਸਮਾਜ ਵਿੱਚ ਸਥਾਪਿਤ ਹੋਣ ਲਈ ਰੁਕਾਵਟਾਂ ਮੁਕਤ ਮਾਹੌਲ ਮਿਲਣਾ ਚਾਹੀਦਾ ਹੈ। ਕੌਮਾਂਤਰੀ ਦਿਵਿਆਂਗਤਾ ਦਿਹਾੜੇ ਮੌਕੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਦਿਵਿਆਂਗ ਰਾਈਟਜ਼ ਐਕਟਵਿਸਟ ਜਸਵਿੰਦਰ ਸਿੰਘ ਸਹੋਤਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਦਿਵਿਆਂਗ ਕਰਮਚਾਰੀਆਂ/ ਅਧਿਕਾਰੀਆਂ ਨੂੰ ਪ੍ਰਮੋਸ਼ਨ ਵਿੱਚ 3 ਫੀਸਦੀ ਰਾਖਵਾਂਕਰਨ ਮਿਤੀ 06.03.2011 ਤੋਂ ਦਿੱਤਾ ਹੈ। ਜਦੋਂ ਕਿ ਪਰਸਨਜ਼ ਵਿਦ ਡਿਸਏਬਲਟੀ ਐਕਟ 01.01.1996 ਤੋਂ ਲਾਗੂ ਹੋ ਗਿਆ ਸੀ। ਇਸ ਤੋਂ ਇਲਾਵਾ ਪ੍ਰਮੋਸ਼ਨ ਅਤੇ ਸਿੱਧੀ ਭਰਤੀ ਵਿੱਚ 4 ਫੀਸਦੀ ਦਿਵਿਆਂਗਤਾ ਕੋਟਾ 06.08.2019 ਤੋਂ ਲਾਗੂ ਕੀਤਾ ਗਿਆ ਸੀ, ਜਦੋਂ ਕਿ ਦੇਸ਼ ਭਰ ਵਿੱਚ ਦਿਵਿਆਂਗਾਂ ਦੇ ਅਧਿਕਾਰ ਐਕਟ 2016 ਮਿਤੀ 19.04.2017 ਤੋਂ ਲਾਗੂ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਅਸਲ ਵਿੱਚ ਦਿਵਿਆਂਗਾਂ ਦੀ ਨਵੀਂ ਭਰਤੀ ਤੇ ਦਿਵਿਆਂਗ ਕਰਮਚਾਰੀਆਂ/ ਅਧਿਕਾਰੀਆਂ ਦੀ ਪ੍ਰਮੋਸ਼ਨ ਦਾ ਕੋਟਾ 01.01.1996 ਤੋਂ 3 ਫੀਸਦੀ ਅਤੇ 19.04.2017 ਤੋਂ 4 ਫੀਸਦੀ ਬਣਦਾ ਹੈ, ਜਿਹੜਾ ਕਿ ਗੁਆਂਢੀ ਸੂਬੇ ਹਰਿਆਣਾ ਦੀ ਸਰਕਾਰ ਨੇ ਲਾਗੂ ਵੀ ਕਰ ਦਿੱਤਾ ਹੈ। ਜਸਵਿੰਦਰ ਸਿੰਘ ਸਹੋਤਾ ਨੇ ਮੰਗ ਕੀਤੀ ਹੈ ਕਿ ਅੱਜ ਕੌਮਾਂਤਰੀ ਦਿਵਿਆਂਗਤਾ ਦਿਹਾੜੇ ਮੌਕੇ ਪੰਜਾਬ ਸਰਕਾਰ ਵੀ ਦਿਵਿਆਂਗਾਂ ਦੀ ਨਵੀਂ ਭਰਤੀ ਤੇ ਦਿਵਿਆਂਗ ਕਰਮਚਾਰੀਆਂ/ਅਧਿਕਾਰੀਆਂ ਦੀ ਪ੍ਰਮੋਸ਼ਨ ਦਾ ਕੋਟਾ 01.01.1996 ਤੋਂ 3 ਫੀਸਦੀ ਅਤੇ 19.04.2017 ਤੋਂ 4 ਫੀਸਦੀ ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰੇ ਤਾਂ ਜੋ ਜਿ਼ਆਦਾ ਤੋਂ ਜਿ਼ਆਦਾ ਬੇਰੁਜਗਾਰ ਅਤੇ ਨੌਕਰੀ ਕਰ ਰਹੇ ਦਿਵਿਆਂਗ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਉਨ੍ਹਾਂ ਦਾ ਬਣਦਾ ਲਾਭ ਮਿਲ ਸਕੇ। ਜਸਵਿੰਦਰ ਸਿੰਘ ਸਹੋਤਾ ਨੇ ਕਿਹਾ ਕਿ ਅਜਿਹਾ ਹੋਣ ਨਾਲ ਜਿੱਥੇ ਸੈਂਕੜੇ ਬੇਰੁਜਗਾਰ ਦਿਵਿਆਂਗ ਰੁਜਗਾਰ ਪ੍ਰਾਪਤ ਕਰਕੇ ਆਪਣੇ ਪੈਰਾਂ ਤੇ ਖੜੇ ਹੋ ਸਕਣਗੇ, ਉੱਥੇ ਦਿਵਿਆਂਗ ਕਰਮਚਾਰੀਆਂ/ ਅਧਿਕਾਰੀ ਨੂੰ ਪ੍ਰਮੋਸ਼ਨ ਮਿਲਣ ਨਾਲ ਉਨ੍ਹਾਂ ਦਾ ਹੋਰ ਹੌਂਸਲਾ ਵਧੇਗਾ ਅਤੇ ਉਹ ਮਾਣ ਮਹਿਸੂਸ ਕਰਨਗੇ।

ਕੈਪਸ਼ਨ- ਜਸਵਿੰਦਰ ਸਿੰਘ ਸਹੋ

ਤਾ।

Leave a Reply

Your email address will not be published. Required fields are marked *