ਕੰਚਨਪ੍ਰੀਤ ਕੌਰ ਦਾ ਬਰੀ ਹੋਣਾ ਮਾਨ ਸਰਕਾਰ ਦੇ ਮੂੰਹ ਤੇ ਕਰਾਰੀ ਚਪੇੜ : ਲਾਲੀ ਬਾਜਵਾ, ਐਡਵੋਕੇਟ ਭਾਰਦਵਾਜ 

ਕੰਚਨਪ੍ਰੀਤ ਕੌਰ ਦਾ ਬਰੀ ਹੋਣਾ ਮਾਨ ਸਰਕਾਰ ਦੇ ਮੂੰਹ ਤੇ ਕਰਾਰੀ ਚਪੇੜ : ਲਾਲੀ ਬਾਜਵਾ, ਐਡਵੋਕੇਟ ਭਾਰਦਵਾਜ 

ਹੁਸ਼ਿਆਰਪੁਰ 1 ਦਸੰਬਰ ( ਤਰਸੇਮ ਦੀਵਾਨਾ ) – ਬੀਤੇ ਦਿਨੀ ਤਰਤਾਰਨ ਦੀ ਮਾਨਯੋਗ ਅਦਾਲਤ ਵੱਲੋਂ ਅਕਾਲੀ ਆਗੂ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ ਬੇਟੀ ਨੂੰ ਲਗਭੱਗ ਅੱਧੀ ਰਾਤ ਤੱਕ ਵਕੀਲ ਸਾਹਿਬਾਨਾ ਦੀਆਂ ਦਲੀਲਾਂ ਸੁਣ ਕੇ ਬਾਇੱਜਤ ਸਾਰੇ ਦੋਸ਼ਾ ਤੋਂ ਬਰੀ ਕਰ ਦਿੱਤਾ ਗਿਆ। ਜੋ ਕਿ ਸਰਕਾਰ ਦੀ ਬਦਲਾਖੋਰੀ ਦੀ ਰਾਜਨੀਤੀ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਹੈ। ਇਸ ਮੌਕੇ ਐਡਵੋਕੇਟ ਸ਼ਮਸ਼ੇਰ ਭਾਰਦਵਾਜ ਨੇ ਕਿਹਾ ਕਿ ਅਕਾਲੀ ਦਲ ਦੀ ਵਾਪਸੀ ਹੁੰਦੀ ਵੇਖ ਕੇ ਮੌਕੇ ਦੀ ਸਰਕਾਰ ਬੁਖਲਾਹਟ ਵਿਚ ਆ ਗਈ ਹੈ ਅਤੇ ਸਰਕਾਰੀ ਤੰਤਰ ਦਾ ਦੁਰਉਪਯੋਗ ਕਰਕੇ ਅਕਾਲੀ ਆਗੂਆਂ ਦੇ ਖਿਲਾਫ ਝੂਠੇ ਪਰਚੇ ਦਰਜ਼ ਕੀਤੇ ਜਾ ਰਹੇ ਹਨ ਪ੍ਰੰਤੂ ਆਮ ਜਨਤਾ ਸਭ ਜਾਣਦੀ ਹੈ ਤੇ ਉਹਨਾਂ ਕਿਹਾ ਕਿ ਹੁਣ ਹੋਣ ਵਾਲੀਆਂ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆ ਚੋਣਾਂ ਵਿੱਚ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਚੱਲਦਾ ਕਰਨਗੇ। ਇਸ ਮੌਕੇ ਸਤਵਿੰਦਰ ਬੇਦੀ, ਵਿਕਰਮ ਠਾਕੁਰ, ਜਪਿੰਦਰ ਅਟਵਾਲ, ਕੁਲਦੀਪ ਸਿੰਘ ਬੱਬੂ ਬਜਵਾੜਾ ਹਾਜ਼ਿਰ ਸਨ।

ਫੋਟੋ ਅਜਮੇਰ ਦੀਵਾਨਾ

 

Leave a Reply

Your email address will not be published. Required fields are marked *