ਯੂਥ ਆਗੂ ਦਾਨਿਸ਼ ਮਨਕਤਾਲਾ ਨੇ ਕਿਹਾ — ਕੌਂਸਲਰ ਸ਼ਿਵਮ ਸ਼ਰਮਾ ਅਤੇ ਹਲਕਾ ਇੰਚਾਰਜ ਨਿਤਿਨ ਕੋਹਲੀ ਵਾਰਡ ਨੰਬਰ 12 ਵਿੱਚ ਲਗਾਤਾਰ ਵਿਕਾਸ ਦੇ ਕੰਮ ਕਰਵਾ ਰਹੇ ਹਨ

(ਦਾਨਿਸ਼ ਮਨਕਤਾਲਾ)
ਜਲੰਧਰ : ( ਸੁਨੀਲ ਕੁਮਾਰ)ਆਮ ਆਦਮੀ ਪਾਰਟੀ ਦੇ ਯੂਥ ਆਗੂ ਦਾਨਿਸ਼ ਮਨਕਤਾਲਾ ਨੇ ਕਿਹਾ ਕਿ ਵਾਰਡ ਨੰਬਰ 12 ਵਿੱਚ ਕੌਂਸਲਰ ਸ਼ਿਵਮ ਸ਼ਰਮਾ ਅਤੇ ਹਲਕਾ ਇੰਚਾਰਜ ਨਿਤਿਨ ਕੋਹਲੀ ਵੱਲੋਂ ਲਗਾਤਾਰ ਤੇ ਤੀਜ਼ੀ ਨਾਲ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਸੜਕਾਂ ਦੀ ਮੁਰੰਮਤ, ਨਿਕਾਸੀ ਪ੍ਰਣਾਲੀ ਵਿੱਚ ਸੁਧਾਰ, ਗਲੀਆਂ ਦੀ ਸਫਾਈ, ਨਵੀਆਂ ਲਾਈਟਾਂ ਦੀ ਲਗਾਤਾਰ ਤਬਦੀਲੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ — ਇਹ ਸਭ ਸ਼ਿਵਮ ਸ਼ਰਮਾ ਅਤੇ ਨਿਤਿਨ ਕੋਹਲੀ ਦੀ ਮਿਹਨਤ ਨਾਲ ਸੰਭਵ ਹੋ ਰਿਹਾ ਹੈ।ਦਾਨਿਸ਼ ਮਨਕਤਾਲਾ ਨੇ ਕਿਹਾ ਕਿ ਦੋਵੇਂ ਨੇਤਾ ਹਮੇਸ਼ਾਂ ਜ਼ਮੀਨੀ ਪੱਧਰ ‘ਤੇ ਲੋਕਾਂ ਦੇ ਨਾਲ ਖੜ੍ਹੇ ਰਹਿੰਦੇ ਹਨ ਅਤੇ ਵਾਰਡ ਵਾਸੀਆਂ ਦੀ ਹਰ ਮੰਗ ਨੂੰ ਗੰਭੀਰਤਾ ਨਾਲ ਲੈ ਕੇ ਕਾਰਵਾਈ ਕਰਦੇ ਹਨ। ਵਾਰਡ ਨੰਬਰ 12 ਵਿੱਚ ਵਿਕਾਸ ਦੀ ਗਤੀ ਦੇਖ ਕੇ ਲੋਕ ਵੀ ਖੁਸ਼ ਹਨ।
