ਜਲੰਧਰ ਦੇ ਪਟੇਲ ਹੋਸਪਿਟਲ ਦੇ ਡਾਕਟਰਾਂ ਵੱਲੋਂ ਕੀਤੀ ਗਈ ਵੱਡੀ ਲਾਪਰਵਾਹੀ

ਜਲੰਧਰ :17 ਨਵੰਬਰ (ਸੁਨੀਲ ਕੁਮਾਰ) ਜਲੰਧਰ ਦੇ ਪਟੇਲ ਹੋਸਪਿਟਲ ਦੇ ਡਾਕਟਰਾਂ ਵੱਲੋਂ ਬਹੁਤ ਹੀ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਨੀਤਿਕਾ ਕੌਸ਼ਲ ਜੋ ਕਿ ਲਾਡੋਰੀ ਨੂਰਪੁਰ ਦੀ ਰਹਿਣ ਵਾਲੀ ਹੈ ਉਸ ਵੱਲੋਂ ਦਰਜ ਸ਼ਿਕਾਇਤ ਵਿੱਚ ਕਿਹਾ ਗਿਆ ਕਿ ਉਸਨੇ ਪੇਟ ਵਿੱਚ ਦਰਦ ਹੋਣ ਤੋਂ ਬਾਅਦ ਜੁਲਾਈ 2022 ਵਿੱਚ ਪਟੇਲ ਹਸਪਤਾਲ ਵਿੱਚ ਇਲਾਜ ਕਰਵਾਉਣਾ ਸ਼ੁਰੂ ਕੀਤਾ ਸੀ। ਹਸਪਤਾਲ ਨੇ ਉਹਦੇ ਪੇਟ ਅਤੇ ਗੁਰਦੇ ਵਿੱਚ ਪੱਥਰੀ ਦੱਸੀ ਅਤੇ ਇੱਕ ਆਪ੍ਰੇਸ਼ਨ ਕੀਤਾ। ਪਰ ਲਗਭਗ ਡੇਢ ਮਹੀਨੇ ਤੱਕ ਦਾਖਲ ਰਹਿਣ ਦੇ ਬਾਵਜੂਦ, ਨੀਤਿਕਾ ਦੀ ਸਿਹਤ ਵਿਗੜਦੀ ਰਹੀ।ਸ਼ਿਕਾਇਤਕਰਤਾ ਦੇ ਵਕੀਲ ਵਿਨੈ ਸੋਨੀ ਨੇ ਕਿਹਾ ਕਿ ਹਸਪਤਾਲ ਦੇ ਡਾਕਟਰਾਂ ਨੇ ਉਸਦੇ ਦਰਦ ਦੌਰਾਨ ਉਸਨੂੰ ਉਹ ਦਵਾਈਆਂ ਦਿੱਤੀਆਂ ਜਿਨਾਂ ਤੇ ਪਾਬੰਦੀਆਂ ਸੀ।ਜਿਸ ਨਾਲ ਉਸਦੀ ਸਿਹਤ ਵਿਗੜ ਗਈ ਅਤੇ ਉਸ ਨੂੰ ਬਹੁਤ ਨੁਕਸਾਨ ਪਹੁੰਚਿਆ ਜਿਸ ਕਾਰਨ ਜ਼ਿਲ੍ਹਾ ਖਪਤਕਾਰ ਫੋਰਮ ਨੇ ਹਸਪਤਾਲ ਨੂੰ ₹750,000 ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਅਤੇ ਅਦਾਲਤ ਨੇ ਸ਼ਿਕਾਇਤਕਰਤਾ ਨੂੰ ₹20,000 ਅਦਾਲਤੀ ਫੀਸ ਦਾ ਭੁਗਤਾਨ ਕਰਨ ਦਾ ਵੀ ਨਿਰਦੇਸ਼ ਦਿੱਤਾ।
