ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰਵਾਸੀਆਂ ਖਿਲਾਫ਼ ਰੋਸ ਚਰਮ ਸੀਮਾ ‘ਤੇ  

ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰਵਾਸੀਆਂ ਖਿਲਾਫ਼ ਰੋਸ ਚਰਮ ਸੀਮਾ ‘ਤੇ  

ਗ੍ਰਾਮ ਪੰਚਾਇਤ ਕੱਕੋ ਵਲੋਂ ਪ੍ਰਵਾਸੀਆਂ ਨੂੰ ਲੈ ਕੇ ਕੀਤੇ ਵੱਡੇ ਐਲਾਨ 

•ਪਿੰਡ ‘ਚੋਂ ਕੱਢਣ ਦੀ ਬਜਾਏ ਆਧਾਰ ਕਾਰਡ ਤਸਦੀਕ ਕਰਵਾਉਣ ਤੇ ਵੋਟ ਕਟਵਾਉਣ ਦਾ ਕੀਤਾ ਮਤਾ ਪਾਸ

ਹੁਸ਼ਿਆਰਪੁਰ, 15 ਸਤੰਬਰ (ਤਰਸੇਮ ਦੀਵਾਨਾ )

ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਜਿੱਥੇ ਦੋ ਦਰਜਨ ਤੋਂ ਵੀ ਵਧੇਰੇ ਪਿੰਡਾਂ ਦੀਆਂ ਪੰਚਾਇਤਾਂ ਨੇ ਪ੍ਰਵਾਸੀ ਲੋਕਾਂ ਵੱਲੋਂ ਕੀਤੇ ਜਾ ਰਹੇ ਜੁਰਮਾਂ ਵਿੱਚ ਹੋ ਰਹੇ ਵਾਧੇ ਨੂੰ ਵੇਖਦਿਆਂ ਪ੍ਰਵਾਸੀਆਂ ਨੂੰ ਪਿੰਡ ਛੱਡ ਕੇ ਜਾਣ ਦੇ ਮਤੇ ਪਾਸ ਕੀਤੇ ਜਾ ਰਹੇ ਹਨ ਉੱਥੇ ਪਿੰਡ ਕੱਕੋਂ ਦੀ ਗ੍ਰਾਮ ਪੰਚਾਇਤ ਨੇ ਪ੍ਰਵਾਸੀਆਂ ਦੀਆਂ ਬਣੀਆਂ ਹੋਈਆਂ ਵੋਟਾਂ ਨੂੰ ਕਟਾਉਣ ਸਮੇਤ ਵੱਡੇ ਐਲਾਨ ਕੀਤੇ ਗਏ ਹਨ | ਇਸ ਸੰਬੰਧੀ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਇੱਕ ਮੀਟਿੰਗ ਸਰਪੰਚ ਅਨੀਤਾ ਰਾਣੀ ਦੀ ਵੱਲੋਂ ਕੀਤੀ ਗਈ। ਇਸ ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਤਾਂ ਪ੍ਰਵਾਸੀ ਮਜ਼ਦੂਰ ਵੱਲੋ 5 ਸਾਲ਼ਾ ਮਸੂਮ ਹਰਵੀਰ ਦੇ ਕੀਤੇ ਗਏ ਦਰਿੰਦਗੀ ਭਰੇ ਕਤਲ ਕਾਂਡ ਦੀ ਸਖ਼ਤ ਸ਼ਬਦਾਂ ਵਿਚ ਨਿੰਦਿਆ ਕੀਤੀ ਗਈ ਅਤੇ ਮਾਲਕ ਦੇ ਚਰਨਾ ਵਿੱਚ ਅਰਦਾਸ ਕੀਤੀ ਗਈ ਕਿ ਮਾਲਕ ਮਾਸੂਮ ਹਰਵੀਰ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਇਸ ਮੌਕੇ ਤੇ ਬੋਲਦੇ ਹੋਏ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਨੇ ਕਿਹਾ ਕਿ ਕਾਨੂੰਨੀ ਤੌਰ ਤੇ ਅਸੀਂ ਕਿਸੇ ਵੀ ਪ੍ਰਵਾਸੀ ਨੂੰ ਪਿੰਡ ਜਾਂ ਸ਼ਹਿਰ ਛੱਡ ਕੇ ਜਾਣ ਦਾ ਕੋਈ ਮਤਾ ਨਹੀਂ ਪਾਸ ਕਰ ਸਕਦੇ ਪ੍ਰੰਤੂ ਸਾਡਾ ਇਹ ਫਰਜ਼ ਬਣਦਾ ਹੈ ਕਿ ਸਾਡੇ ਆਲੇ ਦੁਆਲੇ ਜਿੰਨੇ ਵੀ ਪ੍ਰਵਾਸੀ ਜਾਂ ਕੋਈ ਪੰਜਾਬੀ ਪਰਿਵਾਰ ਵੀ ਅਗਰ ਕਿਰਾਏ ਤੇ ਆ ਕੇ ਰਹਿੰਦਾ ਹੈ ਤਾਂ ਸਭ ਤੋਂ ਪਹਿਲਾਂ ਮਕਾਨ ਮਾਲਕ ਨੂੰ ਉਸ ਵਿਅਕਤੀ ਬਾਰੇ ਪੂਰੀ ਤਰ੍ਹਾਂ ਤਸਦੀਕ ਕਰਕੇ ਹੀ ਮਕਾਨ ਕਿਰਾਏ ਤੇ ਦਿੱਤਾ ਜਾਣਾ ਚਾਹੀਦਾ ਹੈ । ਇਹ ਮਤਾ ਪਾਇਆ ਗਿਆ ਕਿ ਹੁਣ ਪਿੰਡ ਵਿਚ ਜਿੰਨੇ ਵੀ ਪ੍ਰਵਾਸੀ ਰਹਿੰਦੇ ਹਨ ਭਾਵੇਂ ਉਹ ਗੁਜਰ ਬਰਾਦਰੀ ਨਾਲ ਸੰਬੰਧ ਰੱਖਦੇ ਹੋਣ ਸਭਨਾਂ ਦੀਆਂ ਵੋਟਾਂ ਪਿੰਡ ਵਿਚ ਨਹੀਂ ਬਣਾਈਆਂ ਜਾਣਗੀਆਂ। ਇਸ ਤੋਂ ਇਲਾਵਾ ਜਿਨ੍ਹਾਂ ਜਿੰਮੀਦਾਰ ਪਰਿਵਾਰਾਂ ਕੋਲ ਪਰਵਾਸੀ ਰਹਿੰਦੇ ਹਨ ਉਹ ਸਭ ਜਿੰਮੀਦਾਰ ਉਨ੍ਹਾਂ ਪ੍ਰਵਾਸੀਆਂ ਦੀ ਜਿੰਮੇਵਾਰੀ ਲੈਣਗੇ ਅਤੇ ਪ੍ਰਵਾਸੀਆਂ ਦੀ ਪੂਰੀ ਸ਼ਨਾਖਤ ਤਸਦੀਕ ਕਰਵਾ ਕੇ ਪਿੰਡ ਦੇ ਸਰਪੰਚ ਕੋਲ ਜਮਾਂ ਕਰਵਾਉਣਗੇ। ਇਸ ਮੌਕੇ ਮੈਬਰ ਪੰਚਾਇਤ ਪਰਮਜੀਤ ਕੌਰ,ਜੀਵਨ ਕੌਰ, ਕੁਲਵਿੰਦਰ ਕੁਮਾਰ, ਪ੍ਰੋ ਹਰਵਿੰਦਰ ਸਿੰਘ,ਨਿਰਮਲ ਸਿੰਘ,ਕਰਮ ਸਿੰਘ, ਸੰਤੋਸ਼ ਬੱਧਣ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

 

 

ਫੋਟੋ ਅਜਮੇਰ

ਦੀਵਾਨਾ

Leave a Reply

Your email address will not be published. Required fields are marked *