ਪੰਜਾਬ ਸਰਕਾਰ ਕੋਲੋਂ 12 ਹਜ਼ਾਰ ਕਰੋੜ ਰੁਪਏ ਫੰਡ ਦਾ ਹਿਸਾਬ ਨਾ ਦੇਣ ਕਰਕੇ ਕੁਆਲਟੀ ਚੌਂਕ ਸ਼ਿਮਲਾਪੁਰੀ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ* 

*ਪੰਜਾਬ ਸਰਕਾਰ ਕੋਲੋਂ 12 ਹਜ਼ਾਰ ਕਰੋੜ ਰੁਪਏ ਫੰਡ ਦਾ ਹਿਸਾਬ ਨਾ ਦੇਣ ਕਰਕੇ ਕੁਆਲਟੀ ਚੌਂਕ ਸ਼ਿਮਲਾਪੁਰੀ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ* 

ਲੁਧਿਆਣਾ:15 ਸਤੰਬਰ: (ਰਾਹੁਲ ਸ਼ਰਮਾ) ਅੱਜ ਭਾਰਤੀ ਜਨਤਾ ਪਾਰਟੀ ਸ਼ਿਮਲਾਪੁਰੀ ਮੰਡਲ ਲੁਧਿਆਣਾ ਵੱਲੋਂ ਜ਼ਿਲ੍ਹੇ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਵੱਲੋਂ ਦਿੱਤੇ 12 ਹਜ਼ਾਰ ਕਰੋੜ ਰੁਪਏ ਫੰਡ ਦਾ ਹਿਸਾਬ ਨਾ ਦੇਣ ਕਰਕੇ ਕੁਆਲਟੀ ਚੌਂਕ ਸ਼ਿਮਲਾਪੁਰੀ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ 12 ਹਜ਼ਾਰ ਕਰੋੜ ਦਾ ਪੰਜਾਬ ਦੇ ਲੋਕਾਂ ਨੂੰ ਹਿਸਾਬ ਦਵੇ। ਕੇ 12 ਹਜ਼ਾਰ ਕਰੋੜ ਕਿੱਥੇ ਵਰਤਿਆ ਗਿਆ, ਤਾਂ ਜ਼ੋ ਓ ਪੈਸਾ ਆਮ ਲੋਕਾਂ ਤੱਕ ਪਹੁੰਚ ਸਕੇ,ਇਸ ਮੌਕੇ ਮੰਡਲ ਪ੍ਰਧਾਨ ਰਾਜੀਵ ਵਰਮਾ ਨਾਲ ਗੱਲ ਬਾਤ ਕਰਦੇ ਹੋਏ ਓਹਨਾਂ ਦੱਸਿਆ ਕਿ ਕੇਂਦਰ ਦੀ ਮੋਦੀ ਜੀ ਦੀ ਭਾਜਪਾ ਸਰਕਾਰ ਪਹਿਲਾਂ ਤੋਂ ਹੀ ਪੰਜਾਬ ਸਰਕਾਰ ਨੂੰ ਰਾਜ ਆਫ਼ਤ ਪ੍ਰਤੀਕਿਰਿਆ ਫੰਡ ਦੇ ਤਹਿਤ 12 ਹਜਾਰ ਕਰੋੜ ਜਮਾਂ ਪਿਆ ਜਿਸਦੇ ਬਾਵਜੂਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੁਆਰਾ 1600 ਕਰੋੜ ਦਾ ਵਿਤੀ ਸਹਾਇਤਾ ਕੀਤੀ ਗਈ ਇਸਦੇ ਬਾਵਜੂਦ ਪੰਜਾਬ ਸਰਕਾਰ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਦੀ ਰਹੀ ਪਰ 12 ਹਜ਼ਾਰ ਕਰੋੜ ਦਾ ਹਿਸਾਬ ਨਾ ਦੇਣਾ ਅਤੇ ਹੜ੍ਹ ਪੀੜ੍ਹਤਾਂ ਦੀ ਮੱਦਤ ਨਾ ਕਰਕੇ ਵੱਡੇ ਵੱਡੇ ਬੈਨਰ ਲਗਾ ਫਾਲਤੂ ਖਰਚ ਕਰਨੇ ਸਰਕਾਰ ਦੀ ਨਾਕਾਮੀ ਸਾਬਿਤ ਹੋ ਰਹੀ ਹੈ। ਜਿਸਦੇ ਵਿਰੋਧ ਵਿੱਚ ਅੱਜ ਧਰਨਾਂ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹੇ ਤੋਂ ਇੰਚਾਰਜ ਨਿਯੁਕਤ ਕੀਤੇ ਚੰਦਰ ਸੇਨ ਭੋਲਾ ਨਿਊ ਜਨਤਾ ਨਗਰ ਮੰਡਲ ਪ੍ਰਧਾਨ ਗੁਰਵਿੰਦਰ ਸਿੰਘ ਭੰਮਰਾ, ਅਮਨ ਸੈਣੀ,ਸੁਨੀਤਾ ਸ਼ਰਮਾਂ,ਨਵੀਨ ਸਿੰਘੀ,ਸੰਦੀਪ ਰਹੀਜਾ,ਹਰਦੇਵ ਸਿੰਘ,ਸੁਮਿਤ ਬਾਬਾ,ਅਵਨੇਸ਼ ਕੁਮਾਰ,ਸੌਰਵ,ਪਰਦੀਪ ਸੋਫਤ,ਸੋਨੂੰ ਨਾਰੰਗ,ਜਗਤਾਰ ਸਿੰਘ ਕੰਡਾ ਆਦਿ ਸਾਥੀ ਮੌਜੂਦ ਸਨ।

Leave a Reply

Your email address will not be published. Required fields are marked *