ਮਹਿਤਪੁਰ,ਬਾਬਾ ਸਾਹਿਬ ਅੰਬੇਡਕਰ ਜੀ ਦੇ ਸਟੈਚੂ ਦਾ ਕੰਮ ਪੂਰਾ ਨਾ ਹੋਣ ਦੇ ਵਿਰੋਧ ਵਿੱਚ ਈ,ਓ ਅਤੇ ਐਸ ਡੀ ਐਮ ਦਾ ਫੂਕਿਆ ਜਾਵੇਗਾ ਪੁਤਲਾ

ਮਹਿਤਪੁਰ,ਬਾਬਾ ਸਾਹਿਬ ਅੰਬੇਡਕਰ ਜੀ ਦੇ ਸਟੈਚੂ ਦਾ ਕੰਮ ਪੂਰਾ ਨਾ ਹੋਣ ਦੇ ਵਿਰੋਧ ਵਿੱਚ ਈ,ਓ ਅਤੇ ਐਸ ਡੀ ਐਮ ਦਾ ਫੂਕਿਆ ਜਾਵੇਗਾ ਪੁਤਲਾ


ਜਲੰਧਰ: 4 ਅਗਸਤ (ਸੁਨੀਲ)ਜਲੰਧਰ ਦਿਹਾਤੀ ਥਾਣਾ ਮਹਿਤਪੁਰ ਦੇ ਅਧੀਨ ਬਾਬਾ ਸਾਹਿਬ ਅੰਬੇਡਕਰ ਚੌਂਕ ਲਾਗੇ ਬੱਸ ਸਟੈਂਡ ਮਹਿਤਪੁਰ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਦਾ ਸਟੈਚੂ 14/4/25 ਨੂੰ ਲਗਾਇਆ ਗਿਆ ਸੀ ਅਤੇ ਕਮੇਟੀ ਨੇ ਇਸ ਦੀ ਲਾਗਤ 10 ਲੱਖ ਪਾਸ ਕੀਤੀ ਸੀ।ਪਰ ਹੁਣ ਤੱਕ ਸਿਰਫ 59000 ਹੀ ਕਮੇਟੀ ਨੇ ਦਿੱਤੇ ਬਾਕੀ ਸਾਰਾ ਕੰਮ ਸਾਡੀ ਫੋਰਸ ਦੇ ਮੈਂਬਰ ਅਸ਼ੋਕ ਅਤੇ ਓਹਨਾ ਦੀ ਟੀਮ ਨੇ ਸਾਰਾ ਖਰਚਾ ਕੀਤਾ ਜਿਸ ਦੀ ਲਾਗਤ ਹੁਣ ਤੱਕ 4 ਲੱਖ ਸੀ ਪਰ ਅਜੇ ਵੀ ਸਾਰਾ ਕੰਮ ਰਹਿੰਦਾ ਹੈ। ਅਜੇ ਤੱਕ ਚਾਰੇ ਪਾਸੇ ਸ਼ੀਸ਼ੇ ਲੱਗਣੇ ਹਨ, ਚਾਰੇ ਪਾਸੇ ਟਾਈਲਾਂ ਲੱਗਣੀਆਂ ਬਾਕੀ ਹੈ ਹਨ।ਸਟੀਲ ਦੀ ਪੌੜੀ ਚੜਨੀ ਰਹਿੰਦੀ ਹੈ ਅਤੇ ਸਟੀਲ ਦੀ ਚਾਰ ਦੀਵਾਰੀ ਹੋਣੀ ਹੈ ਇਹ ਸਾਰਾ ਕੰਮ ਪੂਰਾ ਕਰਨ ਲਈ ਅਸੀਂ ਈ,ਓ ਨੂੰ 7 ਦਿਨ ਦਾ ਸਮਾਂ ਦਿੰਦੇ ਹਾਂ। ਜੇਕਰ ਸੱਤ ਦਿਨਾਂ ਵਿੱਚ ਇਹ ਕੰਮ ਪੂਰਾ ਨਹੀਂ ਹੁੰਦਾਂ ਤਾਂ ਐਸ,ਡੀ,ਐਮ ਦਫਤਰ ਈ,ਓ ਅਤੇ ਐਸ ਡੀ ਐਮ ਦਾ ਪੁਤਲਾ ਫ਼ੂਕਿਆ ਜਾਵੇਗਾ।ਜੱਸੀ ਤੱਲਣ ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ 9530936464

Leave a Reply

Your email address will not be published. Required fields are marked *