ਹੱਜ ਮੁਸਲਮਾਨਾਂ ਦੇ ਆਲਮੀ ਭਾਈਚਾਰੇ ਅਤੇ ਵਹਦਤੇ ਇਸਲਾਮੀ ਦੀ ਅਮਲੀ ਮਿਸਾਲ ਹੈ।

ਹੱਜ ਮੁਸਲਮਾਨਾਂ ਦੇ ਆਲਮੀ ਭਾਈਚਾਰੇ ਅਤੇ ਵਹਦਤੇ ਇਸਲਾਮੀ ਦੀ ਅਮਲੀ ਮਿਸਾਲ ਹੈ।

ਅਹਿਮਦੀਆ ਮੁਸਲਿਮ ਜਮਾਤ ਭਾਰਤ ਦੇ ਸਾਰੇ ਮੁਸਲਮਾਨ ਭਰਾਵਾਂ ਨੂੰ ਈਦ ਮੁਬਾਰਕ ਦਾ ਤੋਹਫਾ ਪੇਸ਼ ਕਰਦੀ ਹੈ । 

ਹੁਸ਼ਿਆਰਪੁਰ / ਕਾਦੀਆਂ 7 ਜੂਨ ( ਤਰਸੇਮ ਦੀਵਾਨਾ ) ਅੱਜ ਮੁਸਲਿਮ ਜਮਾਤ ਅਹਿਮਦੀਆ ਭਾਰਤ ਦੇ ਮੁੱਖ ਕੇਂਦਰ ਕਾਦੀਆਂ ਵਿਖੇ ਈਦ ਉਲ ਅਜ੍ਹਾ ਦੀ ਨਮਾਜ਼ ਅਦਾ ਕੀਤੀ ਗਈ। ਇਸ ਮੌਕੇ ਕਾਦੀਆਂ ਅਤੇ ਆਸ ਪਾਸ ਦੇ ਇਲਾਕੇ ਤੋਂ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਨਮਾਜ਼ ਏ ਈਦ ਅਦਾ ਕਰਨ ਲਈ ਪਹੁੰਚੇ। ਇਹ ਈਦ ਕੁਰਬਾਨੀ ਵਾਲੀ ਈਦ ਦੇ ਨਾਂ ਤੋਂ ਵੀ ਜਾਣੀ ਜਾਂਦੀ ਹੈ । ਹਜ਼ਰਤ ਇਬਰਾਹੀਮ ਅਲੈਹਿੱਸਲਾਮ ਅਤੇ ਆਪ ਜੀ ਦੀ ਪਤਨੀ ਹਜ਼ਰਤ ਹਾਜਰਾ ਅਤੇ ਬੇਟੇ ਹਜ਼ਰਤ ਇਸਮਾਈਲ ਦੀ ਕੁਰਬਾਨੀ ਦੀ ਯਾਦ ਵਿੱਚ ਅਸੀਂ ਈਦ ਕੁਰਬਾਨ ਮਨਾਉਂਦੇ ਹਾਂ । ਅਤੇ ਹੱਜ ਅਦਾ ਕਰਦੇ ਹਾਂ ।

 

ਕੁਰਾਨ ਮਜੀਦ ਸਾਨੂੰ ਦੱਸਦਾ ਹੈ ਕਿ ਜ਼ਾਹਰੀ ਕੁਰਬਾਨੀ ਦਾ ਗੋਸ਼ਤ ਅਤੇ ਉਸਦਾ ਖੂਨ ਅੱਲ੍ਹਾ ਤੱਕ ਨਹੀਂ ਪਹੁੰਚਦਾ ਹੈ । ਬਲਿਕੇ ਕੁਰਬਾਨੀ ਕਰਨ ਵਾਲੇ ਦੀ ਨੀਅਤ ਅਤੇ ਮੁਖਲੂਕੇ ਖ਼ੁਦਾ ਦੀ ਹਮਦਰਦੀ ਦੇ ਲਈ ਉਸ ਦੇ ਦਿਲੀ ਜਜ਼ਬੇ ਦਾ ਅਮਲੀ ਇਜ਼ਹਾਰ ਅੱਲ੍ਹਾ ਤੱਕ ਪਹੁੰਚਦਾ ਹੈ । ਇਹ ਈਦ ਹੱਜ ਅਤੇ ਜਾਨਵਰਾਂ ਦੀਆਂ ਕੁਰਬਾਨੀਆਂ ਇਹ ਕੇਵਲ ਜ਼ਾਹਰੀ ਕੁਰਬਾਨੀਆਂ ਨਹੀਂ ਹਨ। ਬਲਕਿ ਇਹ ਇੱਕ ਵੱਡੇ ਮਕਸਦ ਵੱਲ ਧਿਆਨ ਦਿਵਾਉਂਦੇ ਹਨ । ਅਤੇ ਉਹ ਮਕਸਦ ਅੱਲ੍ਹਾ ਦਾ ਹੱਕ ਅਦਾ ਕਰਨਾ ਅਤੇ ਉਸ ਦੀ ਮਖ਼ਲੂਕ ਦਾ ਹੱਕ ਅਦਾ ਕਰਨਾ ਹੈ ।ਅਤੇ ਇਹੀ ਦੋ ਹਕੂਕ ਹਨ ਜਿਹਨਾਂ ਨੂੰ ਕਾਇਮ ਕਰਨ ਦੇ ਲਈ ਅੱਲ੍ਹਾ ਤਾਅਲਾ ਨੇ ਜ਼ਾਹਰੀ ਕੁਰਬਾਨੀ ਦਾ ਹੁਕਮ ਦਿੱਤਾ ਹੈ । ਕੁਰਬਾਨੀ ਦੀ ਇਹ ਰੂਹ ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋ ਅਲੈਹੇਵਸਲਮ ਰਾਹੀਂ ਆਪਣੇ ਅਰੂਜ਼ ਨੂੰ ਪਹੁੰਚੀ ਕਿ ਆਪ ਜੀ ਨੇ ਹਕੂਕ ਅੱਲਾਹ ਅਤੇ ਇਨਸਾਨਾਂ ਦੀ ਹਮਦਰਦੀ ਦੇ ਲਈ ਆਪਣੀ ਜਾਨ ਮਾਲ ਅਤੇ ਆਪਣੀ ਸਾਰੀ ਕੋਸ਼ਿਸ਼ਾਂ ਕੁਰਬਾਨ ਕਰ ਦਿੱਤੀਆਂ।

 

ਆਲਮੀ ਜਮਾਤ ਅਹਮਦੀਆਂ ਦੇ ਰੂਹਾਨੀ ਖਲੀਫਾ, ਹਜ਼ਰਤ ਮਿਰਜ਼ਾ ਮਸਰੂਰ ਅਹਮਦ ਸਾਹਿਬ (ਖ਼ਲੀਫ਼ਤੁਲ ਮਸੀਹ ਅਲ-ਖ਼ਾਮਿਸ਼, ਅਈਦਹੁੱਲਾਹੁ ਤਆਲਾ ਬਿਨਸਰਿਹਿਲ ਅਜ਼ੀਜ਼) ਫ਼ਰਮਾਉਂਦੇ ਹਨ:

 

“ਅਸਲੀ ਚੀਜ਼ ਤੱਕਵਾ (ਧਰਮ ਨੈਕੀ) ਨੂੰ ਅਪਣਾਉਣਾ ਹੈ, ਤੇ ਇਹੀ ਚੀਜ਼ ਹੈ ਜੋ ਅਲ੍ਹਾ ਤੱਕ ਪਹੁੰਚਦੀ ਹੈ। ਕੁਰਬਾਨੀਆਂ ਦਾ ਮਾਂਸ ਤੇ ਲਹੂ ਅੱਲਾਹ ਤੱਕ ਨਹੀਂ ਪਹੁੰਚਦੇ। ਅਸਲ ਗੱਲ ਕੁਰਬਾਨੀ ਦੀ ਰੂਹ, ਉਸ ਦੀ ਨੀਅਤ ਅਤੇ ਖ਼ਲੂਸ ਹੁੰਦੇ ਹਨ ਜੋ ਅੱਲਾਹ ਤੱਕ ਪਹੁੰਚਦੇ ਹਨ।”

 

ਈਦ ਉਲ ਅਜ਼ਹਾ ਦੇ ਇਨ੍ਹਾਂ ਪਵਿੱਤਰ ਦਿਨਾਂ ਵਿਚ ਮੁਸਲਮਾਨ ਇਹ ਅਹਿਦ ਕਰਦੇ ਹਨ ਕਿ ਜਿਸ ਤਰ੍ਹਾਂ ਅਸੀਂ ਜ਼ਾਹਰੀ ਕੁਰਬਾਨੀ ਕੀਤੀ ਹੈ ।ਉਸੇ ਤਰ੍ਹਾਂ ਅਸੀਂ ਅੱਲ੍ਹਾ ਦੇ ਹੱਕਾਂ ਦੀ ਅਦਾਇਗੀ ਅਤੇ ਮਖ਼ਲੂਕ ਖੁਦਾ ਦੀ ਹਮਦਰਦੀ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇ ਲਈ ਤਿਆਰ ਰਹਾਂਗੇ।

 

ਈਦ ਦੇ ਇਸ ਮੌਕੇ ਤੇ ਮੁਸਲਿਮ ਜਮਾਤ ਅਹਿਮਦੀਆ ਭਾਰਤ ਦਾ ਇਹੀ ਸੰਦੇਸ਼ ਹੈ ਕਿ ਅਸੀਂ ਆਪਣੀ ਖਾਹਿਸ਼ਾਂ ਨੂੰ ਕੁਰਬਾਨ ਕਰਕੇ ਬਿਨਾਂ ਧਾਰਮਿਕ ਭੇਦਭਾਵ ਦੇ ਦੂਸਰਿਆਂ ਦੇ ਹੱਕਾਂ ਦੀ ਅਦਾਇਗੀ ਨੂੰ ਆਪਣਾ ਫ਼ਰਜ਼ ਸਮਝ ਲਵਾਂਗੇ ਤਾਂ ਈਦ ਮਨਾਉਣ ਦਾ ਸਾਡਾ ਮਕਸਦ ਪੂਰਾ ਹੋਵੇਗਾ ।

 

ਕਾਦੀਆਂ “ਦਾਰੁਲ ਅਮਾਨ” ਵਿੱਚ, ਈਦ ਉਲ ਅਜ਼ਹਾ ਦੇ ਮੁਬਾਰਕ ਮੌਕੇ ‘ਤੇ ਹਮਸਾਏ ਵੀ ਆਪਣੇ ਮੁਸਲਮਾਨ ਭਰਾਵਾਂ ਨੂੰ ਗਲੇ ਮਿਲੇ, ਈਦ ਦੀਆਂ ਲੱਖ-ਲੱਖ ਮੁਬਾਰਕਾਂ ਦਿੱਤੀਆਂ ਅਤੇ ਚੰਗੀਆਂ ਖ਼ਾਹਿਸ਼ਾਵਾਂ ਦਾ ਇਜ਼ਹਾਰ ਕੀਤਾ।

 

ਅਸੀਂ ਅੱਲਾਹ ਤਆਲਾ ਕੋਲ ਦੁਆ ਕਰਦੇ ਹਾਂ ਕਿ ਉਹ ਇਸ ਈਦ ਨੂੰ ਪੂਰੀ ਉਮਤ ਮੁਸਲਮਾ ਲਈ ਖ਼ੈਰ ਤੇ ਬਰਕਤ ਵਾਲੀ ਬਣਾਏ ਅਤੇ ਸਾਨੂੰ ਹੱਕੂਕੁੱਲਾਹ ਦੇ ਨਾਲ-ਨਾਲ ਹੱਕੂਕੁਲ ਇਬਾਦ ਅਦਾ ਕਰਨ ਦੀ ਵੀ ਪੂਰੀ ਤੌਫੀਕ ਬਖ਼ਸ਼ਦਾ ਰਹੇ।

Leave a Reply

Your email address will not be published. Required fields are marked *