ਕਾਂਗਰਸ ਦੁਆਰਾ ਜਾਇਦਾਦਾਂ ਦੀ ਦੇਖਭਾਲ ਲਈ ਬਣਾਏ ਗਏ ਵਿਭਾਗ ਦੇ ਇੰਚਾਰਜ ਹੋਣਗੇ :ਸਿੰਗਲਾ

ਨਵੀਂ ਦਿੱਲੀ: 5 ਮਾਰਚ (ਬਿਊਰੋ) ਕਾਂਗਰਸ ਨੇ ਬੁੱਧਵਾਰ ਨੂੰ ਦੇਸ਼ ਭਰ ਵਿੱਚ ਆਪਣੀਆਂ ਜਾਇਦਾਦਾਂ ਦੀ ਦੇਖਭਾਲ ਲਈ ਇੱਕ ਨਵਾਂ ਵਿਭਾਗ ਬਣਾਇਆ, ਜਿਸਦਾ ਇੰਚਾਰਜ ਪੰਜਾਬ ਦੇ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਬਣਾਇਆ ਗਿਆ ਹੈ।ਇਹ ਜਾਣਕਾਰੀ ਕਾਂਗਰਸ ਸੰਗਠਨ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵੱਲੋਂ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਦਿੱਤੀ ਗਈ।
