ਸਮੁੱਚੀ ਰਾਮਗੜ੍ਹੀਆ ਕੌਮ ਇੱਕ ਪਲੇਟਫਾਰਮ ‘ਤੇ ਇਕੱਤਰ ਹੋ ਕੇ ਇਕਮੁੱਠਤਾ ਦਾ ਸਬੂਤ ਦੇਵੇ : ਹਰਦੇਵ ਸਿੰਘ ਕੌਂਸਲ 

ਸਮੁੱਚੀ ਰਾਮਗੜ੍ਹੀਆ ਕੌਮ ਇੱਕ ਪਲੇਟਫਾਰਮ ‘ਤੇ ਇਕੱਤਰ ਹੋ ਕੇ ਇਕਮੁੱਠਤਾ ਦਾ ਸਬੂਤ ਦੇਵੇ : ਹਰਦੇਵ ਸਿੰਘ ਕੌਂਸਲ 

Oplus_131072

ਹੁਸ਼ਿਆਰਪੁਰ 3 ਸਤੰਬਰ (ਤਰਸੇਮ ਦੀਵਾਨਾ )

ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਦੀ ਇੱਕ ਅਹਿਮ ਮੀਟਿੰਗ ਹਰਦੀਪ ਸਿੰਘ ਨੰਦੜਾ, ਬੀ ਕੇ ਕਲਸੀ, ਬਲਜੀਤ ਸਿੰਘ ਬਾਂਸਲ ਦੀ ਅਗਵਾਈ ਹੇਠ ਹੋਈ | ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਹਰਦੇਵ ਸਿੰਘ ਕੌਂਸਲ ਪ੍ਰਧਾਨ ਇੰਡੀਆ, ਇੰਦਰਜੀਤ ਸਿੰਘ ਬੱਬੂ ਪੋਤਰਾ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ,ਜਸਵੰਤ ਸਿੰਘ ਭੋਗਲ ਸੀਨੀਅਰ ਵਾਈਸ ਚੇਅਰਮੈਨ ਪੰਜਾਬ, ਗੁਰਬਿੰਦਰ ਸਿੰਘ ਪਲਾਹਾ ਪ੍ਰੈੱਸ ਸਕੱਤਰ ਇੰਡੀਆ, ਹਰਮਿੰਦਰ ਸਿੰਘ ਭੱਚੂ ਪ੍ਰਧਾਨ ਹੁਸ਼ਿਆਰਪੁਰ ਸ਼ਹਿਰੀ ਨੇ ਸ਼ਿਰਕਤ ਕੀਤੀ | ਇਸ ਮੌਕੇ ਆਪਣੇ ਸੰਬੋਧਨ ਵਿੱਚ ਹਰਦੇਵ ਸਿੰਘ ਕੌਂਸਲ ਪ੍ਰਧਾਨ ਇੰਡੀਆ ਨੇ ਕਿਹਾ ਕਿ ਰਾਮਗੜ੍ਹੀਆ ਕੌਮ ਨੇ ਸਿੱਖ ਪੰਥ ਦੀ ਚੜ੍ਹਦੀਕਲਾ ਲਈ ਆਪਣਾ ਮਹਾਨ ਯੋਗਦਾਨ ਅਤੇ ਕੁਰਬਾਨੀਆਂ ਨਾਲ ਰਾਮਗੜ੍ਹੀਆ ਕੌਮ ਨੇ ਮਹਾਨ ਇਤਿਹਾਸ ਕਾਇਮ ਕੀਤਾ ਹੈ | ਹੁਣ ਸਮਾਂ ਆ ਗਿਆ ਹੈ ਕਿ ਸਮੁੱਚੀ ਰਾਮਗੜ੍ਹੀਆ ਕੌਮ ਇੱਕ ਪਲੇਟਫਾਰਮ ‘ਤੇ ਇਕੱਤਰ ਹੋ ਕੇ ਇਕਮੁੱਠਤਾ ਦਾ ਸਬੂਤ ਦੇਵੇ ਇਸ ਲਈ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਨੇ ਬੀੜਾ ਚੁੱਕਿਆ ਹੈ ਇਸ ਕੜੀ ਵਿੱਚ ਜ਼ਿਲਾ ਸੰਗਰੂਰ ਦੇ ਧੂਰੀ ਯੂਨਿਟ ਦੀ ਸਥਾਪਨਾ ਕੀਤੀ ਗਈ | ਇੰਦਰਜੀਤ ਸਿੰਘ ਬੱਬੂ ਨੇ ਕਿਹਾ ਕਿ ਭਾਰਤ ਵਿੱਚ ਆਈਆਂ ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ਨੇ ਰਾਮਗੜ੍ਹੀਆ ਭਾਈਚਾਰੇ ਨੂੰ ਆਪਣੇ ਸੌੜੇ ਹਿੱਤਾਂ ਲਈ ਰੱਜ ਕੇ ਵਰਤਿਆ ਹੈ ਪਰ ਸਮੁੱਚੇ ਤੌਰ ਤੇ ਇਸ ਭਾਈਚਾਰੇ ਦੇ ਭਵਿੱਖ ਲਈ ਕੋਈ ਸਾਰਥਕ ਯਤਨ ਨਹੀਂ ਕੀਤੇ ਇਸ ਲਈ ਅਗਲੀ ਪੀੜ੍ਹੀ ਦਾ ਭਵਿੱਖ ਸੁਰੱਖਿਅਤ ਕਰਨ ਲਈ ਹੁਣ ਇਕਮੁੱਠ ਹੋਣਾ ਸਮੇਂ ਦੀ ਵੱਡੀ ਲੋਡ਼ ਹੈ

 

Leave a Reply

Your email address will not be published. Required fields are marked *