ਆਮ ਆਦਮੀ ਪਾਰਟੀ ਦੇ ਨੇਤਾ ਝੂਠ ਫਰੇਬ ਦੇ ਨਾਲ ਹੀ ਰਾਜ ਗੱਦੀ ਹਾਸਲ ਕਰਨ ਵਿੱਚ ਕਾਮਯਾਬ ਹੋਏ ਸੀ : ਤਲਵਾੜ

ਪੰਜਾਬ ਸਰਕਾਰ ਨੇ ਲੋਕਾਂ ਤੇ ਪਾਇਆ ਵਿੱਤੀ ਬੋਝ : ਲੱਖੀ
ਹੁਸ਼ਿਆਰਪੁਰ 23 ਅਗਸਤ ( ਤਰਸੇਮ ਦੀਵਾਨਾ ) ਪੰਜਾਬ ਦੀ ਆਪ ਸਰਕਾਰ ਵੱਲੋੰ ਵਾਹਨਾਂ ‘ਤੇ ਟੈਕਸ ਦਰਾਂ ਵਧਾ ਕੇ ਆਮ ਲੋਕਾਂ ਦੇ ਵਿੱਤੀ ਬੋਝ ਨੂੰ ਵਧਾ ਦਿੱਤਾ ਹੈ, ਇਸ ਤੋਂ ਪਹਿਲਾਂ ਵੀ ਸਰਕਾਰ ਨੇ ਬਹੁਤ ਸਾਰੇ ਟੈਕਸ ਲਗਾਏ ਹਨ ਜਿਨਾਂ ਕਰਕੇ ਆਮ ਜਨਤਾ ਤਰਹਾਈ ਤਰਹਾਈ ਕਰ ਰਹੀ ਹੈ, ਉਪਰੋਕਤ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਨੇ ਪੱਤਰਕਾਰ ਵਾਰਤਾ ਨੂੰ ਸੰਬੋਧਿਤ ਕਰਦੇ ਹੋਏ ਕਹੇ ਲੱਖੀ ਨੇ ਕਿਹਾ ਕਿ ਜਦੋਂ ਦੀ ਇਹ ਸਰਕਾਰ ਹੋਂਦ ਵਿੱਚ ਆਈ ਹੈ ਕੇਵਲ ਕੂੜ ਪ੍ਰਚਾਰ ਦੇ ਨਾਲ ਆਪਣਾ ਕੰਮ ਚਲਾ ਰਹੀ ਹੈ ਇਹਨਾਂ ਕਿਹਾ ਲੋਕਾਂ ਨੂੰ ਸਹੂਲਤ ਦੇਣ ਦੇ ਨਾਂ ਤੇ ਚੋਰ ਰਸਤੇ ਦੇ ਨਾਲ ਟੈਕਸਾਂ ਦੀ ਭਰਮਾਰ ਕਰਕੇ ਪੰਜਾਬ ਦੀ ਜਨਤਾ ਤੇ ਬੋਝ ਪਾ ਦਿੱਤਾ ਹੈ ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੰਜੀਵ ਤਲਵਾੜ ਨੇ ਕਿਹਾ ਕਿ ਇੱਕ ਸੋਚੀ ਸਮਝੀ ਸਾਜਿਸ਼ ਦੇ ਅਧੀਨ ਕੇਜਰੀਵਾਲ ਅਤੇ ਉਸਦੇ ਸਾਥੀਆਂ ਨੇ ਰਾਜਨੀਤੀ ਦਾ ਵਪਾਰੀਕਰਨ ਕਰਕੇ ਕਰੋੜਾਂ ਰੁਪਏ ਕਮਾਏ ਹਨ ਉਹਨਾਂ ਕਿਹਾ ਜਨਤਾ ਨੂੰ ਅੱਜ ਵੀ ਸੱਚਾਈ ਦਾ ਸਾਹਮਣਾ ਕਰ ਲੈਣਾ ਚਾਹੀਦਾ ਹੈ ਕਿ ਆਮ ਆਦਮੀ ਪਾਰਟੀ ਦੇ ਨੇਤਾ ਝੂਠ ਅਤੇ ਫਰੇਬ ਨਾਲ ਰਾਜ ਗੱਦੀ ਹਾਸਲ ਕਰਨ ਵਿੱਚ ਕਾਮਯਾਬ ਹੋਏ ਸੀ ਤੇ ਉਹੀ ਝੂਠ ਫਰੇਬ ਇਹ ਹੁਣ ਤੱਕ ਬੋਲਦੇ ਆ ਰਹੇ ਹਨ ਜਦ ਕਿ ਅੰਕੜੇ ਇਹਨਾਂ ਦੇ ਕੰਮਾਂ ਦੇ ਖਿਲਾਫ ਬੋਲ ਰਹੇ ਹਨ ਤਲਵਾੜ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਸਰਕਾਰ ਦੀ ਕਾਰਜ ਪ੍ਰਣਾਲੀ ਦੇ ਖਿਲਾਫ ਲੋਕਾਂ ਨੇ ਫਤਵਾ ਦਿੱਤਾ ਹੈ ਤੇ ਹੁਣ ਹੋਣ ਵਾਲੀਆਂ ਜਿਮਨੀ ਚੋਣਾਂ ਵਿੱਚ ਹਾਰ ਦੇ ਡਰ ਨੂੰ ਦੇਖਦੇ ਹੋਏ ਸਰਕਾਰ ਨੇ ਅੱਜ ਤੋਂ ਹੀ ਵੋਟਾਂ ਦੀ ਖਰੀਦ ਫਰੋਖਤ ਸ਼ੁਰੂ ਕਰ ਦਿੱਤੀ ਹੈ ਅਕਾਲੀ ਨੇਤਾਵਾਂ ਨੇ ਲੋਕਾਂ ਨੂੰ ਸੱਚਾਈ ਜਾਨਣ ਦੀ ਗੱਲ ਕਰਦੇ ਹੋਏ ਸਰਕਾਰ ਦੇ ਖਿਲਾਫ ਵੋਟ ਪਾਉਣ ਦੀ ਅਪੀਲ ਕੀਤੀ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਾ ਦਫਤਰ ਇੰਚਾਰਜ ਲਵਲੀ ਪਹਿਲਵਾਨ ਰਵਿੰਦਰ ਸਿੰਘ ਵੀ ਹਾਜ਼ਰ ਸਨ !
ਫੋਟੋ : ਅਜਮੇਰ ਦੀਵਾਨਾ
