ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਖੇਤਰੀ ਕੀਤੀ ਗਈ ਰੈਲੀ *

ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਖੇਤਰੀ ਕੀਤੀ ਗਈ ਰੈਲੀ *

*ਰੈਲੀ ਅਤੇ ਮਾਰਚ ਮੌਕੇ ਸਾਰਾ ਕਸਬਾ ਚੱਬੇਵਾਲ ਹੋਇਆ ਲਾਲੋ-ਲਾਲ*

ਹੁਸ਼ਿਆਰਪੁਰ, 18 ਅਗਸਤ, ( ਤਰਸੇਮ ਦੀਵਾਨਾ ) 

ਸੂਬੇ ਦੀ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਵਲੋਂ ਬਾਕੀ ਕਿਰਤੀ ਸਮਾਜ ਵਾਂਗ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰਨ ਅਤੇ ਵਾਰ-ਵਾਰ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਤੋਂ ਭੱਜਣ ਵਿੱਰੁੱਧ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਦਿਆਂ ਜਿਮਨੀ ਚੋਣਾਂ ਵਾਲੇ ਹਲਕਿਆ ਅੰਦਰ ਖੇਤਰੀ ਰੈਲੀਆਂ ਕਰਕੇ ਸਰਕਾਰ ਨੂੰ ਚੇਤਾਵਨੀ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਸੰਘਰਸ਼ ਦੇ ਤਹਿਤ ਸਾਂਝੇ ਫਰੰਟ ਵਲੋਂ ਦਾਣਾ ਮੰਡੀ ਚੱਬੇਵਾਲ ਵਿਖੇ ਖੇਤਰੀ ਰੈਲੀ ਕੀਤੀ ਗਈ ਜਿਸ ਵਿੱਚ ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ, ਰੋਪੜ, ਮੁਹਾਲੀ, ਕਪੂਰਥਲਾ ਜ਼ਿਿਲਆਂ ਵਿੱਚੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਸਹਿਤ ਅਮ੍ਰਿਤਸਰ, ਗੁਰਦਾਸਪੁਰ, ਪਠਾਣਕੋਟ ਜ਼ਿਲਿਆਂ ਦੇ ਆਗੂਆਂ ਵਲੋਂ ਸ਼ਮੂਲੀਅਤ ਕੀਤੀ ਗਈ। ਅੱਜ ਦੀ ਰੈਲੀ ਵਿੱਚ ਇਸਤਰੀ ਮੁਲਾਜ਼ਮਾਂ ਖਾਸ ਕਰਕੇ ਆਸ਼ਾ ਵਰਕਰਾਂ ਵਲੋਂ ਭਾਰੀ ਗਿਣਤੀ ਵਿੱਚ ਭਾਗ ਲਿਆ ਗਿਆ। ਸਰਕਾਰ ਦੇ ਵਿਰੁੱਧ ਮੁਲਾਜ਼ਮਾਂ/ ਪੈਨਸ਼ਨਰਾਂ ਅੰਦਰ ਭਾਰੀ ਰੋਸ ਹੋਣ ਕਾਰਣ ਦਾਣਾ ਮੰਡੀ ਵਿੱਚ ਕੀਤੇ ਪ੍ਰਬੰਧ ਵੀ ਛੋਟੇ ਪੈ ਗਏ ਅਤੇ ਗੱਡੀਆਂ, ਬੱਸਾਂ, ਟੈਂਪੂਆਂ ਅਤੇ ਨਿੱਜੀ ਵਾਹਨਾਂ ਤੇ ਝੰਡਿਆਂ, ਬੈਨਰਾਂ ਸਹਿਤ ਹੋਏ ਇਕੱਠ ਨਾਲ ਸਾਰਾ ਚੱਬੇਵਾਲ ਕਸਬਾ ਲਾਲੋ-ਲਾਲ ਹੋ ਗਿਆ। ਰੈਲੀ ਦੇ ਆਰੰਭ ਵਿੱਚ ਕਲਕੱਤਾ ਵਿਖੇ ਮੈਡੀਕਲ ਦੀ ਵਿਦਆਰਥਣ ਅਤੇ ਮੁਜ਼ੱਫਰ ਨਗਰ ਵਿਖੇ 14 ਸਾਲਾ ਬਾਲੜੀ ਨਾਲ ਹੋਏ ਸਮੂਹਿਕ ਬਲਾਤਕਾਰ ਅਤੇ ਕਤਲ ਦੀ ਨਿਖੇਧੀ ਕੀਤੀ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਮਿਸਾਲੀ ਸਜ਼ਾਵਾਂ ਦੇਣ ਦੀ ਮੰਗ ਕੀਤੀ, ਪਿਛਲੇ ਦਿਨੀ ਹੜ੍ਹਾਂ ਕਾਰਣ ਜੇਜੋਂ ਵਿਖੇ 10 ਵਿਅਕਤੀਆਂ ਅਤੇ ਕੇਰਲਾ ਦੇ ਵਾਇਨਾਡ ਵਿਖੇ 400 ਤੋਂ ਵੱਧ ਵਿਅਕਤੀਆਂ ਦੀਆਂ ਮੌਤ ਅਤੇ 600 ਤੋਂ ਜ਼ਿਆਦਾ ਘਰਾਂ ਦੇ ਨੁਕਸਾਨ ਸਬੰਧੀ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਸਾਂਝੇ ਫਰੰਟ ਦੇ ਆਗੂਆ ਜਰਮਨਜੀਤ ਸਿੰਘ, ਰਤਨ ਸਿੰਘ ਮਜਾਰੀ, ਸੁਖਦੇਵ ਸਿੰਘ ਸੈਣੀ, ਸੰਵਿੰਦਰਪਾਲ ਸਿੰਘ ਮੋਲੋਂਵਾਲੀ, ਬਾਜ ਸਿੰਘ ਖਹਿਰਾ, ਜਸਵੀਰ ਤਲਵਾੜਾ, ਰਾਧੇ ਸ਼ਿਆਮ, ਐਨ.ਕੇ.ਤਿਵਾੜੀ, ਨਰਿੰਦਰ ਸਿੰਘ ਗੋਲੀ, ਗੁਰਵੇਲ ਸਿੰਘ ਬੱਲਪੁਰੀਆ, ਚਰਨਜੀਤ ਸਿੰਘ, ਸੁਰਿੰਦਰ ਪੁਆਰੀ, ਹਰਜਿੰਦਰ ਸਿੰਘ ਚੀਮਾ, ਬੋਬਿੰਦਰ ਸਿੰਘ, ਤੀਰਥ ਸਿੰਘ ਬਾਸੀ, ਗੋਪਾਲ ਥਾਪਰ, ਮਹੇਸ਼ ਲਾਲ, ਰਾਜ ਰਾਣੀ, ਸ਼ਕੁੰਤਲਾ ਸਰੋਆ, ਪਰਮਜੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸਹਿਤ ਸਮੁੱਚੀ ਸਰਕਾਰ ਦੀ ਡੰਗ ਟਪਾਊ ਨੀਤੀ ਅਤੇ ਸਾਂਝੇ ਫਰੰਟ ਨੂੰ ਮੀਟੰਗ ਦਾ ਸਮਾਂ ਨਾ ਦੇਣ ਕਾਰਣ ਸਾਰੇ ਪੰਜਾਬ ਅੰਦਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਅੰਦਰ ਜੋ ਭਾਰੀ ਰੋਸ ਹੈ, ਇਸਦਾ ਖਮਿਆਜਾ ਭਵਿੱਖ ਵਿੱਚ ਹੋਣ ਵਾਲੀਆਂ ਚਾਰ ਜਿਮਨੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਭੁਗਤਣਾ ਪਵੇਗਾ। ਜੇਕਰ ਮੁੱਖ ਮੰਤਰੀ ਵਲੋਂ 22 ਦੀ ਮੀਟਿੰਗ ਨਾ ਕੀਤੀ ਗਈ ਤਾਂ ਪੂਰੇ ਪੰਜਾਬ ਅੰਦਰ ਮਿਤੀ 22-23-24 ਅਗਸਤ ਨੂੰ ਸਰਕਾਰ ਦੀਆਂ ਅਰਥੀਆਂ ਅਤੇ ਲਾਰਿਆਂ ਦੀਆਂ ਪੰਡਾਂ ਫੂਕੀਆਂ ਜਾਣਗੀਆਂ ਅਤੇ ਮਿਤੀ 8 ਸਤੰਬਰ ਨੂੰ ਗਿਦੜਬਾਹਾ ਅਤੇ ਡੇਰਾ ਬਾਬਾ ਨਾਨਕ ਹਲਕਿਆਂ ਵਿਖੇ ਰੈਲੀਆਂ ਕੀਤੀਆਂ ਜਾਣਗੀਆਂ।ਇਸ ਤੋਂ ਇਲਾਵਾ ਮੁੱਖ ਮੰਤਰੀ ਦੇ ਝੂਠੇ ਪ੍ਰਚਾਰ ਦੇ ਵਿਰੁੱਧ ਚਾਰੋ ਹਲਕਿਆਂ ਅੰਦਰ ਟੀਮਾਂ ਬਣਾ ਕੇ ਲਗਾਤਾਰ ਪਿੰਡਾਂ ਦੇ ਲੋਕਾਂ ਨਾਲ ਸੰਪਰਕ ਕੀਤਾ ਜਾਵੇਗਾ ਅਤੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਜਗ-ਜਾਹਰ ਕੀਤਾ ਜਾਵੇਗਾ।ਬੁਲਾਰਿਆਂ ਨੇ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਸਹਿਤ ਪਾਰਟੀ ਦੇ ਸਾਰੇ ਹੀ ਆਗੂ ਚੋਣਾਂ ਤੋਂ ਪਹਿਲਾਂ ਮੁਲਾਜ਼ਮ/ ਪੈਨਸ਼ਨਰ ਮੰਗਾਂ ਸਬੰਧੀ ਰੈਲੀਆਂ ਵਿੱਚ ਆ-ਆ ਕੇ ਮੰਗਾਂ ਦੀ ਹਿਮਾਇਤ ਕਰਦੇ ਸਨ ਅਤੇ ਸਰਕਰ ਬਣਨ ਤੇ ਤੁਰੰਤ ਇਹਨਾਂ ਮੰਗਾਂ ਨੂੰ ਹੱਲ ਕਰਨ ਦੇ ਦਾਅਵੇ ਕਰਦੇ ਸਨ ਪ੍ਰੰਤੂ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਵਲੋਂ ਸਾਂਝੇ ਫਰੰਟ ਨੂੰ ਮੀਟਿੰਗ ਦਾ ਸਮਾਂ ਦੇਣ ਵਿੱਚ ਦੋ ਸਾਲ ਲੰਘਾ ਦਿੱਤੇ ਅਤੇ ਹੁਣ ਮੀਟਿੰਗਾਂ ਦਾ ਸਮਾਂ ਵੀ ਵਾਰ-ਵਾਰ ਬਦਲਿਆ ਜਾ ਰਿਹਾ ਹੈ ਜਿਸਤੋਂ ਇਹ ਸਪੱਸ਼ਟ ਹੈ ਕਿ ਮੁੱਖ ਮੰਤਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਸੰਜੀਦਾ ਨਹੀਂ ਹੈ।ਸਰਕਾਰ ਅਤੇ ਮੁੱਖ ਮੰਤਰੀ ਦੀ ਵਾਅਦਾ ਖਿਲਾਫੀ ਵਿਰੁੱਧ ਸੂਬੇ ਭਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਅੰਦਰ ਭਾਰੀ ਰੋਸ ਹੈ। ਰੈਲੀ ਕਰਨ ਉਪਰੰਤ ਚੱਬੇਵਾਲ ਪਿੰਡ ਅਤੇ ਬਜ਼ਾਰ ਅੰਦਰ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਵਿੱਚ ਮੱਖਣ ਸਿੰਘ ਵਾਹਿਦਪੁਰੀ, ਨਰਿੰਦਰ ਬੱਲ, ਸੁਰਿੰਦਰਪਾਲ ਲਹੌਰੀਆ, ਸ਼ਿੰਗਾਰਾ ਸਿੰਘ, ਮੁਕੇਸ਼ ਗੁਜਰਾਤੀ, ਸੰਜੀਵ ਧੂਤ, ਪਿਆਰਾ ਸਿੰਘ, ਦਿਲਬਾਗ ਸਿੰਘ ਪੱਡਾ, ਨਵਪ੍ਰੀਤ ਸਿੰਘ ਬੱਲੀ, ਸਰਸ਼ਣ ਕੁਮਾਰ, ਪ੍ਰਦੀਪ ਕੁਮਾਰ, ਜਸਵਿੰਦਰ ਸਿੰਘ ਉੱਘੀ, ਤਰਸੇਮ ਸਿੰਘ ਚੱਬਾ, ਜਸਵਿੰਦਰ ਸਿੰਘ, ਪ੍ਰਦੁਮਣ ਗੌਤਮ, ਓਂਕਾਰ ਸਿੰਘ, ਹਰਭਜਨ ਸਿੰਘ ਅਜਨੋਹਾ, ਇੰਦਰਜੀਤ ਵਿਰਦੀ, ਕੇ.ਡੀ. ਮੋਹਤਾ, ਬਲਵਿੰਦਰ ਸਿੰਘ, ਹਰਮੇਸ਼ ਲਾਲ, ਸੂਰਜ ਪ੍ਰਕਾਸ਼ ਅਨੰਦ ਆਦਿ ਆਗੂ ਵੀ ਹਾਜਰ ਸਨ।

ਫੋਟੋ : ਅਜਮੇਰ

ਦੀਵਾਨਾ

Leave a Reply

Your email address will not be published. Required fields are marked *