ਜਲੰਧਰ ਤੇਜ਼ ਬਾਰਿਸ਼ ਕਾਰਨ ਭਗਤ ਸਿੰਘ ਕਲੋਨੀ ਵਿੱਚ ਪੈਂਦਾ ਨਾਲਾ ਓਵਰਫਲੋ ਹੋਣ ਕਾਰਨ ਟੁੱਟਿਆ ਨਾਲਾ
ਜਲੰਧਰ ਸ਼ਹਿਰ ਦੇ ਵਿਕਾਸ ਦੀਆਂ ਮੂੰਹ ਬੋਲਦੀਆਂ ਅਲੱਗ ਅਲੱਗ ਤਸਵੀਰਾਂ





ਜਲੰਧਰ (ਸੁਨੀਲ ਕੁਮਾਰ)ਜਲੰਧਰ ਸਵੇਰ ਤੋਂ ਹੀ ਪੈ ਰਹੀ ਬਾਰਿਸ਼ ਨੇ ਜਿੱਥੇ ਗਰਮੀ ਤੋਂ ਲੋਕਾਂ ਨੂੰ ਰਾਹਤ ਦਿੱਤੀ ਹੈ ਪਰ ਉੱਥੇ ਹੀ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਬਾਰਿਸ਼ ਨੇ ਹਰ ਗਲੀ ਮਹੱਲੇ ਨੂੰ ਜਲ ਥਲ ਕਰ ਦਿੱਤਾ ਹੈ। ਜੇ ਗੱਲ ਕਰੀਏ ਭਗਤ ਸਿੰਘ ਕਲੋਨੀ ਦੀ ਉੱਥੇ ਜੋ ਨਾਲਾ ਹੈ ਉਹ ਓਵਰਫਲੋ ਹੋਣ ਕਾਰਨ ਟੁੱਟ ਗਿਆ ਹੈ ਤੇ ਸਾਰੀ ਕਲੋਨੀ ਵਿੱਚ ਪਾਣੀ ਹੀ ਪਾਣੀ ਹੋ ਗਿਆ ਹੈ ਥੋੜੀ ਜਿਹੀ ਬਾਰਿਸ਼ ਨੇ ਹੀ ਜਲੰਧਰ ਦੇ ਪ੍ਰਸ਼ਾਸਨ ਦੀ ਪੋਲ ਖੋਲ ਦਿੱਤੀ ਹੈ ਸਾਰੇ ਪ੍ਰਬੰਧ ਜੋ ਪ੍ਰਸ਼ਾਸਨ ਵੱਲੋਂ ਕੀਤੇ ਗਏ ਸਨ ਸਾਰੇ ਹੀ ਫੇਲ ਹੋ ਗਏ ਹਨ ਹਰ ਗਲੀ ਮਹੱਲੇ ਵਿੱਚ ਪਾਣੀ ਖੜਾ ਹੈ। ਇਸੇ ਤਰ੍ਹਾਂ ਹੀ ਜੇ ਆਪਾਂ ਜੈਮਲ ਨਗਰ ਦੀ ਗੱਲ ਕਰੀਏ ਤਾਂ ਜੈਮਲ ਨਗਰ ਵਿੱਚ ਵੀ ਹਰ ਗਲੀ ਦੇ ਵਿੱਚ ਲਗਭਗ ਡੇਢ ਤੋਂ ਦੋ ਫੁੱਟ ਪਾਣੀ ਖੜਾ ਹੋਣ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਲਗਭਗ ਪੂਰੀ ਦੁਕਾਨਾਂ ਵੀ ਬੰਦ ਪਈਆਂ ਹਨ। ਕਈ ਦੁਕਾਨਦਾਰਾ ਨੇ ਵੀ ਦੁਕਾਨਾਂ ਨਹੀਂ ਖੋਲੀਆਂ ਜੇ ਗੱਲ ਕਰੀਏ ਲੰਮਾ ਪਿੰਡ ਚੌਂਕ ਦੀ ਤੇ ਲੰਮਾ ਪਿੰਡ ਚੌਂਕ ਵੀ ਪੂਰੀ ਤਰ੍ਹਾਂ ਪਾਣੀ ਨਾਲ ਭਰਿਆ ਹੋਇਆ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਐਸੀ ਥਾਵਾਂ ਹਨ ਜਿੱਥੇ ਕਿ ਪਾਣੀ ਹੀ ਪਾਣੀ ਹੋਇਆ ਹੈ।
