ਗੁੰਮ ਸਿਰਨਾਮੇ ਦੀ ਤਲਾਸ਼” ਕਾਵਿ ਸੰਗ੍ਰਹਿ ਦਾ ਹੋਇਆ ਲੋਕ ਅਰਪਣ ।

ਗੁੰਮ ਸਿਰਨਾਮੇ ਦੀ ਤਲਾਸ਼” ਕਾਵਿ ਸੰਗ੍ਰਹਿ ਦਾ ਹੋਇਆ ਲੋਕ ਅਰਪਣ ।

ਸੱਭਿਆਚਾਰ ਸੰਭਲ ਸੁਸਾਇਟੀ ਨੇ ਪੂਰੀ ਕੀਤੀ ਘੁੰਡ ਚੁਕਾਈ ਦੀ ਰਸਮ।

ਹੁਸ਼ਿਆਰਪੁਰ 15 ਜੁਲਾਈ ( ਤਰਸੇਮ ਦੀਵਾਨਾ ) ਕਵਿਤਰੀ ਸੁਰਿੰਦਰ ਕੌਰ ਧਨੌਤਾ ਦੇ ਪਲੇਠੇ ਕਾਵਿ ਸੰਗ੍ਰਹਿ ‘ਗੁੰਮ ਸਿਰਣਾਮੇ ਦੀ ਤਲਾਸ਼’ ਦਾ ਅੱਜ ਸੱਭਿਆਚਾਰ ਸੰਭਲ ਸੁਸਾਇਟੀ ਵੱਲੋਂ ਘੁੰਡ ਚੁਕਾਈ ਪ੍ਰੋਗਰਾਮ ਕੀਤਾ ਗਿਆ । ਜ਼ਿਕਰਯੋਗ ਹੈ ਕਿ ਕਵੀ ਨੇ ਆਪਣਾ ਪਹਿਲਾ ਕਾਵਿ ਸੰਗ੍ਰਹਿ ਆਪਣੇ ਜਵਾਨ ਪੁੱਤਰ ਦੀ ਮੌਤ ਤੋਂ ਬਾਅਦ ਉਸ ਦੀ ਯਾਦ ਨੂੰ ਸਮਰਪਿਤ ਕੀਤਾ ਹੈ।ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਪ੍ਰਧਾਨ ਮਾਸਟਰ ਕੁਲਵਿੰਦਰ ਜੰਡਾ ਨੇ ਕਿਹਾ ਕਿ ਕਵਿੱਤਰੀ ਵੱਲੋਂ ਆਪਣੇ ਬੇਟੇ ਦੇ ਬੇਵਕਤ ਵਿਛੋੜੇ ਤੋ ਮਿਲੇ ਦੁਖ ਨੂੰ ਝੱਲਦੇ ਹੋਏ ਲਿਖੀਆਂ ਗਈਆਂ ਇਹ ਕਵਿਤਾਵਾਂ ਹਮਦਰਦੀ ਭਰਪੂਰ ਹੀ ਨਹੀਂ, ਸਿੱਖਿਆਦਾਇਕ ਵੀ ਹਨ। ਪ੍ਰਸਿੱਧ ਸਮਾਜ ਸੇਵੀ ਡਾ: ਅਜੇ ਬੱਗਾ ਨੇ ਕਿਹਾ ਕਿ ਇੱਕ ਮਾਂ ਨੇ ਆਪਣੇ ਜਵਾਨ ਪੁੱਤਰ ਦੀ ਮੌਤ ਤੋਂ ਬਾਅਦ ਹੋਏ ਦਰਦ ਨੂੰ ਆਪਣੇ ਸ਼ਬਦਾਂ ਵਿੱਚ ਬਿਆਨ ਕਰਕੇ ਮਾਂ-ਪੁੱਤ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕੀਤਾ ਹੈ।ਇਸ ਮੌਕੇ ਸੰਜੀਵ ਤਲਵਾੜ ਨੇ ਕਿਹਾ ਕਿ ਇਹ ਪੁਸਤਕ ਲੋਕਾਂ ਨੂੰ ਇਹ ਅਹਿਸਾਸ ਕਰਵਾਉਂਦੀ ਹੈ ਕਿ ਮਾਂ ਨਾ ਸਿਰਫ਼ ਆਪਣੇ ਪੁੱਤਰ ਦੀ ਪਹਿਲੀ ਅਧਿਆਪਕ ਹੁੰਦੀ ਹੈ ਸਗੋਂ ਉਹ ਆਪਣੇ ਬੱਚਿਆਂ ਨੂੰ ਸਮਾਜ ਦੀ ਹਰ ਮੁਸ਼ਕਲ ਤੋਂ ਬਚਾਉਣ ਲਈ ਹਰ ਸੰਭਵ ਯਤਨ ਕਰ ਸਕਦੀ ਹੈ ।ਗਰਾਮ ਨੂੰ ਪ੍ਰਿੰਸੀਪਲ ਪ੍ਰੋਮਿਲਾ ਅਰੋੜਾ ਡਾ.ਪਰਮਿੰਦਰ ਸਿੰਘ ਇੰਦਰਜੀਤ ਚੌਧਰੀ ਡਾ.ਕੁਲਦੀਪ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪ੍ਰਧਾਨ ਐਵਾਰਡ ਜੇਤੂ ਡਾ: ਧਰਮਪਾਲ ਸਾਹਿਲ ਨੇ ਸਟੇਜ ਦਾ ਸੰਚਾਲਨ ਜਸਵੀਰ ਸਿੰਘ ਧੀਮਾਨ, ਰੰਜੀਵ ਤਲਵਾੜ, ਹੰਸਰਾਜ, ਮੀਨਾਕਸ਼ੀ, ਜੀਵਨ ਕੁਮਾਰ, ਮੋਹਨ ਲਾਲ ਐਡਵੋਕੇਟ, ਦਵਿੰਦਰ ਕੁਮਾਰ ਅਤੇ ਹੋਰ ਬੁੱਧੀਜੀਵੀ ਹਾਜ਼ਰ ਸਨ |

ਫੋਟੋ : ਅਜਮੇਰ ਦੀਵਾਨਾ

Leave a Reply

Your email address will not be published. Required fields are marked *