ਆਪ ਦੀ ਜਿੱਤ ਦਾ ਗ੍ਰਾਫ ਵਿਗਾੜ ਸਕਦਾ ਪੋਸਟ ਮੈਟ੍ਰਕਿ ਸਕਾਲਰਸ਼ਿਪ,ਜਾਅਲੀ ਐਸ ਸੀ ਸ੍ਰਟੀਫਿਕੇਟਾ ਦਾ ਮੁੱਦਾ : ਬੇਗਮਪੁਰਾ ਟਾਇਗਰ ਫੋਰਸ

ਆਪ ਦੀ ਜਿੱਤ ਦਾ ਗ੍ਰਾਫ ਵਿਗਾੜ ਸਕਦਾ ਪੋਸਟ ਮੈਟ੍ਰਕਿ ਸਕਾਲਰਸ਼ਿਪ,ਜਾਅਲੀ ਐਸ ਸੀ ਸ੍ਰਟੀਫਿਕੇਟਾ ਦਾ ਮੁੱਦਾ : ਬੇਗਮਪੁਰਾ ਟਾਇਗਰ ਫੋਰਸ

ਮਾਨ ਸਰਕਾਰ ਵਲੋ ਦੋ ਸਾਲਾ ਵਿੱਚ ਕੀਤੇ ਵਾਅਦਿਆਂ ਨੂੰ ਪੂਰਾ ਤਾਂ ਕੀ ਕਰਨਾ ਸੀ ਬਹੁਤੇ ਮੁੱਦਿਆਂ ਨੂੰ ਤਾਂ ਛੂਹ ਵੀ ਨਹੀਂ ਸਕੀ : ਬੀਰਪਾਲ,ਹੈਪੀ,ਸ਼ਤੀਸ 

 

 

ਹੁਸ਼ਿਆਰਪੁਰ 7 ਮਈ (ਤਰਸੇਮ ਦੀਵਾਨਾ ) ਬੇਗਮਪੁਰਾ ਟਾਇਗਰ ਫੋਰਸ ਦੇ ਕੌਮੀ ਚੇਅਰਮੈਨ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬੇਗਮਪੁਰਾ ਟਾਇਗਰ ਫੋਰਸ ਦੀ ਇੱਕ ਮੀਟਿੰਗ ਫੋਰਸ ਦੇ ਪੰਜਾਬ ਪ੍ਰਧਾਨ ਬੀਰਪਾਲ ਠਰੋਲੀ ਦੀ ਪ੍ਰਧਾਨਗੀ ਹੇਠ ਫੋਰਸ ਦੇ ਸਬ ਦਫਤਰ ਵਿਸ਼ਵਕਰਮਾ ਵੈਲਡਿੰਗ ਵਰਕਸ ਨੇੜੇ ਸੂਦ ਫਾਰਮ ਪੁਰਾਣੀ ਬਸੀ ਵਿਖੇ ਹੋਈ । ਮੀਟਿੰਗ ਵਿੱਚ ਫੋਰਸ ਦੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਅਤੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸ਼ਤੀਸ ਕੁਮਾਰ ਸ਼ੇਰਗੜ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆ ਆਗੂਆ ਨੇ ਕਿਹਾ ਕਿ

ਪੰਜਾਬ ਦੇ ਵੋਟਰਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਕਰੀਬ ਦੋ ਸਾਲ ਦੇ ਸਮੇਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਤਾਂ ਕੀ ਕਰਨਾ ਸੀ ਬਹੁਤੇ ਮੁੱਦਿਆਂ ਨੂੰ ਤਾਂ ਅੱਜ ਤੱਕ ਛੂਹ ਵੀ ਨਹੀਂ ਸਕੀ,ਹੁਣ ਜਦਕਿ ਪਾਰਲੀਮੈਂਟ ਚੌਣਾਂ ਲਈ ਪ੍ਰਚਾਰ ਪੂਰੀ ਤਰਾਂ ਭੱਖ ਚੁੱਕਾ ਹੈ ਉਮੀਦਵਾਰਾਂ ਨੇ ਵੋਟਰਾਂ ਨਾਲ ਸਿੱਧਾ ਰਾਬਤਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਲੋਕਾਂ ਦੀਆਂ ਸਮੱਸਿਆਵਾਂ,ਕੀਤੇ ਵਅਦੇ ਮੂੰਹ ਚੜਕੇ ਬੋਲ ਰਹੇ ਹਨ। ਉਹਨਾ ਕਿਹਾ ਕਿ ਪਿੰਡਾਂ ਦੀਆਂ ਸੱਥਾਂ ਵਿੱਚ ਬੇਠੈ ਲੋਕ ਉਮੀਦਵਾਰਾਂ ਨੂੰ ਸਵਾਲ ਤੇ ਸਵਾਲ ਕਰ ਰਹੇ ਹਨ। ਮਹਿੰਗਾਈ,ਬੇਰੁਜਗਾਰੀ,ਨਸ਼ਿਆਂ ਦੀ ਭੇਟ ਚੜ ਰਹੀ ਹੈ ਪੰਜਾਬ ਦੀ ਜਵਾਨੀ,ਸੜਕਾਂ ਤੇ ਬੇਠੈ ਕਿਸਾਨ ਅਤੇ ਉਨਾਂ ਦੇ ਕਿਸਾਨੀ ਸਬੰਧੀ ਸਵਾਲ,ਰੁਜਗਾਰ ਦੀ ਭਾਲ ਵਿੱਚ ਡਿਗਰੀਆਂ ਹੱਥਾਂ ਵਿੱਚ ਫੜੀ ਘੁੰਮ ਰਹੇ ਨਿਰਾਸ਼ ਨੌਜਵਾਨ ਲੜਕੇ ਲੜਕੀਆ । ਇੱਕ ਇੱਕ ਹਜਾਰ ਰੁਪਏ ਦੀ ੳਡੀਕ ਕਰ ਰਹੀਆਂ ਪੰਜਾਬ ਦੀਆਂ ਔਰਤਾਂ,ਸਰਕਾਰੀ ਸਕੂਲਾਂ ਤੇ ਹਸਪਤਾਲਾਂ ਦੀ ਤਰਸਯੋਗ ਹਾਲਤ,ਨਜਾਇਜ ਮਾਇਨਿੰਗ,ਪੰਜਾਬ ਸਿਰ ਚੜੀ ਕਰਜੇ ਦੀ ਪੰਡ ਵਰਗੇ ਅਨੇਕਾਂ ਮੁੱਦੇ ਹਨ ਜੋ ਸਰਕਾਰ ਲਈ ਚੌਣਾਂ ਦੌਰਾਨ ਵੱਡੀ ਚੁਣੋਤੀ ਹਨ।ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਨਵੇਂ ਬਦਲਾਅ ਦੇ ਚਾਅ ਵਿੱਚ ਲੋਕਾਂ ਦਾ ਭਾਰੀ ਸਮਰਥਨ ਪ੍ਰਾਪਤ ਹੋਇਆ ਸੀ ਅਤੇ 90 ਸੀਟਾਂ ਜਿੱਤ ਕੇ ਪੂਰਨ ਬਹੁਮਤ ਨਾਲ ਭਗਵੰਤ ਮਾਨ ਦੀ ਅਗਵਾਈ ਵਿੱਚ ਸਰਕਾਰ ਬਣੀ ਸੀ। ਹੁਣ 2024 ਦੀਆਂ ਹੋ ਰਹੀਆਂ ਪਾਰਲੀਮੈਂਟ ਚੋਣਾਂ ਆਪ ਸਰਕਾਰ ਦੀ ਪਿਛਲੇ ਸਮੇਂ ਦੀ ਕਾਰਗੁਜਾਰੀ ਲਈ ਫਤਵਾ ਸਾਬਿਤ ਹੋਣਗੀਆਂ।ਪੰਜਾਬ ਵਿੱਚ ਅਨੁਸੂਚਿਤ ਜਾਤੀ,ਪੱਛੜੀਆਂ ਸ਼੍ਰੇਣੀਆਂ ਵੋਟਰਾਂ ਦਾ ਵੱਡਾ ਹਿੱਸਾ ਜੋ ਜਿੱਤ ਹਾਰ ਲਈ ਫੈਂਸਲਾਕੁੰਨ ਵੋਟਰ ਹਨ।ਐਸ ਸੀ ਬੱਚਿਆਂ ਲਈ ਸ਼ੁਰੂ ਹੋਈ ਪੋਸਟ ਮੈਟ੍ਰਕਿ ਸਕਾਲਰਸ਼ਿਪ ਵੀ ਇੱਕ ਬਹੁਤ ਹੀ ਅਹਿਮ ਮੁੱਦਾ ਹੈ। ਉਹਨਾ ਕਿਹਾ ਕਿ ਪੰਜਾਬ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਜਾਅਲੀ ਐਸ ਸੀ ਸ੍ਰਟੀਫਿਕੇਟ ਬਣੇ ਹੋਏ ਹਨ ਜਿਨਾਂ ਰਾਹੀਂ ਬਹੁਤ ਲੋਕਾਂ ਨੇ ਅਨੁਸੂਚਿਤ ਜਾਤੀ ਦੇ ਹਿੱਸੇ ਦੀਆਂ ਨੌਕਰੀਆਂ ਪ੍ਰਾਪਤ ਕਰ ਲਈਆਂ ਹਨ ਅਤੇ ਹੋਰ ਬਹੁਤ ਸਾਰੇ ਵਿੱਤੀ ਲਾਭ ਵੀ ਲਏ ਹਨ ਜੋ ਕਿ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਿਤ ਲੋਕਾਂ ਦੇ ਸੰਵਿਧਾਨਕ ਹੱਕਾਂ ਤੇ ਡਾਕਾ ਮਾਰਿਆ ਗਿਆ ਹੈ।ਉਨਾਂ ਕਿਹਾ ਕਿ ਇਸਦੀ ਜਾਂਚ ਲਈ ਸਰਕਾਰ ਵਲੋਂ ਬਣਾਈ ਸਕਰੂਟਨੀ ਕਮੇਟੀ ਵੀ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾ ਰਹੀ।ਕਮੇਟੀ ਵਲੋਂ ਕੁੱਝ ਸ੍ਰਟੀਫਿਕੇਟ ਰੱਦ ਵੀ ਕੀਤੇ ਗਏ ਹਨ ਪਰ ਦੋਸ਼ੀਆਂ ਖਿਲਾਫ ਕੋਈ ਬਣਦੀ ਕਾਰਵਾਈ ਨਹੀਂ ਹੋਈ ਜਦਕਿ ਕਥਿਤ ਦੋਸ਼ੀਆਂ ਖਿਲਾਫ ਐਫ ਆਰ ਆਈ ਦਰਜ ਕਰਕੇ ਨੌਕਰੀ ਤੋਂ ਡਿਸਮਿਸ ਕੀਤਾ ਜਾਣਾ ਚਾਹੀਦਾ ਸੀ। ਉਨਾਂ ਕਿਹਾ ਕਿ ਜਾਅਲੀ ਐਸ ਸੀ ਸ੍ਰਟੀਫਿਕੇਟਾਂ ਦੀ ਗੂੰਜ ਵਿਧਾਨ ਸਭਾ ਅੰਦਰ ਵੀ ਸੁਣਾਈ ਦਿੱਤੀ ਸੀ ਪਰ ਅੱਜ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ। ਉਹਨਾ ਕਿਹਾ ਕਿ ਐਸ ਸੀ ਬੀ ਸੀ ਮਹਾਂ ਪੰਚਾਇਤ ਦੇ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਦੇ ਅਧਿਕਾਰੀਆਂ ਵਲੋਂ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਸ਼ਿਕਾਇਤ ਕਰਨ ਵਾਲਿਆਂ ਨੂੰ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਹੈ।ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਜੇਕਰ ਸਰਕਾਰ ਗੈਰ ਕਨੂੰਨੀ ਸ਼ਾਜਿਸ਼ਾਂ ਤੋਂ ਕਿਨਾਰਾ ਕਰਕੇ ਇਨਾਂ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕਰਦੀ ਤਾਂ ਪੰਜਾਬ ਦੇ 85 ਫੀਸਦੀ ਲੋਕ ਸੜਕਾਂ ਤੇ ੳੱਤਰ ਕੇ ਆਪਣਾ ਗੁੱਸਾ ਜਾਹਿਰ ਕਰਨ ਲਈ ਮਜਬੂਰ ਹੋਣਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਡੀਆ ਇੰਚਾਰਜ ਚੰਦਰ ਪਾਲ ਹੈਪੀ,ਵਿਜੈ ਕੁਮਾਰ ਬੱਧਣ,ਰਵਿੰਦਰ ਸੇਰਗੜ,ਦਵਿੰਦਰ ਕੁਮਾਰ,ਜਸਵੀਰ ਸ਼ੇਰਗੜ, ਰਾਕੇਸ ਕੁਮਾਰ ਭੱਟੀ,ਰੋਹਿਤ ਡਾਡਾ,ਰਵਿ ਸੁੰਦਰ ਨਗਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *