ਓਪਨ ਪੰਜਾਬ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਸਕੂਲ ਆਫ ਐਮੀਨੈਂਸ ਬਾਗਪੁਰ ਸਤੌਰ ਦੇ ਅਸ਼ੀਸ਼ ਨੇ ਕੀਤਾ ਪਹਿਲਾ ਸਥਾਨ ਪ੍ਰਾਪਤ ।

ਹੁਸ਼ਿਆਰਪੁਰ, 16 ਅਪ੍ਰੈਲ ( ਤਰਸੀਮ ਦੀਵਾਨਾ)- ਜਲੰਧਰ ਵਿਖੇ ਹੋਈ ਓਪਨ ਪੰਜਾਬ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਸਕੂਲ ਆਫ ਐਮੀਨੈਂਸ ਬਾਗਪੁਰ ਸਤੌਰ ਦੇ ਵਿਦਿਆਰਥੀਆਂ ਨੇ ਪਹਿਲਾ ਤੇ ਦੂਜਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ,ਸਕੂਲ ਅਤੇ ਜ਼ਿਲ੍ਹੇ ਦਾ ਨਾਂ ਪੰਜਾਬ ਭਰ ਵਿੱਚ ਰੋਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸੁਰਜੀਤ ਸਿੰਘ ਬੱਧਣ ਨੇ ਦੱਸਿਆ ਕਿ ਜਲੰਧਰ ਵਿਖੇ ਹੋਈ ਓਪਨ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਵਿਦਿਆਰਥੀ ਅਸ਼ੀਸ਼ ਨੇ 74 ਕਿਲੋਗ੍ਰਾਮ ਭਾਰ ਵਰਗ ਵਿੱਚ ਪਹਿਲੀ ਪੁਜੀਸ਼ਨ ਕੀਤੀ। ਇਸੇ ਹੀ ਤਰ੍ਹਾਂ ਬੈਂਚ ਪ੍ਰੈਸ 100 ਕਿਲੋਗ੍ਰਾਮ ਭਾਰ ਵਰਗ ਦੇ ਹੋਏ ਮੁਕਾਬਲੇ ਵਿੱਚ ਪਹਿਲਾ ਸਥਾਨ, ਡੈਡ ਲਿਫਟ 190 ਕਿਲੋਗ੍ਰਾਮ ਤੇ ਸਕੈਡ 135 ਕਿਲੋਗ੍ਰਾਮ ਕੁੱਲ ਭਾਰ 425 ਕਿਲੋਗ੍ਰਾਮ ਚੁੱਕ ਕੇ ਆਪਣੇ ਹੀ ਭਾਰ ਦੇ ਵਿੱਚ ਜੂਨੀਅਰ ਵਰਗ ਦੇ 74 ਕਿਲੋਗ੍ਰਾਮ ਭਾਰ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਕੀਤਾ ਅਤੇ ਬੈਸਟ ਹੈਵੀ ਲਿਫਟਰ ਦਾ ਖਿਤਾਬ ਆਪਣੇ ਨਾਲ ਕੀਤਾ। ਕ੍ਰਿਸ਼ ਠਾਕੁਰ ਨੇ 74 ਕਿਲੋਗ੍ਰਾਮ ਸਬ ਜੂਨੀਅਰ ਪਾਵਰ ਲਿਫਟਿੰਗ ਵਿਚ ਬੈਂਚ ਪ੍ਰੈਸ 60 ਕਿਲੋਗ੍ਰਾਮ, ਡੈਡ ਲਿਫਟ 130 ਕਿਲੋ ਅਤੇ ਸਕੈਡ 100 ਕਿਲੋਗ੍ਰਾਮ ਕੁੱਲ ਭਾਰ 290 ਕਿਲੋ ਚੁੱਕ ਕੇ ਸਬ ਜੂਨੀਅਰ ਚੈਂਪੀਅਨਸ਼ਿਪ ਵਿੱਚ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਪ੍ਰਿੰ: ਸੁਰਜੀਤ ਸਿੰਘ ਬੱਧਣ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਜਸਵਿੰਦਰ ਸਿੰਘ ਸਹੋਤਾ, ਪ੍ਰਿਤਪਾਲ ਸਿੰਘ, ਪਰਮਜੀਤ, ਮਨਿੰਦਰ ਸਿੰਘ, ਸੰਦੀਪ ਕੁਮਾਰ, ਰਣਬੀਰ ਸਿੰਘ, ਵਰਿੰਦਰ ਸਿੰਘ, ਪਰਮਿੰਦਰ ਸਿੰਘ, ਕਮਲਜੀਤ ਸਿੰਘ, ਬਲਬੀਰ ਸਿੰਘ, ਬਲਵਿੰਦਰ ਸਿੰਘ, ਹਰਜਿੰਦਰ ਸਿੰਘ, ਲਵ ਕੁਮਾਰ, ਜੋਗਿੰਦਰ ਸਿੰਘ, ਰਣਜੀਤ ਸਿੰਘ, ਰਵਿੰਦਰ ਸਿੰਘ, ਹਰਮਿੰਦਰਪਾਲ ਸੈਣੀ, ਸੰਤੋਸ਼ ਕੁਮਾਰੀ, ਸਰਬਜੀਤ ਕੌਰ, ਦਲਜੀਤ ਕੌਰ, ਰੀਟਾ ਸੈਣੀ, ਰਾਜ ਰਾਣੀ, ਬਲਜੀਤ ਕੌਰ, ਗੁਰਪ੍ਰੀਤ ਕੌਰ, ਹਰਜਿੰਦਰ ਕੌਰ, ਕੁਲਵਿੰਦਰ ਕੌਰ, ਮੋਨਿਕਾ ਕੌਸਿ਼ਲ, ਕਰਨ ਗੁਪਤਾ, ਬਿੰਦੂ ਬਾਲਾ, ਰਾਜੇਸ਼ ਕੁਮਾਰੀ, ਪੂਜਾ ਰਾਣੀ, ਮੀਨਾ ਰਾਣੀ, ਅਨੂਪਮ ਠਾਕੁਰ, ਸੁਖਜੀਤ ਕੌਰ, ਮਨਦੀਪ ਕੌਰ, ਸ਼ਮਾ ਨੰਦਾ, ਰਮਨਪ੍ਰੀਤ ਕੌਰ, ਪਰਵੀਨ, ਕੁਲਵਿੰਦਰ ਕੌਰ, ਸੀਮਾ, ਸੁਨੀਤਾ ਕੁਮਾਰੀ, ਨੀਲਮ ਭਾਟੀਆ, ਪਰਨੀਤ ਕੌਰ, ਸੁਮਨ, ਅਮਨਦੀਪ, ਸਤਪਾਲ, ਕੁਲਦੀਪ ਸਿੰਘ, ਕੈਂਪਸ ਮੈਨੇਜਰ ਸ਼ਾਮ ਲਾਲ, ਭੁਪਿੰਦਰ ਸਿੰਘ, ਗੁਰਨਾਮ ਸਿੰਘ ਆਦਿ ਹਾਜਰ ਸਨ।
ਸਕੂਲ ਆਫ ਐਮੀਨੈਸ਼ ਬਾਗਪੁਰ-ਸਤੌਰ ਵਿਖੇ ਜੇਤੂ ਖਿਡਾਰੀਆਂ ਨੂੰ ਸਨਮਨਿਤ ਕਰਦੇ ਹੋਏ ਪ੍ਰਿੰ: ਸੁਰਜੀਤ ਸਿੰਘ ਬੱਧਣ, ਸੰਦੀਪ ਕੁਮਾਰ ਸੰਤੋਸ਼ ਕੁਮਾਰੀ, ਅਨੂਪਮ ਠਾਕੁਰ ਅਤੇ ਹੋਰ।
