ਹਲਕਾ ਦੱਖਣੀ ਦੀ ਆਪ ਵਿਧਾਇਕਾ ਮੈਡਮ ਰਜਿੰਦਰ ਪਾਲ ਕੌਰ ਛੀਨਾ ਅਤੇ ਸੰਯੁਕਤ ਸਕੱਤਰ ਪੰਜਾਬ ਅਜੇ ਮਿੱਤਲ ਨੂੰ ਦਿੱਤਾ ਗਿਆ ਮਾਤਾ ਕਾਲੀ ਜੀ ਦੀ ਚੋਂਕੀ ਦਾ ਸੱਦਾ ਪੱਤਰ

ਲੁਧਿਆਣਾ : 05 ਅਪ੍ਰੈਲ : ਪ੍ਰਵੇਸ਼ ਗਰਗ : *ਜੈ ਮਾਂ ਕਾਲੀਬਾੜੀ ਟਰੱਸਟ ਵੱਲੋਂ 10 ਅਪ੍ਰੈਲ ਨੂੰ ਸਾਂਗਲਾ ਸ਼ਿਵਾਲੀਆ ਮੰਦਿਰ ਵਿਖੇ ਸੰਸਥਾ ਦੀ ਮੁੱਖ ਸੰਚਾਲਕ ਸਵਿਤਾ ਸ਼ਰਮਾ, ਮੁਖੀ ਰਾਜੇਸ਼ ਕੌੜਾ, ਅਨਿਲ ਪਾਰਟੀ, ਮੀਡੀਆ ਇੰਚਾਰਜ ਸੋਨੂੰ ਭਾਰਦਵਾਜ ਜੀ ਦੇ ਸਦਕਾਂ ਧਾਰਮਿਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ | ਸੰਸਥਾ ਦੀ ਮੁੱਖ ਸੰਚਾਲਕ ਸਵਿਤਾ ਸ਼ਰਮਾ ਜੀ ਨੇ ਵਿਧਾਇਕ ਸ਼੍ਰੀਮਤੀ ਰਜਿੰਦਰ ਪਾਲ ਕੌਰ ਛੀਨਾ ਜੀ ਅੱਤੇ ਅਜੈ ਮਿੱਤਲ (ਸੰਯੁਕਤ ਸਕੱਤਰ ਪੰਜਾਬ) ਨੂੰ ਮਾਤਾ ਕਾਲੀ ਜੀ ਦੀ ਚੌਂਕੀ ਲਈ ਸੱਦਾ ਦਿੱਤਾ। ਸਵਿਤਾ ਸ਼ਰਮਾ ਜੀ ਨੇ ਦੱਸਿਆ ਕਿ ਮਾਤਾ ਕਾਲੀ ਜੀ ਦੀ ਚੌਂਕੀ ਵਿੱਚ ਆਏ ਸਾਰੇ ਸ਼ਰਧਾਲੂਆਂ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਜਾਵੇਗਾ। ਲੰਗਰ ਵੀ ਅਟੁੱਟ ਚੱਲੇਗਾ।ਸੰਸਥਾ ਦੇ ਮੁਖੀ ਰਾਜੇਸ਼ ਕੌੜਾ ਨੇ ਦੱਸਿਆ ਕਿ ਭਜਨ ਸਮਰਾਟ ਸਰੋਜ ਵਰਮਾ, ਮੈਂਡੀ ਸੰਧੂ, ਸੈਂਡੀ ਵੀ, ਪ੍ਰੀਤੀ ਸ਼ਰਮਾ, ਮੋਨਿਕਾ ਭੱਲਾ, ਭਾਵਿਕ ਜੱਗੀ, ਲਾਲਕਾ ਲਿਖਾਰੀ ਅਤੇ ਕੁਮਾਰ ਸ਼ੰਮੀ ਵੱਲੋਂ ਭਜਨ ਗਾਏ ਜਾਣਗੇ। . ਮੀਡੀਆ ਇੰਚਾਰਜ ਸੋਨੂੰ ਭਾਰਦਵਾਜ ਅਤੇ ਅਜੈ ਮਿੱਤਲ ਨੇ ਲੁਧਿਆਣਾ ਵਾਸੀਆਂ ਨੂੰ ਅਰਦਾਸ ਕਰਦੇ ਹੋਏ ਕਿਹਾ ਕਿ ਸਭ ਨੂੰ ਰਲ ਮਿਲ ਕੇ ਮਾਂ ਕਾਲੀ ਜੀ ਦੀ ਚੌਂਕੀ ‘ਤੇ ਹਾਜ਼ਰੀ ਭਰਨੀ ਚਾਹੀਦੀ ਹੈ ਅਤੇ ਮਾਂ ਕਾਲੀ ਜੀ ਸਭ ਦੀਆਂ ਮਨੋਕਾਮਨਾਵਾਂ ਪੂਰੀ ਕਰਨਗੀ*
