ਅੱਜ ਕੱਲ ਫਲੈਕਸ ਬੋਰਡਾਂ ਦਾ ਰੁਝਾਨ ਬਹੁਤ ਵੱਧ ਗਿਆ ਹੈ ।ਪਹਿਲਾਂ ਲੋਕ ਇੱਕ ਦੂਜੇ ਨੂੰ ਮਿਲ ਕੇ ਵਧਾਈ ਦਿੰਦੇ ਸਨ ਹੁਣ ਪੰਜਾਬ ਵਿੱਚ ਵਧਾਈ ਵੱਡੇ ਵੱਡੇ ਫਲੈਕਸ ਬੋਰਡਾਂ ਨਾਲ ਦਿੱਤੀ ਜਾਂਦੀ ਹੈ ।ਰੋਜਾਨਾ ਇਹਨਾਂ ਉੱਤੇ ਲੱਖਾਂ ਰੁਪਏ ਖਰਚ ਹੁੰਦੇ ਹਨ। ਫਲੈਕਸ ਬੋਰਡ ਪਲਾਸਟਿਕ ਅਤੇ ਕੈਮੀਕਲ ਨਾਲ ਬਣੇ ਹੁੰਦੇ ਹਨ ਜੋ ਕਿ ਨਸ਼ਟ ਨਹੀਂ ਹੁੰਦੇ ਇਹ ਇਹ ਵਾਤਾਵਰਨ ਦਾ ਪ੍ਰਦੂਸ਼ਣ ਵਧਾਉਂਦੇ ਹਨ। ਇਹ ਰੀਸਾਈਕਲ ਨਹੀਂ ਹੁੰਦੇ ਨੌਜਵਾਨ ਪੀੜੀ ਦਿਖਾਵੇ ਵਾਲੀ ਜ਼ਿੰਦਗੀ ਵਿੱਚ ਵਿਸ਼ਵਾਸ ਕਰਦੀ ਹੈ ਦਿਖਾਵੇ ਵਾਲੀ ਜ਼ਿੰਦਗੀ ਤਿਆਗ ਕੇ ਅਸਲ ਜ਼ਿੰਦਗੀ ਵੱਲ ਧਿਆਨ ਦੇਣ ਦੀ ਲੋੜ ਹੈ।
ਪੰਕਜ ਮਰਵਾਹਾ
ਈ.ਟੀ.ਟੀ ਟੀਚਰ . ਸਰਕਾਰੀ ਐਲੀਮੈਂਟਰੀ ਸਕੂਲ ਡੋਗਰਾਂਵਾਲ
